Sunday, December 22, 2024

ਸੰਗਤਾਂ ਦੇ ਸਹਿਯੋਗ ਨਾਲ ਬੀਬੀ ਕੌਲਾਂ ਜੀ ਚੈਰੀਟੇਬਲ ਹਸਪਤਾਲ ‘ਚ ਲਿਫਟ ਦਾ ਮਹੂਰਤ

ਚੰਗੇ ਭਾਗ ਹੋਣ ਤਾਂ ਹੀ ਸਤਿਸੰਗ ਦੀ ਪ੍ਰਾਪਤੀ ਹੁੰਦੀ ਹੈ-ਮੰਤਰੀ ਮਜੀਠੀਆ

PPN010410

ਅੰਮ੍ਰਿਤਸਰ, 1 ਅਪ੍ਰੈਲ (ਪ੍ਰੀਤਮ ਸਿੰਘ)- ਭਾਈ ਗੁਰਇਕਬਾਲ ਸਿੰਘ ਜੀ ਦੀ ਸਰਪ੍ਰਸਤੀ ਹੇਠ ਚੱਲ ਰਹੇ ਬੀਬੀ ਕੌਲਾਂ ਜੀ ਚੈਰੀਟੇਬਲ ਹਸਪਤਾਲ ਦੇ ਨਵੇਂ ਹਾਲ ਅਤੇ ਲਿਫਟ ਦਾ ਸ਼ੁੱਭ ਮਹੂਰਤ ਸਿੰਘ ਸਾਹਿਬ ਗਿ. ਗੁਰਬਚਨ ਸਿੰਘ ਜੀ ਜੱਥੇਦਾਰ ਸ੍ਰੀ ਅਕਾਲ ਤਖਤ ਸਾਹਿਬ, ਬਿਕਰਮਜੀਤ ਸਿੰਘ ਮਜੀਠੀਆ ਕੈਬਨਿਟ ਮੰਤਰੀ, ਭਾਈ ਗੁਰਇਕਬਾਲ ਸਿੰਘ ਜੀ, ਉਪਕਾਰ ਸਿੰਘ ਸੰਧੂ ਜਿਲਾ ਸ਼ਹਿਰੀ ਪ੍ਰਧਾਨ, ਰਜਿੰਦਰ ਸਿੰਘ ਮਹਿਤਾ, ਅਮਰਬੀਰ ਸਿੰਘ ਢੋਟ, ਹਰਵਿੰਦਰ ਸਿੰਘ ਸਰਕਲ ਪ੍ਰਧਾਨ ਨੇ ਆਪਣੇ ਕਰ ਕਮਲਾਂ ਨਾਲ ਕੀਤਾ।ਹਸਪਤਾਲ ਦੇ ਐਮ.ਡੀ ਭਾਈ ਹਰਵਿੰਦਰਪਾਲ ਸਿੰਘ ਲਿਟਲ ਨੇ ਦੱਸਿਆ ਕਿ ਬੀਬੀ ਕੌਲਾਂ ਜੀ ਹਸਪਤਾਲ ਵਿਖੇ ਤਕਰੀਬਨ ਰੋਜ਼ਾਨਾ 1000 ਦੇ ਕਰੀਬ ਮਰੀਜ਼ ਸੇਵਾ ਪ੍ਰਾਪਤ ਕਰ ਰਹੇ ਹਨ। ਜਿੰਨਾਂ ਵਿੱਚੋਂ ਤਕਰੀਬਨ 250 ਮਰੀਜ਼ ਰੋਜ਼ਾਨਾ ਦੰਦਾਂ ਦੀ ਤਕਲੀਫ ਵਾਲੇ ਆਉਂਦੇ ਹਨ, ਦੰਦਾਂ ਦੇ ਮਰੀਜ਼ਾਂ ਦੀ ਵੱਡੀ ਗਿਣਤੀ ਨੂੰ ਦੇਖਦਿਆਂ ਇਸ ਨਵੀਂ ਬਿਲਡਿੰਗ ਵਿੱਚ ਅਤਿ ਆਧੁਨਿਕ 4 ਦੰਦਾਂ ਦੀਆਂ ਕੁਰਸੀਆਂ ਹੋਰ ਲਗਾਈਆਂ ਗਈਆਂ ਹਨ, ਟੈਸਟਾਂ ਦੀ ਵੱਡੀ ਗਿਣਤੀ ਨੂੰ ਮੁੱਖ ਰੱਖਦਿਆਂ ਟੈਸਟ ਲੈਬ ਵੀ ਵੱਡੇ ਹਾਲ ਵਿੱਚ ਸ਼ਿਫਟ ਕੀਤੀ ਗਈ ਹੈ ਅਤੇ ਬਜ਼ੁਰਗਾਂ ਲਈ ਹਸਪਤਾਲ ਵਿੱਚ ਲਿਫਟ ਦਾ ਪ੍ਰਬੰਧ ਵੀ ਕੀਤਾ ਗਿਆ ਹੈ ।ਮਹੂਰਤ ਮੌਕੇ ਹਸਪਤਾਲ ਵਿਖੇ ਕੀਰਤਨ ਦੀਵਾਨ ਸਜਾਏ ਗਏ, ਜਿਸ ਵਿੱਚ ਭਾਈ ਗੁਰਇਕਬਾਲ ਸਿੰਘ, ਭਾਈ ਗੁਰਮੇਜ ਸਿੰਘ, ਭਾਈ ਅੰਤਰਪ੍ਰੀਤ ਸਿੰਘ ਅਤੇ ਕਾਕਾ ਸਹਿਜ਼ਪੀਤ ਸਿੰਘ ਨੇ ਕੀਰਤਨ ਦੀ ਹਾਜ਼ਰੀ ਭਰੀ। ਉਪਰੰਤ ਗਿਆਨੀ ਗੁਰਦਿੱਤ ਸਿੰਘ ਮਲੇਸ਼ੀਆ ਯਾਦਗਾਰੀ ਹਾਲ ਦਾ ਸ਼ੁੱਭ ਮਹੂਰਤ ਕੀਤਾ ਗਿਆ।ਸਿੰਘ ਸਾਹਿਬ ਗਿ. ਗੁਰਬਚਨ ਸਿੰਘ ਜੀ ਨੇ ਭਾਈ ਗੁਰਇਕਬਾਲ ਸਿੰਘ ਅਤੇ ਭਾਈ ਹਰਵਿੰਦਰਪਾਲ ਸਿੰਘ ਲਿਟਲ ਨੂੰ ਵਧਾਈ ਦਿੱਤੀ ਤੇ ਕਿਹਾ ਕਿ ਭਾਈ ਗੁਰਇਕਬਾਲ ਸਿੰਘ ਜੀ ਦੇ ਧਰਮ ਅਤੇ ਸਮਾਜ ਦੀ ਭਲਾਈ ਵਾਸਤੇ ਕੀਤੇ ਜਾ ਰਹੇ ਕਾਰਜ਼ਾਂ ਸਦਕਾ ਮਰੀਜ਼ ਸੱਸਤੇ ਰੇਟ ਵਿੱਚ ਇਲਾਜ਼ ਪ੍ਰਾਪਤ ਕਰ ਰਹੇ ਹਨ।ਕੈਬਨਿਟ ਮੰਤਰੀ ਸ. ਮਜੀਠੀਆ ਨੇ ਕਿਹਾ ਕਿ ਭਾਈ ਸਾਹਿਬ ਜੀ ਦੀਆਂ ਸੇਵਾਵਾਂ ਸਲਾਘਾ ਯੋਗ ਹਨ, ਮੈਨੂੰ ਇੱਥੇ ਆ ਕੇ ਤੇ ਭਾਈ ਸਾਹਿਬ ਜੀ ਦਾ ਕੀਰਤਨ ਸੁਣ ਕੇ ਬਹੁੱਤ ਅਨੰਦ ਆਇਆ।ਇਸ ਅਵਸਰ ‘ਤੇ ਭਾਈ ਅਮਨਦੀਪ ਸਿੰਘ, ਮੇਜਰ ਕਿਰਪਾਲ ਸਿੰਘ ਮਲੇਸ਼ੀਆ, ਟਹਿਲਇੰਦਰ ਸਿੰਘ, ਪਰਮਜੀਤ ਸਿੰਘ, ਜਗਮੋਹਨ ਸਿੰਘ, ਦਵਿੰਦਰ ਸਿੰਘ, ਡਾ. ਜੇ. ਐਸ. ਖਾਲਸਾ, ਗੁਰਦੀਪ ਸਿੰਘ, ਭੁਪਿੰਦਰ ਸਿੰਘ ਪ੍ਰਧਾਨ ਗੰਡਾ ਸਿੰਘ ਕਲੌਨੀ ਨੇ ਸੰਗਤਾਂ ਦੇ ਦਰਸ਼ਨ ਕੀਤੇ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply