Friday, August 8, 2025
Breaking News

 ਅਕਾਲੀ ਦਲ ਦੇ ਜੇਤੂ ਉਮੀਦਵਾਰ ਦੀ ਦਿਲ ਦਾ ਦੋਰਾ ਪੈਣ ਨਾਲ ਮੋਤ

Gurpartap Singh Ruby Bhatiaਪੱਟੀ, 26 ਫਰਵਰੀ (ਰਣਜੀਤ ਸਿੰਘ ਮਾਹਲਾ / ਅਵਤਾਰ ਸਿੰਘ ਢਿੱਲੋ) – ਨਗਰ ਕਾਸਲ ਪੱਟੀ ਦੀ ਵਾਰਡ ਨੰ: 11 ਤੋਂ ਨਵੇਂ ਚੁਣੇ ਕੌਂਸਲਰ ਗੁਰਪ੍ਰਤਾਪ ਸਿੰਘ ਰੂਬੀ ਭਾਟੀਆ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ । ਇਸ ਸਬੰਧੀ ਉਨ੍ਹਾਂ ਦੀ ਪਤਨੀ ਬਲਜੀਤ ਕੌਰ ਸਾਬਕਾ ਕੌਂਸਲਰ ਨੇ ਦੱਸਿਆ ਕਿ ਅੱਜ ਤੜਕਸਾਰ 3 ਵਜੇ ਦਿਲ ਦਾ ਦੌਰਾ ਪੈਣ ਉਪਰੰਤ ਜਦੋਂ ਉਨ੍ਹਾਂ ਨੂੰ ਪ੍ਰਾਈਵੇਟ ਹਸਪਤਾਲ ਲਿਜਾਇਆ ਗਿਆ ਤਾਂ ਉਸ ਵਕਤ ਉਨ੍ਹਾਂ ਦੀ ਮੌਤ ਹੋ ਚੁੱਕੀ ਸੀ। ਗੁਰਪ੍ਰਤਾਪ ਸਿੰਘ ਰੂਬੀ ਭਾਟੀਆ ਸ਼ੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸਨ ਤੇ 25 ਫਰਵਰੀ ਨੂੰ ਹੋਈਆਂ ਨਗਰ ਕੌਂਸਲ ਚੋਣਾਂ ਵਿੱਚ ਵੱਡੀ ਲੀਡ ਨਾਲ ਕੌਂਸਲ ਬਣੇ ਸਨ ਅਤੇ ਸਵ. ਰੂਬੀ ਭਾਟੀਆ ਪੱਟੀ ਤੋਂ ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਖੁਸ਼ਵਿੰਦਰ ਸਿੰਘ ਭਾਟੀਆ ਦੇ ਚਚੇਰੇ ਭਰਾ ਸਨ।ਸਵ. ਰੂਬੀ ਭਾਟੀਆ ਦੀ ਅਚਾਨਕ ਮੌਤ ਨਾਲ ਜਿਥੇ ਵਾਰਡ ਵਿੱਚ ਭਾਰੀ ਮਾਤਮ ਮਨਾਇਆ ਜਾ ਰਿਹਾ ਹੈ, ਉਥੇ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਹੈ।

ਰੂਬੀ ਭਾਟੀਆ ਦੀ ਮ੍ਰਿਤਕ ਦੇਹ ਦਾ ਅੰਤਿਮ ਸੰਸਕਾਰ ਲਾਹੌਰ ਰੋਡ ਸ਼ਮਸ਼ਾਨ ਘਾਟ ਵਿੱਚ ਕੀਤਾ ਗਿਆ ।ਇਸ ਮੌਕੇ ਭਾਟੀਆ ਪਰਿਵਾਰ ਨਾਲ ਦੁੱਖ ਪ੍ਰਗਟ ਕਰਨ ਵਾਲਿਆਂ ਵਿੱਚ ਕੈਬਨਿਟ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋਂ, ਬੀਬਾ ਪ੍ਰਨੀਤ ਕੌਰ ਕੈਰੋਂ, ਗੁਰਪ੍ਰਤਾਪ ਸਿੰਘ ਗੁੱਡੂ ਕੈਰੋਂ, ਗੁਰਸੰਦੀਪ ਸਿੰਘ ਸੰਨੀ ਕੈਰੋਂ, ਚੇਅਰਮੈਨ ਗੁਰਦੀਪ ਸਿੰਘ ਧਾਰੀਵਾਲ, ਰਾਜੇਸ਼ ਭਾਰਦਵਾਜ, ਕੁਲਦੀਪ ਸਿੰਘ ਪਨਗੋਟਾ, ਗੁਰਚਰਨ ਸਿੰਘ ਚੰਨ ਕੌਂਸਲਰ, ਸੁਰਿੰਦਰ ਕੁਮਾਰ ਸ਼ਿੰਦਾ ਕੌਂਸਲਰ, ਕੁਲਵੰਤ ਸਿੰਘ ਸਰਾਫ ਕੌਂਸਲਰ, ਪ੍ਰਧਾਨ ਜੋਗਿੰਦਰ ਸਿੰਘ ਕੌਂਸਲਰ, ਅਮਰੀਕ ਸਿੰਘ ਭੁੱਲਰ ਕੌਂਸਲਰ, ਕਵਲਪ੍ਰੀਤ ਸਿੰਘ ਕੌਂਸਲਰ, ਲਖਬੀਰ ਸਿੰਘ ਲੁਹਾਰੀਆ ਕੌਂਸਲਰ, ਰਣਜੀਤ ਸਿੰਘ ਰਾਣਾ ਆਦਿ ਹਾਜ਼ਰ ਹੋਏ।

Check Also

ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ

ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …

Leave a Reply