Tuesday, April 30, 2024

ਮਜਦੂਰ ਦਿਵਸ

ਕਹਾਣੀ
Vinod Fakira

 

 

 

ਵਿਨੋਦ ਫ਼ਕੀਰਾ

ਮਾਂ ਬਾਪ ਨੇ ਮੱਖਣ ਨੂੰ ਬੜੇ ਹੀ ਚਾਵਾਂ ਰੀਝਾਂ ਨਾਲ ਬੀ.ਏ ਤੱਕ ਦੀ ਪੜ੍ਹਾਈ ਆਪਣਾ ਢਿੱਡ ਕੱਟ ਕੇ ਭੁੱਖੇ ਭਾਣੇ ਦਿਨ ਬਤੀਤ ਕਰਕੇ ਕਰਵਾਈ ਕਿ ਕਦੇ ਤਾਂ ਸੁੱਖ ਦੇ ਸਾਹ ਆਉਣਗੇ, ਕਿਤੇ ਸਰਕਾਰੇ ਦਰਬਾਰੇ ਲੱਗ ਜਾਵੇਗਾ। ਪੜ੍ਹਾਈ ਵਿੱਚ ਵੀ ਹੁਸ਼ਿਆਰ ਸੀ ਅਤੇ ਸ਼ੁਰੂ ਤੋਂ ਹੀ ਆਪਣੇ ਸਾਥੀਆਂ ਨਾਲੋਂ ਕਾਫ਼ੀ ਵੱਧ ਸੂਝ-ਬੂਝ ਰੱਖਦਾ ਸੀ, ਪਰ ਉਮੀਦ ਮੁਤਾਬਿਕ ਕਿਤੇ ਕੋਈ ਖਾਸ ਕੰਮ ਨਾ ਮਿਲਿਆ, ਡੰਗ ਟਪਾਉਣ ਦੀ ਹੀ ਗੱਲ ਰਹਿ ਗਈ। ਇਸੇ ਆਸ ਵਿੱਚ ਬਾਪੂ ਵੀ ਚੱਲ ਵਸਿਆ ਅਤੇ ਮਾਂ ਦੀ ਸਲਾਹ ਨਾਲ ਮੱਖਣ ਦਿਹਾੜੀ ਧੱਪੇ ਤੇ ਜਾਣ ਲੱਗਾ ਤੇ ਮਾਂ ਦੇ ਅਕਸਰ ਬਿਮਾਰ ਰਹਿਣ ਕਰਕੇ ਸਾਰਿਆਂ ਨੇ ਮਿਲ ਜੁਲ ਕੇ ਕਹਿ ਸੁਣ ਕੇ ਵਿਆਹ ਕਰ ਦਿੱਤਾ ।ਔਲਾਦ ਵਿੱਚ ਵੱਡਾ ਲੜਕਾ ਚੋਥੀ ਕਲਾਸ ਵਿੱਚ ਪੜ੍ਹਦਾ ਸੀ ਤੇ ਕੁੜੀ ਹਾਲੇ ਛੋਟੀ ਹੀ ਸੀ ਕਿ ਮਾਂ ਵੀ ਚੱਲ ਵੱਸੀ ।
ਸਮਾਂ ਆਪਣੀ ਚਾਲੇ ਚੱਲਦਾ ਗਿਆ ਕਿ ਇੱਕ ਦਿਨ ਸ਼ਾਮ ਨੂੰ ਮੱਖਣ ਦੇ ਘਰ ਪਰਤਣ ‘ਤੇ ਮੁੰਡੇ ਨੇ ਭੱਜ ਕੇ ਪਿਤਾ ਦੇ ਲੱਕ ਨੂੰ ਜੱਫੀ ਪਾਈ ਤੇ ਕਹਿਣ ਲੱਗਾ ”ਡੈਡੀ ਜੀ ਮੈਨੂੰ ਕੱਲ ਦੀ ਛੁੱਟੀ ਹੈ, ਮਾਸਟਰ ਕਹਿੰਦੇ ਸਨ ਕਿ ਕੱਲ੍ਹ ਨੂੰ ਮਈ ਡੇਅ ਮਜਦੂਰਾਂ ਦਾ ਦਿਨ ਹੈ ਇਸ ਕਰਕੇ” ਇਹ ਸੁਣ ਕੇ ਮੱਖਣ ਨੇ ਕਿਹਾ ਚੱਲ ਚੰਗੀ ਗੱਲ ਹੈ, ਤੂੰ ਮੇਰੇ ਨਾਲ ਫੈਕਟਰੀ ਨੂੰ ਚੱਲ ਪਵੀਂ ਤਾਂ ਮੁੰਡੇ ਨੇ ਕਿਹਾ ‘ਪਿਤਾ ਜੀ ਤੁਹਾਨੂੰ ਨਹੀਂ ਛੁੱਟੀ ਕੱਲ ਦੀ’ ‘ਨਹੀਂ ਪੁੱਤਰ ਜਾਣਾ ਹੈ’।
ਸਵੇਰੇ ਮੱਖਣ ਨੇ ਸਾਇਕਲ ਤੇ ਕੱਪੜਾ ਮਾਰਿਆ ਤੇ ਕਿਹਾ ਚੱਲ ਛਿੰਦਿਆ ਚੱਲੀਏ, ਫਿਰ ਰਸਤੇ ਵਿੱਚ ਜਾਂਦੇ ਹੋਏ ਸ਼ਿੰਦਰ ਨੇ ਕਿਹਾ ਪਿਤਾ ਜੀ ਏ ਮਜਦੂਰ ਦਿਵਸ ਕੀ ਹੁੰਦਾ ਹੈ? ਜਾਣਕਾਰੀ ਹੁੰਦੇ ਹੋਏ ਮੱਖਣ ਨੇ ਦੱਸਿਆ ਕਿ ਪੁੱਤਰ ਇਹ ”ਮਈ ਦਿਵਸ ਦੇ ਪਿੱਛੇ ਮਜ਼ਦੂਰਾਂ ਦੇ ਲੰਬੇ ਸੰਘਰਸ਼ ਦੀ ਲੰਬੀ ਕਹਾਣੀ ਹੈ।ਇਹ 18ਵੀਂ ਸਦੀ ਦੀ ਹੈ, ਜਦੋਂ ਅਮਰੀਕਾ ਵਿੱਚ ਮਜਦੂਰਾਂ ‘ਤੇ ਗੋਲੀਆਂ ਚਲਾਈਆਂ ਗਈਆਂ ਸਨ ਅਤੇ ਵੱਡੀ ਗਿਣਤੀ ਵਿੱਚ ਮਜ਼ਦੂਰ ਮਾਰੇ ਗਏ । ਜਦੋਂ ਮਜਦੂਰਾਂ ਦੀ ਕੰਮ ਦੇ ਤੈਅ ਘੰਟਿਆਂ ਦੀ ਮੰਗ ਪੂਰੀ ਹੋਈ, ਉਦੋਂ ਤੋਂ ਹੀ ਉਸੇ ਸੰਘਰਸ਼ ਅਤੇ ਉਨ੍ਹਾਂ ਦੀ ਮਜ਼ਦੂਰਾਂ ਦੀ ਯਾਦ ਵਿੱਚ ਇਹ ਮਜਦੂਰ ਦਿਵਸ ਮਨਾਇਆ ਜਾਣ ਲੱਗਾ।ਇਹ ਸੰਘਰਸ਼ 1838ਵਿੱਚ ਸ਼ੁਰੂ ਹੋਇਆ ਸੀ।ਉਨ੍ਹਾਂ ਦਿਨਾਂ ਵਿੱਚ ਅਮਰੀਕਾ ਸਮੇਤ ਸਾਰੇ ਯੂਰਪੀ ਦੇਸ਼ਾਂ ਦੇ ਕਾਰਖਾਨਿਆਂ ਵਿੱਚ ਮਜਦੂਰ ਲਈ ਕੰਮ ਦਾ ਸਮਾਂ ਤੈਅ ਨਹੀਂ ਸੀ। ਮਜ਼ਦੂਰਾਂ ਤੋਂ ਇਨ੍ਹਾਂ ਜਿਆਦਾ ਕੰਮ ਲਿਆ ਜਾਂਦਾ ਸੀ ਕਿ ਮਜਦੂਰ ਰੋਜ਼ ਬੇਹੋਸ਼ ਹੋ ਕੇ ਡਿੱਗ ਪੈਂਦੇ ਸਨ।