ਹਰੀ ਸਿੰਘ ਗਰੀਬ ਹੋਏ ਸਨਮਾਨਿਤ
ਅੰਮ੍ਰਿਤਸਰ, 8 ਅਪ੍ਰੈਲ (ਦੀਪ ਦਵਿੰਦਰ ਸਿੰਘ)- ਪੰਜਾਬੀ ਸਾਹਿਤ ਸਭਾ ਚੋਗਾਵਾਂ (ਰਜਿ:) ਅੰਮ੍ਰਿਤਸਰ ਵੱਲੋਂ ਵਿਰਸਾ ਵਿਹਾਰ ਸੋਸਾਇਟੀ ਦੇ ਸਹਿਯੋਗ ਨਾਲ ਉੱਘੇ ਸ਼ਾਇਰ ਅਤੇ ਸਭਾ ਦੇ ਮੀਤ ਪ੍ਰਧਾਨ ਸ: ਅਜੀਤ ਸਿੰਘ ਨਬੀਪੁਰੀ ਦੇ ਪਿਤਾ ਪਹਿਲਵਾਨ ਪਿਆਰਾ ਸਿੰਘ ਨਬੀਪੁਰੀ ਦੀ 12ਵੀਂ ਬਰਸੀ ਦੇ ਸਬੰਧ ਵਿੱਚ ਸਾਹਿਤਕ ਸਮਾਗਮ ਅਤੇ ਕਵੀ ਦਰਬਾਰ ਸਥਾਨਕ ਵਿਰਸਾ ਵਿਹਾਰ ਦੇ ਅੰਮ੍ਰਿਤਾ ਪ੍ਰੀਤਮ ਸਾਹਿਤ ਸਦਨ ਹਾਲ ਵਿਖੇ ਆਯੋਜਿਤ ਕੀਤਾ ਗਿਆ। ਇਸ ਸਮਾਰੋਹ ਦੀ ਪ੍ਰਧਾਨਗੀ ਕਹਾਣੀਕਾਰ ਸ੍ਰੀ ਮੁਖਤਾਰ ਗਿੱਲ, ਕੇਂਦਰੀ ਸਭਾ ਦੇ ਮੀਤ ਪ੍ਰਧਾਨ ਦੀਪ ਦਵਿੰਦਰ ਸਿੰਘ, ਜਿਲ੍ਹਾ ਭਾਸ਼ਾ ਅਫਸਰ ਡਾ. ਭੁਪਿੰਦਰ ਸਿੰਘ ਮੱਟੂ, ਰੰਗਕਰਮੀ ਸ੍ਰੀ ਅਸ਼ੋਕ ਸਾਹਿਲ, ਵਿਰਸਾ ਵਿਹਾਰ ਸੋਸਾਇਟੀ ਦੇ ਜਨਰਲ ਸਕੱਤਰ ਡਾ. ਜਗਦੀਸ਼ ਸੱਚਦੇਵਾ, ਸ੍ਰੀ ਹਰਭਜਨ ਸਿੰਘ ਖੇਮਕਰਨੀ ਅਤੇ ਸz: ਰਘੁਬੀਰ ਸਿੰਘ ਤੀਰ ਨੇ ਸਾਂਝੇ ਰੂਪ ਵਿੱਚ ਕੀਤੀ। ‘ਪਹਿਲਵਾਨ ਪਿਆਰਾ ਸਿੰਘ ਨਬੀਪੁਰੀ ਯਾਦਗਾਰੀ ਪੁਰਸਕਾਰ’ ਕੌਮੀ ਕਵੀ ਹਰੀ ਸਿੰਘ ਗਰੀਬ ਨੂੰ ਪ੍ਰਦਾਨ ਕੀਤਾ ਗਿਆ। ਮੰਚ ਸੰਚਾਲਨ ਦੇ ਫਰਜ਼ ਨਿਭਾਉਂਦਿਆਂ ਪੰਜਾਬੀ ਸਾਹਿਤ ਸਭਾ ਚੋਗਾਵਾਂ ਦੇ ਪ੍ਰਧਾਨ ਧਰਵਿੰਦਰ ਸਿੰਘ ਔਲਖ ਨੇ ਜਿੱਥੇ ਹਰੀ ਸਿੰਘ ਗਰੀਬ ਦੇ ਪੰਜਾਬੀ ਸ਼ਾਇਰੀ ਵਿੱਚ ਪਾਏ ਯੋਗਦਾਨ ਦੀ ਸ਼ਲਾਘਾ ਕੀਤੀ, ਉਥੇ ਅਜਿਹੇ ਸਮਾਗਮ ਨਿਰੰਤਰ ਰੂਪ ਵਿੱਚ ਜਾਰੀ ਰੱਖਣ ਦਾ ਅਹਿਦ ਵੀ ਲਿਆ।
ਇਸ ਮੌਕੇ ‘ਤੇ ਕਰਵਾਏ ਕਵੀ ਦਰਬਾਰ ਦੌਰਾਨ ਸਰਵਸ੍ਰੀ ਜਗਤਾਰ ਗਿੱਲ, ਗੁਰਪ੍ਰੀਤ ਸੈਂਸਰਾ, ਪ੍ਰਿੰ: ਗੁਰਬਾਜ ਸਿੰਘ ਤੋਲਾ ਨੰਗਲ, ਡਾ. ਗੁਰਚਰਨ ਸਿੰਘ ਸੋਢੀ, ਗਿਆਨੀ ਪਿਆਰਾ ਸਿੰਘ ਜਾਚਕ, ਹਰਮੀਤ ਆਰਟਿਸਟ, ਡਾ. ਸੁਖਦੇਵ ਸਿੰਘ ਪਾਂਧੀ, ਸਤਨਾਮ ਸਿੰਘ ਔਲਖ, ਵਰਿੰਦਰ ਕੌਰ ਪੰਨੂੰ, ਸਰਬਜੀਤ ਸਿੰਘ ਸੰਧੂ, ਮਲਵਿੰਦਰ, ਜਸਬੀਰ ਸਿੰਘ ਝਬਾਲ, ਸ਼ਾਮ ਸਿੰਘ ਭੰਗਵਾਂ, ਕੁਲਦੀਪ ਸਿੰਘ, ਪ੍ਰਿੰ: ਰਣਜੀਤ ਕੌਰ ਗੱਗੋਮਾਹਲ, ਅਮਨਪ੍ਰੀਤ, ਸੰਤੋਖ ਸਿੰਘ ਰਾਹੀ, ਹਰਜੀਤ ਕੌਰ ਔਲਖ, ਕੁਲਵਿੰਦਰ ਸਿੰਘ ਬੱਲ, ਰਾਜਪਾਲ ਸਿੰਘ ਕਲੇਰ, ਗਿਆਨੀ ਸੰਤੋਖ ਸਿੰਘ, ਕਸ਼ਮੀਰ ਸਿੰਘ ਰੰਧਾਵਾ, ਸੰਦੀਪ ਬੱਲ, ਦਲੇਰ ਪੰਨੂੰ, ਬਲਕਾਰ ਸਿੰਘ ਸਫ਼ਰੀ, ਦਰਸ਼ਨ ਲਾਲ ਕਲੋਤਰਾ, ਰਜਿੰਦਰ ਸਿੰਘ ਧੰਜੂ, ਗੁਰਜਿੰਦਰ ਸਿੰਘ ਬਘਿਆੜੀ, ਜਸਬੀਰ ਚੰਗਿਆੜਾ, ਗੁਰਿੰਦਰ ਮਕਨਾ, ਸਮਨਪ੍ਰੀਤ ਕੌਰ ਢਿੱਲੋਂ, ਜਸਵਿੰਦਰ ਕਿਰਨ, ਗੁਰਵਿੰਦਰ ਸਿੰਘ ਯੂ.ਐਸ.ਏ. ਆਦਿ ਸ਼ਾਇਰਾਂ ਨੇ ਆਪਣੀਆਂ ਕਵਿਤਾਵਾਂ, ਗੀਤ ਤੇ ਗਜ਼ਲਾਂ ਨਾਲ ਮਹਿਫ਼ਲ ਨੂੰ ਕਾਵਿਕ ਰੰਗ ਪ੍ਰਦਾਨ ਕੀਤਾ।