ਅੰਮ੍ਰਿਤਸਰ, 29 ਅਪ੍ਰੈਲ (ਜਗਦੀਪ ਸਿੰਘ ਸੱਗੂ) – ਵੇਰਕਾ ਦੇ ਇਲਾਕਾ ਨਿਵਾਸੀਆਂ ਵਲੋਂ ਬਾਈਪਾਸ ਨਿਕਲਣ ਕਾਰਨ ਵੇਰਕਾ ਮੁੱਖ ਮਾਰਗ ਨੂੰ ਸਡਿਊਲ ਰੋਡ ਵਿਚੋਂ ਕੱਢਣ ਲਈ ਅੰਮ੍ਰਿਤਸਰ ਦੇ ਮੇਅਰ ਅਤੇ ਨਗਰ ਨਿਗਮ ਦੇ ਕਮਿਸ਼ਨਰ ਤੱਕ ਮੰਗ ਪੱਤਰ ਪਹੁੰਚਾਉਣ ਲਈ ਇਕ ਮੰਮਰੋਡਮ ਜਿਲਾ ਅਕਾਲੀ ਜਥੇ ਦੇ ਪ੍ਰਧਾਨ ਉਪਕਾਰ ਸਿੰਘ ਸੰਧੂ ਨੂੰ ਦਿੱਤਾ ਸੀ। ਉਪਕਾਰ ਸਿੰਘ ਸੰਧੂ ਨੇ ਇਹ ਮੰਗ ਪੱਤਰ ਮੇਅਰ ਅਤੇ ਕਮਿਸ਼ਨਰ ਨੂੰ ਪਹੁੰਚਾਇਆ।ਜਿਨ੍ਹਾਂ ਨੇ ਅੱਗੇ ਪ੍ਰਿੰਸੀਪਲ ਸੈਕਟਰੀ ਲੋਕਲ ਬਾਡੀ ਨੂੰ ਭੇਜ ਦਿੱਤਾ ਹੈ ਤਾਂ ਕਿ ਵੇਰਕਾ ਦੀ ਇਸ ਪ੍ਰਮੁੱਖ ਮੇਨ ਸੜਕ ਨੂੰ ਸਡਿਊਲ ਰੋਡ ਵਿਚੋਂ ਕੱਢਿਆ ਜਾ ਸਕੇ।ਉਪਕਾਰ ਸਿੰਘ ਸੰਧੂ ਨੇ ਕਿਹਾ ਕਿ ਵੇਰਕਾ ਮੁੱਖ ਮਾਰਗ ਨੂੰ ਸਡਿਊਲ ਰੋਡ ਵਿਚੋਂ ਕੱਢਿਆ ਜਾਵੇਗਾ ਅਤੇ ਵੇਰਕਾ ਨਿਵਾਸੀਆਂ ਨੂੰ ਇਸ ਉਜਾੜੇ ਤੋਂ ਬਚਾਇਆ ਜਾਵੇਗਾ। ਇਸ ਉਪਰਾਲੇ ਲਈ ਯੂਥ ਅਕਾਲੀ ਦਲ ਦੇ ਕੌਮੀ ਸਕੱਤਰ ਲਖਬੀਰ ਸਿੰਘ ਮੋਨੀ ਵੇਰਕਾ ਅਤੇ ਇਲਾਕਾ ਨਿਵਾਸੀਆਂ ਵਲੋਂ ਉਪਕਾਰ ਸਿੰਘ ਸੰਧੂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਿਆ ਕਿਹਾ ਕਿ ਬਾਈਪਾਸ ਬਣਨ ਨਾਲ ਵੇਰਕਾ ਦੀ ਮੁੱਖ ਸੜਕ ਨੂੰ ਸਡਿਊਲ ਰੋਡ ਵਿਚੋਂ ਕੱਢਿਆ ਜਾਣਾ ਚਾਹੀਦਾ ਹੈ ਤਾਂ ਕਿ ਪ੍ਰਮੁੱਖ ਵੇਰਕਾ ਰੋਡ ਦੇ ਉੋਪਰ ਉਸਾਰੀ ਨੂੰ ਹਾਈ ਕੋਰਟ ਦੇ ਹੁਕਮਾਂ ਅਨੁਸਾਰ ਢਾਉਣ ਦੇ ਨਿਰਦੇਸ਼ ਹਨ, ਉਸ ਤੋਂ ਸੜਕ ਤੇ ਸਾਰੇ ਦੁਕਾਨਦਾਰਾਂ ਅਤੇ ਰਿਹਾਇਸ਼ੀ ਬਿਲਡਿੰਗਾਂ ਨੂੰ ਢਾਉਣ ਤੋਂ ਬਚਾਇਆ ਜਾ ਸਕੇ।ਉਨ੍ਹਾਂ ਕਿਹਾ ਕਿ ਇਸ ਸੰਬੰਧੀ ਕੱਲ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਇਕ ਮੰਗ ਪੱਤਰ ਦੇ ਕੇ ਕਾਰਵਾਈ ਨੂੰ ਤੇਜ਼ ਕਰਵਾਇਆ ਜਾਵੇਗਾ। ਇਸ ਮੌਕੇ ਕੌਸਲਰ ਅਜੀਤ ਲਾਲ, ਹਰਜਿੰਦਰ ਸਿੰਘ ਬੱਬੂ, ਡਾ. ਹਰਵਿੰਦਰ ਸਿੰਘ ਸੰਧੂ, ਵਿਜੇ ਸ਼ਰਮਾ, ਹਰਜਿੰਦਰ ਸਿੰਘ ਜੌੜਾ, ਦੀਪ ਮੋਹਨ ਸਿੰਘ, ਰਾਣਾ ਵੇਰਕਾ, ਮਨਪ੍ਰੀਤ ਸਿੰਘ, ਨਵਤੇਜ ਸਿੰਘ, ਬਲਗੇਰ ਸਿੰਘ ਆਦਿ ਹਾਜਰ ਸਨ।
Check Also
ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …