
ਛੇਹਰਟਾ, 16 ਅਗਸਤ (ਸੁਖਬੀਰ ਸਿੰਘ ਖੁਰਮਨੀਆ) – ਮੰਦਿਰ ਸ਼੍ਰੀ ਰਾਮ ਬਾਲਾ ਜੀ ਧਾਮ ਕਾਲਾ ਘੰਣੂਪੁਰ ਛੇਹਰਟਾ ਵਿਖੇ ਹਰ ਸਾਲ ਦੀ ਤਰਾਂ ਨਾਗ ਪੰਚਮੀ 20 ਅਗਸਤ ਨੂੰ ਅਸ਼ਨੀਲ ਕੁਮਾਰ ਮਹਾਰਾਜ ਦੀ ਅਗਵਾਈ ਹੇਠ ਮਨਾਈ ਜਾ ਰਹੀ ਹੈ।ਇਸ ਬਾਬਤ ਮੁੱਖ ਸੇਵਾਦਾਰ ਅਸ਼ਨੀਲ ਕੁਮਾਰ ਨੇ ਦੱਸਿਆ ਕਿ ਕਿਹਾ ਕਿ ਨਾਗ ਪੰਚਮੀ ਮੋਕੇ ਪੰਜਾਬ ਦੀਆਂ ਪ੍ਰਸਿੱਧ ਭਜਨ ਮੰਡਲੀਆ ਵਲੋਂ ਗੁਣਗਾਣ ਕੀਤਾ ਜਾਵੇਗਾ ਤੇ ਅਤੁੱਟ ਲੰਗਰ ਭੰਡਾਰੇ ਦਾ ਆਯੋਜਨ ਕੀਤਾ ਜਾਵੇਗਾ।ਉਨਾਂ ਦੱਸਿਆ ਕਿ ਮੰਦਿਰ ਵਿਚ ਸ਼੍ਰੀ ਅਮਰਨਾਥ ਦੀ ਤਰਾਂ ਇੱਥੇ ਵੀ ਗੁਫਾ ਬਣਾ ਕੇ ਸ਼ਿਵਲਿੰਗ ‘ਤੇ ਬਾਬਾ ਜੀ ਦੀ ਕ੍ਰਿਪਾ ਨਾਲ ਬਰਫ ਜੰਮੇਗੀ। ਉਨਾਂ ਕਿਹਾ ਕਿ ਅਜਿਹੀ ਇਕ ਗੂਫਾ ਪੂਰੇ ਹਿੰਦੁਸਤਾਨ ਵਿਚ ਇਕ ਹੋਰ ਜਗ੍ਹਾ ‘ਤੇ ਹੈ ਅਤੇ ਦੂਜੀ ਇਸ ਮੰਦਿਰ ਵਿਚ ਬਣਾਈ ਗਈ ਹੈ।ਉਨਾਂ ਦੱਸਿਆ ਕਿ 20 ਅਗਸਤ ਸਵੇਰੇ 8 ਵਜੇ ਇਛਾਧਾਰੀ ਸ਼ੇਸ਼ਨਾਗ ਦਾ ਦੁੱਧ ਅਭਿਸ਼ੇਕ ਇਕ ਕਵਿੰਟਲ ਦੁੱਧ ਨਾਲ ਕੀਤਾ ਜਾਵੇਗਾ।ਇਸ ਮੋਕੇ ਰਾਜੀਵ ਓਹਰੀ ਪ੍ਰਧਾਨ, ਅਰੁਣ ਉੱਪਲ, ਵੇਦ ਵਿਆਸ ਭਨੋਟ, ਅਮਨ ਦੇਵਗਨ, ਰਾਕੇਸ਼ ਸ਼ਰਮਾ, ਅਖਿਲ, ਸੱਤਪਾਲ ਜੋਲੀ, ਅਸ਼ਵਨੀ ਭਨੋਟ, ਰਾਕੇਸ਼ ਭਾਰਦਵਾਜ, ਸੰਜੀਵ ਕੁਮਾਰ, ਦਵਿੰਦਰ ਸਿੰਘ ਆਦਿ ਹਾਜਰ ਸਨ।
Check Also
ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਜਗੀਰ ਸਿੰਘ ਨਾਗਰਾ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ
ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡਿਪਟੀ …
Punjab Post Daily Online Newspaper & Print Media