
ਅੰਮ੍ਰਿਤਸਰ, 17 ਅਪ੍ਰੈਲ (ਸੁਖਬੀਰ ਸਿੰਘ)- ਅੰਮ੍ਰਿਤਸਰ ਤੋ ਲੋਕ ਸਭਾ ‘ਆਪ’ ਉਮੀਦਵਾਰ, ਪਦਮਸ੍ਰੀ, ਮਸ਼ਹੂਰ ਅੱਖਾਂ ਦੇ ਵਿਸ਼ੇਸ਼ਯ ਡਾ. ਦਲਜੀਤ ਸਿੰਘ ਅੱਜ ਮਹਾਨਗਰ ਦੀ ਇਕ ਆਬਾਦੀ ਰਸੂਲਪੁਰ ਨਜ਼ਦੀਕ ਜੋੜਾ ਫਾਟਕ, ਚਾਲੀ ਖੂੰਹ ਪਹੁੱਚੇ। ਡਾਕਟਰ ਸਾਹਿਬ ਘਰ-ਘਰ ਤਾਂ ਗਏ ਪਰ ਕਿਸੇ ਵੀ ਮਕਾਨ ਤੇ ਨਹੀ ਗਏ ਕਿਉਕਿ ਮਕਾਨ ਉਹ ਹੁੰਦੇ ਹਨ ਜਿਨ੍ਹਾਂ ਦੇ ਉਪਰ ਕੋਈ ਛੱਤ ਜਾਂ ਥੱਲੇ ਦੀਵਾਰਾਂ ਹੋਣ, ਪਰ ਰਸੂਲਪੁਰ ਵਿਚ ਤਾਂ ਸਿਰਫ ਝੁੱਗੀਆਂ ਹੀ ਝੁੱਗੀਆਂ ਨਜ਼ਰ ਆਉਦੀਆਂ ਹਨ। ਇਹ ਬਹੁਤ ਹੈਰਾਨੀਜਨਕ ਗੱਲ ਹੈ ਕਿ ਰਸੂਲਪੁਰ ਦੇ ਲੋਕ ਫਿਕਰ ਬਿਲਕੁਲ ਨਹੀ ਕਰਦੇ। ਉਹ ਹਨ ਕਿ ਉਨ੍ਹਾਂ ਦੀਆਂ ਸੜਕਾਂ ਵਿਚ ਗੱਡੇ ਨਹੀ ਹਨ ਕਿਉਕਿ ਮਕਾਨ ਉਹ ਹੁੰਦੇ ਹਨ ਜਿਨ੍ਹਾਂ ਦੀ ਛੱਤ ਹੋਵੇ, ਤੇ ਗੱਡੇ ਉਹ ਹੁੰਦੇ ਹਨ ਜਿਥੇ ਘੱਟ ਤੋ ਘੱਟ ਕੋਈ ਸੜਕ ਤਾਂ ਹੋਵੇ। ਇਥੇ ਕੋਈ ਸੜਕ ਨਹੀ ਹੈ, ਨਾ ਕੋਈ ਟੁਟੀ ਭੱਜੀ ਜਿਹੀ ਵੀ ਨਹੀ। ‘ਅਜ ਸਵੇਰ ਦੇ ਮੀਂਹ ਦੀਆਂ ਕੰਨੀਆਂ ਇੰਨੀਆਂ ਵੀ ਤੇਜ਼ ਨਹੀ ਸਨ ਕਿ ਡਾ. ਦਲਜੀਤ ਸਿੰਘ ਦੇ ਕਦਮ ਰੋਕ ਸਕਦੀਆਂ ਪਰ ਫਿਰ ਵੀ ਇਨ੍ਹੇ ਜਿਹੇ ਮੀਂਹ ਨੇ ਰਸੂਲਪੁਰ ਦੀ ਹਾਲਤ ਅਜਿਹੀ ਕਰ ਦਿਤੀ ਜਿਵੇ ਇਥੇ ਹੜ੍ਹ ਹੀ ਆ ਗਿਆ ਹੋਵੇ। ਇਹ ਕਹਿਣਾ ਮੁਸ਼ਕਿਲ ਹੈ ਕਿ ਇਕ ਮੁਹੱਲੇ ਨੂੰ ਕੁੜੇ ਦਾ ਢੇਰ ਬਣਾ ਦਿਤਾ ਗਿਆ ਹੈ ਕਿ ਇਕ ਕੁੜੇ ਦੇ ਢੇਰ ਵਿਚੋ ਇਕ ਮਹੁੱਲਾ ਕੱਢ ਦਿਤਾ ਗਿਆ ਹੈ। ਡਾ. ਦਲਜੀਤ ਸਿੰਘ ਉਨ੍ਹਾਂ ਸਾਰੀਆਂ ਔਰਤਾਂ ਨਾਲ ਗੱਲਾਂ ਕਰਦੇ ਰਹੇ ਜੋ ਆਪਣੇ-ਆਪਣੇ ਤਾਰਪਲੀਨ ਦੇ ਹੇਠਾਂ ਬੈਠ ਕੇ ਆਪਣੇ ਪਰਿਵਾਰਾਂ ਲਈ ਕੁਝ ਪਕਾ ਰਹੀਆਂ ਸਨ, ਉਹ ਉਨ੍ਹਾਂ ਬੰਦਿਆਂ ਨੂੰ ਵੀ ਮਿਲੇ ਜਿਹੜੇ ਉਨ੍ਹਾਂ ਨੂੰ ਘਰੂਦੇ ਜਾਂਦੇ ਸਨ ਪਥਰਾਈ ਅੱਖਾਂ ਨਾਲ। ਕੋਈ ਜਗ੍ਹਾਂ ਹੀ ਨਹੀ ਜਿਥੇ ਉਨ੍ਹਾਂ ਜਾਣਾ ਹੋਵੇ, ‘ਨਾ ਕੰਮ’ ‘ਨਾ ਰੋਜਗਾਰ’। ”ਅਸੀ ਲੋਕ ਉਨ੍ਹਾਂ ਦੀ ਚੋਣ ਦੀ ਲਿਸਟ ਵਿਚ ਤਾਂ ਜਿੰਦਾ ਹਾਂ, ”ਇਕ ਬੋਲਿਆ, ”ਪਰ ਅਕਾਲੀ ਹੋਵੇ, ਕਾਗਰੇਸੀ ਹੋਵੇ ਜਾਂ ਬੀ.ਜੇ.ਪੀ. ਉਹ ਉਸ ਪਲ ਸਾਨੂੰ ਬੋਲ ਜਾਂਦੇ ਹਨ ਤੇ ਪਲ ਅਸੀ ਵੋਟ ਪਾ ਦਿੰਦੇ ਹਾਂ।” ਸੰਸਾਰ ਭਰ ਦੇ ਮਸ਼ਹੂਰ ਅੰਮ੍ਰਿਤਸਰ, ਸਿਫਤੀ ਦਾ ਘਰ, ਅਜਿਹੇ ਮਹੁੱਲਿਆਂ ਨਾਲ ਭਰਿਆ ਪਿਆ ਹੈ, ਇਹ ਜਿਤੀ ਜਾਗਦੀ ਤਸਵੀਰ ਹੈ ਉਹ ਮਹਿਨਤ ਦੀ ਜਿਸ ਨਾਲ ਬਾਦਲ ਸਰਕਾਰ ਨੇ ਇਸ ਸ਼ਹਿਰ ਨੂੰ ਸਵਾਰਿਆ ਹੈ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …
Punjab Post Daily Online Newspaper & Print Media