ਕਦੇ-ਕਦਾਈਂ ਇਸ ਦੇ ਵਿਰੁੱਧ ਆਵਾਜ ਵੀ ਉੱਠੀ, ਪਰ ਲੱਗਭਗ ਕਈ ਕਾਰਖਾਨਿਆਂ ਦੇ ਮਾਲਕਾਂ ਦਾ ਇਹੀ ਵਤੀਰਾ ਰਿਹਾ।ਇਸੇ ਕਾਰਨ ਮਜਦੂਰਾਂ ਦਾ ਸਬਰ ਦਾ ਭਾਂਡਾ ਭਰ ਗਿਆ ਅਤੇ ਸਾਰਿਆਂ ਨੇ ਸੰਗਠਿਤ ਹੋ ਕੇ ਸ਼ੋਸ਼ਣ ਦੇ ਖਿਲਾਫ ਆਵਾਜ ਚੁੱਕਣੀ ਸੁਕਰ ਦਿੱਤੀ। ਅਮਰੀਕਾ ਦੀ ਨੈਸ਼ਨਲ ਲੇਬਲ ਯੂਨੀਅਨ ਨੇ ਅਗਸਤ 1866 ਵਿੱਚ ਆਪਣੇ ਸੈਸ਼ਨ ਵਿੱਚ ਪਹਿਲੀ ਵਾਰ ਇਹ ਮੰਗ ਰੱਖੀ ਕਿ ਮਜ਼ਦੂਰਾਂ ਲਈ ਦਿਨ ਵਿੱਚ ਸਿਰਫ ਅੱਠ ਘੰਟੇ ਹੀ ਕੰਮ ਲਈ ਰੱਖੇ ਜਾਣ।ਯੂਨੀਅਨ ਦੇ ਇਸ ਐਲਾਨ ਨਾਲ ਮਜਦੂਰਾਂ ਦੇ ਹੋਸਲੇ ਵਧੇ ਅਤੇ ਹੌਲੀ ਹੌਲੀ ਸਾਰੇ ਦੇਸ਼ਾਂ ਵਿੱਚ ਵੀ ਇਹ ਇਹ ਮੰਗ ਜ਼ੋਰ ਫੜਨ ਲੱਗੀ।ਸਾਲ 1886 ਨੂੰ 3 ਮਈ ਦੇ ਦਿਨ ਸ਼ਿਕਾਗੋ ਸ਼ਹਿਰ ਵਿੱਚ ਲੱਗਭਗ 45 ਹਜਾਰ ਮਜ਼ਦੂਰ ਇਕੱਠੇ ਸੜਕਾਂ ਤੇ ਨਿਕਲ ਆਏ।ਪੁਲਿਸ ਨਾਲ ਹਲਕੀ ਜਿਹੀ ਝੜਪ ਤੋਂ ਤੁਰੰਤ ਪਿੱਛੋਂ ਮਜਦੂਰਾਂ ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ।ਜਿਸ ਨਾਲ ਮੌਕੇ ਤੇ ਹੀ 8 ਮਜਦੂਰ ਮਾਰੇ ਗਏ ਅਤੇ ਕਈ ਜਖਮੀ ਹੋ ਗਏ।ਭੀੜਵਿੱਚੋਂ ਕਿਸੇ ਨੇ ਪੁਲਿਸ ਤੇ ਬੰਬ ਸੁੱਟ ਦਿੱਤਾ, ਜਿਸ ਨਾਲ ਪੁਲਿਸ ਦੇ ਇੱਕ ਕਰਮਚਾਰੀ ਦੀ ਮੌਤ ਹੋ ਗਈ ਅਤੇ ਕੁੱਝ ਜਖ਼ਮੀ ਹੋ ਗਏ।ਇਸ ਨਾਲ ਪੁਲਿਸ ਦਾ ਗੁੱਸਾ ਵੱਧ ਗਿਆ ਅਤੇ ਉਨ੍ਹਾਂ ਪ੍ਰਦਰਸ਼ਨਕਾਰੀਆਂ ਨੂੰ ਗੋਲੀਆਂ ਨਾਲ ਭੁੰਨ ਸੁਟਿਆ ਅਤੇ ਕਈ ਲੀਡਰਾਂ ਨੂੰ ਉਮਰ ਕੈਦ ਦੀ ਸਜ਼ਾ ਦਿੱਤੀ ਗਈ ਤੇ ਕੁੱਝ ਨੂੰ ਫਾਂਸੀ ਤੇ ਚੜਾ ਦਿੱਤਾ ਗਿਆ।
14 ਜੁਲਾਈ 1889 ਨੁੰ ਅੰਤਰਰਾਸ਼ਟਰੀ ਸਮਾਜਵਾਦੀ ਮਜਦੂਰ ਕਾਂਗਰਸ ਦੀ ਸਥਾਪਨਾ ਹੋਈ ਅਤੇ 1 ਮਈ 1890 ਨੂੰ ਪੂਰੀ ਦੁਨੀਆਂ ਵਿੱਚ ਮਜਦੂਰ ਦਿਵਸ ਮਨਾਇਆ ਜਾਣ ਲੱਗਾ ।ਭਾਰਤ ਵਿੱਚ ਮਈ ਦਿਵਸ ਪਹਿਲੀ ਵਾਰ 1926 ‘ਚ ਮਨਾਇਆ ਗਿਆ’ ਲੱਗੀ ਸਾਰੀ ਗੱਲ ਸਮਝ ਹੁਣ ਤੈਨੂੰ ਛਿੰਦਿਆ।
ਪਰ ਪਿਤਾ ਜੀ ਤੁਹਾਨੂੰ ਅੱਜ ਛੁੱਟੀ ਕਿਉਂ ਨਹੀਂ ਹੋਈ ਤੁਸੀਂ ਵੀ ਤਾਂ ਲੇਬਰ ਵਿੱਚ ਹੀ ਆਉਂਦੇ ਹੋ ਜੱਦ ਕਿ ਸਾਨੂੰ ਛੁੱਟੀ’ ਬੇਟੇ ਦੀ ਗੱਲ ਸੁਣ ਕੇ ਮੈਂ ਉਸ ਨੂੰ ਐਂਵੇ ਹੀ ਕਿਹਾ ਕਿ ਅੱਜ ਜਰੂਰੀ ਕੰਮ ਸੀ, ਪਰ ਮੈਂ ਆਪਣੇ ਦਿਲ ਵਿੱਚ ਸੋਚਣ ਲਈ ਮਜਬੂਰ ਸਾਂ ਪਰ ਆਪਣੇ ਬੇਟੇ ਨੂੰ ਕਹਿ ਵੀ ਨਹੀਂ ਸੀ ਸਕਦਾ ਕਿ ਇਹ ਤਾਂ ਸਿਰਫ਼ ਤਸਵੀਰਾਂ ਖਿਚਵਾਉਣ ਲਈ ਲਈ ਹੀ ਇੱਕਠੇ ਹੁੰਦੇ ਹਨ ਜਾਂ ਅਜਿਹੇ ਦਿਨ ਮਨਾ ਕੇ ਖ਼ਬਰਾ ਦਿੰਦੇ ਹਨ ਪਰ ਅਸਲੀ ਹੱਕਦਾਰਾਂ ਤੋਂ ਤਾਂ ਕੰਮ ਪਹਿਲਾਂ ਤੋਂ ਵੀ ਵੱਧ ਚਾਹੁੰਦੇ ਹਨ।

ਵਿਨੋਦ ਫ਼ਕੀਰਾ
ਆਰੀਆ ਨਗਰ,
ਕਰਤਾਰਪੁਰ, ਜਲੰਧਰ
98721-97326

Check Also

ਭਰੋਸਾ (ਵਿਅੰਗ)

ਇੱਕ ਵਾਰ ਕਾਲੋਨੀ ਵਾਲਿਆਂ ਆਪਣਾ ਮੋਹਤਬਰ ਚੁਣਨਾ ਸੀ।ਮੋਹਤਬਰ ਬਣਨ ਲਈ ਉਮੀਦਵਾਰਾਂ ਦੀ ਗਿਣਤੀ ਜਿਆਦਾ ਹੋਣ …

Leave a Reply