ਨਵੀਂ ਦਿੱਲੀ, 2 ਅਪ੍ਰੈਲ (ਅੰਮ੍ਰਿਤ ਲਾਲ ਮੰਨਣ)- ਧਰਮ ਪ੍ਰਚਾਰ ਕਮੇਟੀ (ਦਿੱਲੀ ਸਿੱਖ ਗੁਰਦੁਆਰਾਪ੍ਰਬੰਧਕ ਕਮੇਟੀ) ਦੇ ਚੇਅਰਮੈਨ ਸ. ਪਰਮਜੀਤ ਸਿੰਘ ਰਾਣਾ ਨੇ ਇਥੇ ਦਸਿਆ ਕਿ ਸ੍ਰੀ ਗੁਰੂਹਰਿਕ੍ਰਿਸ਼ਨ ਸਾਹਿਬ ਦੀ ਚਰਨ ਛਹੁ ਪ੍ਰਾਪਤ ਗੁਰਦੁਆਰਾ ਬੰਗਲਾ ਸਾਹਿਬ ਸਥਿਤ ਸਰੋਵਰ ਦੇਪਹਿਲੇ ਪੜਾਅ ਦੀ ਕਾਰ ਸੇਵਾ, ਸੇਵਾ ਪੰਥੀ ਬਾਬਾ ਬਚਨ ਸਿੰਘ ਦੀ ਦੇਖ ਰੇਖ ਵਿੱਚ ਦੇਸ ਅਤੇਵਿਦੇਸ਼ ਦੀਆਂ ਸੰਗਤਾਂ ਵਲੋਂ ਮਿਲੇ ਅਥਾਹ ਸਹਿਯੋਗ ਸਦਕਾ ਲਗਭਗ ਪੂਰਣ ਹੋ ਚੁਕੀ ਹੈ।ਸੰਗਤਾਂ ਦੇ ਸਹਿਯੋਗ ਅਤੇ ਬਾਬਾ ਬਚਨ ਸਿੰਘ ਦੀ ਦੇਖ ਰੇਖ ਵਿੱਚ ਇਸ ਸਰੋਵਰ ਦੇ ਦੂਸਰੇਪੜਾਅ ਦੀ ਕਾਰ ਸੇਵਾ ਦੀ ਅਰੰਭਤਾ ਐਤਵਾਰ, 6 ਅਪ੍ਰੈਲ ਨੂੰ ਸਵੇਰੇ ਦਸ ਵਜੇ ਸਤਿਗੁਰਾਂ ਦੇਚਰਨਾਂ ਵਿੱਚ ਅਰਦਾਸ ਕਰਨ ਉਪਰੰਤ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਕੀਤੀ ਜਾਇਗੀ। ਜਿਸਵਿੱਚ ਦੇਸ਼-ਵਿਦੇਸ਼ ਦੀਆਂ ਸੰਗਤਾਂ ਦੇ ਨਾਲ ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਜ.ਮਨਜੀਤ ਸ਼ਿੰਗ ਜੀਕੇ, ਜਨਰਲ ਸਕਤੱਰ ਸ. ਮਨਜਿੰਦਰ ਸਿੰਘ ਸਿਰਸਾ, ਦੂਸਰੇ ਅਹੁਦੇਦਾਰ ਅਤੇਮੈਂਬਰ ਸ਼ਰਧਾ ਅਤੇ ਉਤਸਾਹ ਨਾਲ ਹਿਸਾ ਲੈ ਆਪਣਾ ਜਨਮ ਸਫਲ਼ਾ ਕਰਨਗੇ। ਸ. ਪਰਮਜੀਤ ਸਿੰਘਰਾਣਾ ਨੇ ਸੰਗਤਾਂ ਨੂੰ ਸਮੁਚੇ ਰੂਪ ਵਿੱਚ ਬੇਨਤੀ ਕੀਤੀ ਹੈ ਕਿ ਉਹ ਵੀ ਇਸ ਕਾਰ ਸੇਵਾਵਿੱਚ ਹਥੀਂ ਸੇਵਾ ਕਰ ਆਪਣਾ ਜਨਮ ਸਫਲਾ ਕਰਨ।
Check Also
ਹਵਾਈ ਅੱਡਿਆਂ ’ਤੇ ਸਿੱਖ ਕਰਮਚਾਰੀਆਂ ਨੂੰ ਕਿਰਪਾਨ ਪਹਿਨਣ ਤੋਂ ਰੋਕਣ ਦਾ ਮਾਮਲਾ
ਐਡਵੋਕੇਟ ਧਾਮੀ ਨੇ ਭਾਰਤ ਦੇ ਹਵਾਬਾਜ਼ੀ ਮੰਤਰੀ ਨੂੰ ਨੋਟੀਫਿਕੇਸ਼ਨ ਵਾਪਸ ਲੈਣ ਲਈ ਲਿਖਿਆ ਪੱਤਰ ਅੰਮ੍ਰਿਤਸਰ, …