Sunday, December 22, 2024

ਡਾ. ਦਲਜੀਤ ਸਿੰਘ ਨੂੰ ਆਪਣੀਆਂ ਮੁਸ਼ਕਲਾਂ ਤੋ ਪੂਰੀ ਤਰਾਂ ਜਾਣੂ ਕਰਵਾਇਆ

PPN020401

ਅੰਮ੍ਰਿਤਸਰ, 2 ਅਪ੍ਰੈਲ ( ਸੁਖਬੀਰ ਸਿੰਘ)- ਆਮ ਆਦਮੀ ਪਾਰਟੀ ਦੇ ਅੰਮ੍ਰਿਤਸਰ ਤੋਂ ਉਮੀਦਵਾਰ ਅਤੇ ਅੱਖਾਂ ਦੇ ਪ੍ਰਸਿੱਧ ਡਾ. ਦਲਜੀਤ ਸਿੰਘ ਦਾ ਰੋਡ ਸ਼ੋਅ ਗੇਟ ਖਜਾਨਾ ਤੋ ਸ਼ੁਰੂ ਹੁੰਦਾ ਹੋਇਆ ਲੋਹਗੜ ਗੇਟ, ਲਾਹੌਰੀ ਗੇਟ, ਨਮਕ ਮੰਡਲ, ਸ਼ਕਤੀ ਨਗਰ ਵਿਚੋ ਨਿਕਲਿਆ ਅਤੇ ਸਵੇਰੇ-ਸਵੇਰੇ ਹੀ ਲੋਕ ਆਪਣੇ ਘਰਾਂ ਵਿਚੋ ਨਿਕਲ ਕੇ ਆਏ ਅਤੇ ਡਾਕਟਰ ਸਾਹਿਬ ਨੂੰ ਆਪਣੀਆਂ ਮੁਸ਼ਕਲਾਂ ਤੋ ਪੂਰੀ ਤਰਾਂ ਜਾਣੂ ਕਰਵਾਇਆ।  ਮੁਸ਼ਕਲਾਂ ਇਸ ਤਰਾਂ ਸਨ, ਕਿਤੇ ਨਾਲੀਆਂ ਤੇ ਸੀਵਰੇਜ਼ ਗੰਦਗੀ ਨਾਲ ਭਰੇ ਹੋਏ ਸਨ, ਕਿੱਤੇ ਗੰਦਗੀ ਅਤੇ ਬਦਬੂ ਦੇ ਢੇਰ ਲੱਗੇ ਸਨ।  ਇਕ ਸ਼ਹਿਰੀ ਨੇ ਡਾਕਟਰ ਸਾਹਿਬ ਦਾ ਹੱਥ ਫੜ ਕੇ ਇਕ ਅਜਿਹੀ ਸਕੜੀ ਗਲੀ ਦਿਖਾਈ ਜਿਹੜੀ ਕਿ ਬਿਲਕੁਲ ਟੂਟੀ-ਫੂਟੀ ਪਈ ਸੀ। ‘ਹਮ ਤੋ ਨਰਕ ਮੇ ਰਹਿਤੇ ਹੈ’ ‘ਵੋ ਬੋਲੇ’ ‘ਕਾਰਪੋਰੇਸ਼ਨ ਦਾ ਕੋਈ ਵੀ ਅਫਸਰ ਸਾਡੇ ਬੁਲਾਉਣ ਦੇ ਬਾਅਦ ਵੀ ਨਹੀ ਆਇਆ।’  ਵੇਰਕਾ ਵਿਚ ਵੀ ਕਹਾਣੀ ਉਹੀ ਸੀ ਇਕ ਵਾਰ ਮੇਨ ਸੜਕ ਤੋ ਪਿੰਡਾਂ ਦੇ ਅੰਦਰ ਨੂੰ ਮੁੜਣ ਤੇ ਸੜਕਾਂ ਗਾਇਬ ਸਨ। ਡਾਟਕਟਰ ਸਾਹਿਬ ਦਾ  ਰੋਡ ਸ਼ੋਅ ਕਥੂਨੰਗਲ, ਗੋਪਾਲਪੁਰਾ ਅਤੇ ਜੈਂਤੀਪਰ ਵਿਚ ਵੀ ਗਿਆ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply