Sunday, December 22, 2024

‘ਆਪ’ ਲੋਕ ਸਭਾ ਉਮੀਦਵਾਰ ਡਾ. ਦਲਜੀਤ ਸਿੰਘ ਨੇ ਰਿਕਸ਼ਾ ਦੀ ਸਵਾਰੀ ਕਰਕੇ ਭਰੇ ਨਾਮਾਜ਼ਦਗੀ ਕਾਗਜ

PPN050413

ਅੰਮ੍ਰਿਤਸਰ, 5 ਅਪ੍ਰੈਲ (ਸੁਖਬੀਰ ਸਿੰਘ)-ਆਪ ਪਾਰਟੀ ਦੇ ਲੋਕ ਸਭਾ ਉਮੀਦਵਾਰ, ਪਦਮ ਸ੍ਰੀ ਡਾ. ਦਲਜੀਤ ਸਿੰਘ ਨੇ ਅੱਜ ਆਪਣੇ ਨਾਮਾਜ਼ਦਗੀ ਕਾਗਜ਼ ਦਾਖਲ ਕੀਤੇ। ਉਨਾਂ ਦੇ ਸਾਰੇ ਸਮਰਥਕ ਪੈਦਲ ਸਨ ਅਤੇ ਡਾਕਟਰ ਸਾਹਿਬ ਸਨ ਰਿਕਸ਼ਾ ‘ਤੇ। ਕੋਈ ਵੀ ਗੱਡੀ ਜਾਂ ਮੋਟਰਸਾਇਕਲ ਦੀ ਵਰਤੋਂ ਨਹੀ ਕੀਤੀ ਗਈ। ਇਕ ਹੋਰ ਵਰਨਣਯੋਗ ਗੱਲ ਇਹ ਵੀ ਸੀ ਕਿ ਡਾਕਟਰ ਸਾਹਿਬ ਦੇ ਪਿੱਛੇ-ਪਿੱਛੇ, ਉਨਾਂ ਦਾ ਇਕ ਅਪਾਹਜ ਸਮਰਥਕ ਆਪਣੀ ਸਾਇਕਲ-ਰਿਕਸ਼ਾ ਤੇ ਗਿਆ।”ਮੇਰੇ ਹੱਥ ਪੈਰ ਤਾਂ ਪ੍ਰਮਾਤਮਾ ਵੱਲੋ ਅਜਿਹੇ ਹੀ ਹਨ” ਉਹ ਬੋਲਿਆ, ”ਪਰ ਪੰਜਾਬ ਦੇ ਮੇਰੇ ਬਾਕੀ ਸਾਰੇ ਭੈਣਾਂ-ਭਰਾਵਾਂ ਦਾ ਹਾਲ ਤਾਂ ਅਕਾਲੀ ਅਤੇ ਉਸ ਤੋਂ ਪਿਛਲੀ ਸਰਕਾਰਾਂ ਨੇ ਹੀ ਅਜਿਹਾ ਕਰ ਰੱਖਿਆ ਹੈ ਕਿ ਅਸੀਂ ਸਾਰੇ ਹੀ ਲਾਚਾਰ ਹੋ ਕੇ ਰਹਿ ਗਏ ਹਾਂ।ਡਾਕਟਰ ਸਾਹਿਬ ਹੀ ਹੁਣ ਇਕ ਮਾਤਰ ਉਮੀਦ ਦੀ ਕਿਰਨ ਹਨ, ਨਹੀਂ ਤਾਂ ਪੰਜਾਬ ਤਾਂ ਹੁਣ ਬੈਸਾਖੀਆਂ ਦੇ ਸਹਾਰੇ ਹੈ।” ਆਪਣੇ ਘਰ ਤੋਂ ਕਚਹਿਰੀ ਜਾਂਦੇ ਸਮੇਂ ਡਾਕਟਰ ਸਾਹਿਬ ਨੂੰ ਲੋਕਾਂ ਨੇ ਜਗਾ-ਜਗਾ ਰੋਕਿਆ ਜੋ ਛੋਟੇ- ਛੋਟੇ ਸਮੂਹਾਂ ਵਿਚ ਆਪਣੇ ਘਰਾਂ ਤੋ ਬਾਹਰ ਨਿਕਲ ਕੇ ਆਏ ਅਤੇ ਡਾ. ਦਲਜੀਤ ਸਿੰਘ ਨੂੰ ਮਿਲੇ।

PPN050412

ਕੋਈ ਉਨਾਂ ਨੂੰ ਫੁੱਲ ਦੇਣਾ ਚਾਹੁੰਦਾ ਸੀ ਅਤੇ ਕੋਈ ਸ਼ਾਬਾਸ਼ੀ। ਕੋਈ ਉਨਾਂ ਦੀ ਪਿੱਠ ਥਪ-ਥਪਾਉਣਾ ਚਾਹੁੰਦਾ ਸੀ ਤੇ ਕੋਈ ਉਨਾ ਦੇ ਹੱਥੋ ‘ਆਪ ਪਾਰਟੀ’ ਦੀ ਟੋਪੀ ਪਹਿਨਣਾ ਚਾਹੁੰਦਾ ਸੀ।ਨਾਮਜਦਗੀ ਕਾਗਜ਼ ਦਾਖਲ ਕਰਨ ਤੋ ਪਹਿਲਾ ਡਾਕਟਰ ਸਾਹਿਬ ਨੇ ਸ਼ਿਵਾਲਾ ਭਾਈਆਂ ਮੰਦਰ ਵਿਖੇ ਮੱਥਾ ਟੇਕਿਆ ਅਤੇ ਆਲੇ-ਦੁਆਲੇ ਦੇ ਇਲਾਕਿਆਂ ਸੁੰਦਰ ਨਗਰ, ਤਿੱਲਕ ਨਗਰ ਦਾ ਦੌਰਾ ਵੀ ਕੀਤਾ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply