ਬਠਿੰਡਾ, 8 ਅਪ੍ਰੈਲ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ ) – ਮੈਕਸ ਸੁਪਰ ਸਪੈਸ਼ਇਏਲਿਟੀਜ ਹਸਪਤਾਲ (ਐਮਐਸਐਸਐਚ), ਬਠਿੰਡਾ ਵੱਲੋਂ ਵਿਸ਼ਵ ਸਿਹਤ ਦਿਵਸ ਦੇ ਮੌਕੇ ‘ਤੇ ਮੁਫਤ ਹੈਲਥ ਚੈਕਅਪ ਕੈਂਪ ਆਯੋਜਿਤ ਕੀਤਾ ਗਿਆ। ਡਾ. ਕੁਲਦੀਪ ਰਾਏ, ਮੈਡੀਕਲ ਅਫਸਰ, ਐਮਐਸਐਸਐਚ, ਬਠਿੰਡਾ ਨੇ ਸਕੂਲ ਦੇ 3 ਕਲਾਸ ਤੋਂ 8ਵੀਂ ਕਲਾਸ ਤੱਕ ਦੇ ਬੱਚਿਆਂ ਦੀ ਸਿਹਤ ਦੀ ਜਾਂਚ ਕੀਤੀ। ਇਸ ਮੌਕੇ ‘ਤੇ ਡਾ. ਅਰੁਣਾ ਭੋਏ, ਮੈਡੀਕਲ ਸਪਰੀਡੈਂਟ, ਐਮਐਸਐਸਐਚ ਨੇ ਕਿਹਾ ਕਿ ਬਹੁਤ ਸਾਰੇ ਬੱਚੇ ਕਈ ਅਜਿਹੇ ਰੋਗਾਂ ਦਾ ਸ਼ਿਕਾਰ ਹੋ ਜਾਂਦੇ ਹਨ, ਜਿਨ੍ਹਾਂ ਦੀ ਜੇਕਰ ਜ਼ਲਦੀ ਪਛਾਣ ਕਰ ਲਈ ਜਾਵੇ ਤਾਂ ਉਨ੍ਹਾਂ ਦਾ ਇਲਾਜ ਕੀਤਾ ਜਾ ਸਕਦਾ ਹੈ। ਭਾਰਤ ਵਿੱਚ ਹਰ ਸਾਲ ਬੱਚਿਆਂ ਦੀਆਂ ਹੋਣ ਵਾਲੀਆਂ ਮੌਤਾਂ ਵਿੱਚੋਂ 60 ਪ੍ਰਤੀਸ਼ਤ ਨੂੰ ਬੱਚਿਆਂ ਦੀ ਨਿਯਮਿਤ ਜਾਂਚ ਜਾਂ ਉਨ੍ਹਾਂ ਨੂੰ ਮੂਲ ਸਿਹਤ ਦੇਖਭਾਲ ਸੇਵਾਵਾਂ ਪ੍ਰਦਾਨ ਕਰਕੇ ਬਚਾਇਆ ਜਾ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਕੈਂਪ ਵਿੱਚ ਅਸੀਂ ਬੱਚਿਆਂ ਦੇ ਮਾਪਿਆਂ ਨੂੰ ਵੀ ਬੱਚਿਆਂ ਦੀਆਂ ਕੁਝ ਆਮ ਸਿਹਤ ਸਮੱਸਿਆਵਾਂ ਦੇ ਬਾਰੇ ਵਿੱਚ ਵੀ ਜਾਣਕਾਰੀ ਪ੍ਰਦਾਨ ਕਰ ਰਹੇ ਹਾਂ ਜਿਵੇ ਖਸਰਾ, ਪੇਟ ਦੀਆਂ ਗੜਬੜੀਆਂ, ਅੱਖਾਂ ਦੇ ਰੋਗ, ਸਕੈਬੀਜ ਅਦਿ। ਬੱਚਿਆਂ ਦੇ ਜ਼ਿਆਦਾਤਰ ਰੋਗ ਵਾਇਰਲ ਜਾਂ ਬੈਕਟੀਰੀਅਲ ਸੰਕ੍ਰਮਣਾਂ ਦੇ ਕਾਰਨ ਹੁੰਦੇ ਹਨ ਜਿਨ੍ਹਾਂ ਨੂੰ ਆਮ ਸਾਫ ਸਫਾਈ ਦੀਆਂ ਆਦਤਾਂ ਦੇ ਨਾਲ ਕਾਫੀ ਜ਼ਿਅਦਾ ਕੰਟਰੋਲ ਕੀਤਾ ਜਾ ਸਕਦਾ ਹੈ। ਬੱਚਿਆਂ ਨੂੰ ਆਪਣੇ ਹੱਥ ਚੰਗੀ ਤਰ੍ਹਾਂ ਨਾਲ ਧੋਣੇ ਜਾਂ ਬੱਚਿਆਂ ਨੂੰ ਖੰਘਣ ਦੇ ਦੌਰਾਨ ਜਾਂ ਹੋਰ ਸਿਹਤ ਵਿਵਹਾਰ ਦੇ ਬਾਰੇ ਵਿੱਚ ਵੀ ਦੱਸ ਕੇ ਇਨ੍ਹਾਂ ਰੋਗਾਂ ਨੂੰ ਦੂਰ ਰੱਖਿਆ ਜਾ ਸਕਦਾ .ਮਾਪਿਆਂ ਨੂੰ ਆਪਣੇ ਬੱਚਿਆਂ ਦੇ ਟੀਕਾਕਰਣ ਜਾਂ ਇੱਕ ਕੈਲੰਡਰ ਬਣਾ ਕੇ ਰੱਖਣਾ ਚਾਹੀਦਾ ਹੈ ਤੇ ਉਨ੍ਹਾਂ ਨੂੰ ਕਈ ਆਮ ਰੋਗਾਂ ਤੋਂ ਸੁਰੱਖਿਆ ਪ੍ਰਦਾਨ ਕਰਨ ਵਾਲੇ ਟੀਕਾਕਰਣ ਨੂੰ ਨਿਯਮਿਤ ਸਮੇਂ ‘ਤੇ ਲਗਵਾਉਣਾ ਚਾਹੀਦਾ ਹੈ ਜਿਵੇਂ ਕਿ ਡੀਟੀਏਪੀ ਅਤੇ ਡੀਟੀਡਬਲਿਊਪੀ ਵੈਕਸੀਨ ਨਾਲ ਡਾਯਰੀਆ, ਟੈਟਨਸ, ਬਹੁਤ ਜ਼ਿਆਦਾ ਕਫ, ਹੈਪੇਟਾਈਟਿਸ ਏ ਅਤੇ ਬੀ ਵੈਕਸੀਨ। ਉੱਥੇ ਹੀ ਹਿੱਬ ਵੈਕਸੀਨ ਦੀ ਵਰਤੋਂ ਹੀਮੋਫਿਲਿਸ ਇੰਫਲੂਏਂਜਾ ਟਾਈਪ ਬੀ, ਐਮਐਮਆਰ ਵੈਕਸੀਨ ਮੀਜਲਸ, ਮਮਪਸ, ਰੁਬੇਲਾ ਅਤੇ ਨਾਲ ਹੀ ਓਰਲ ਜਾਂ ਇੰਜੈਕਸ਼ਨ ਨਾਲ ਪੋਲਿਓ ਵੈਕਸੀਨ ਆਦਿ। ਡਾ. ਭੋਏ ਨੇ ਦਸਿਆ ਕਿ ਮਾੜੀ ਕਿਸਮਤ ਹੈ ਕਿ ਤਾਜਾ ਰਿਪੋਰਟਾਂ ਦੇ ਅਨੁਸਾਰ ਇੱਕ ਅਨੁਮਾਨ ਹੈ ਕਿ ਦੇਸ਼ ਵਿੱਚ ਹਾਲੇ ਵੀ ਹਰ ਸਾਲ ਲਗਭਗ 89 ਲੱਖ ਬੱਚਿਆਂ ਨੂੰ ਸਾਰੀਆਂ ਵੈਕਸੀਨ ਨਹੀਂ ਲੱਗਦੀਆਂ ਹਨ ਜਿਹੜੀਆਂ ਕਿ ਟੀਕਾਕਰਣ ਦੇ ਤਹਿਤ ਉਪਲਬਧ ਹਨ। ਪ੍ਰਮਾਣਾਂ ਨਾਲ ਸਪੱਸ਼ਟ ਹੈ ਕਿ ਟੀਕਾਕਰਣ ਤੋਂ ਵਾਂਝੇ ਅਤੇ ਆਂਸ਼ਿਕ ਤੌਰ ‘ਤੇ ਟੀਕਾਕਰਣ ਪ੍ਰਾਪਤ ਕਰਨ ਵਾਲੇ ਬੱਚਿਆਂ ਨੂੰ ਬਚਪਨ ਵਿੱਚ ਰੋਗਾਂ ਦਾ ਅਸਾਨੀ ਨਾਲ ਸ਼ਿਕਾਰ ਹੋਣ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ ਅਤੇ ਉਹ ਅਪੰਗਤਾ ਤੱਕ ਦਾ ਸ਼ਿਕਾਰ ਹੋ ਸਕਦੇ ਹਨ। ਉਹ ਪੂਰਾ ਟੀਕਾਕਰਣ ਪ੍ਰਾਪਤ ਕਰ ਚੁੱਕੇ ਬਚਿਆਂ ਤੋਂ 3 ਤੋਂ 6 ਗੁਣਾਂ ਜ਼ਿਆਦਾ ਖਤਰੇ ਵਿੱਚ ਹੁੰਦੇ ਹਨ। ਸਾਡੇ ਦੇਸ਼ ਵਿੱਚ ਬੱਚਿਆਂ ਨੂੰ ਵੈਕਸੀਨ ਆਦਿ ਨਾ ਮਿਲਣ ਦਾ ਸਾਰਿਆਂ ਤੋਂ ਵੱਡਾ ਕਾਰਨ ਮਾਪਿਆਂ ਵਿੱਚ ਟੀਕਾਕਰਣ ਦੇ ਲਾਭਾਂ ਵਿੱਚ ਜਾਗਰੁਕਤਾ ਦੀ ਘਾਟ ਹੈ। ਇਸ ਤਰ੍ਹਾਂ ਦੇ ਹੈਲਥ ਕੈਂਪਸ ਦੇ ਮਾਧਿਅਮ ਨਾਲ ਮੈਕਸ ਹਸਪਤਾਲ ਦਾ ਮਕਸਦ ਹੈ ਕਿ ਬੱਚਿਆਂ ਦੇ ਮਾਪਿਆਂ ਤੱਕ ਪਹੁੰਚਿਆ ਜਾਵੇ ਤੇ ਉਨ੍ਹਾਂ ਨੂੰ ਆਪਣੇ ਬੱਚਿਆਂ ਦਾ ਬਚਪਨ ਸੁਰੱਖਿਆ ਦੇ ਨਾਲ ਸੁਨਿਸ਼ਚਿਤ ਕਰਨ ਦੇ ਲਈ ਪ੍ਰੇਰਿਤ ਕੀਤਾ ਜਾ ਸਕੇ। ਇਸ ਦੌਰਾਨ ਮੈਕਸ ਹਸਪਤਾਲ 11 ਅਪ੍ਰੈਲ ਨੂੰ ਇੱਕ ਕੈਂਪ ਜੂਨੀਅਰ ਵਿੰਗ ਦੇ ਪ੍ਰੀ ਨਰਸਰੀ ਤੋਂ 12ਵੀਂ ਕਲਾਸ ਤੱਕ ਦੇ ਬੱਚਿਆਂ ਦੇ ਲਈ ਵੀ ਆਯੋਜਿਤ ਕਰੇਗਾ, ਜਿਸ ਵਿੱਚ ਡਾ. ਗੌਰਵ ਗਰਗ, ਕੰਸਲਟੈਂਟ, ਪੀਡੀਆਟ੍ਰਿਕਸ, ਐਮਐਸਐਸਐਚ ਬੱਚਿਆਂ ਦੀ ਜਾਂਚ ਕਰਨਗੇ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …