ਅੰਮ੍ਰਿਤਸਰ, 19 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਫ੍ਰੈਂਡਸ ਆਫ ਬੀਜੇਪੀ ਦੇ ਵੱਲੋ ਬੁੱਧੀਜੀਵੀ ਵਰਗ ਦੀ ਇਕ ਮੀਟਿੰਗ ਦਾ ਆਯੋਜਨ ਅਨੁੱਜ ਭੰਡਾਰੀ ਦੀ ਪ੍ਰਧਾਨਗੀ ਵਿੱਚ ਹੋਇਆ। ਇਸ ਮੌਕੇ ਤੇ ਭਾਜਪਾ ਦੀ ਰਾਸ਼ਟਰੀ ਪ੍ਰਵਕਤਾ ਅਤੇ ਉਚਤੱਮ ਨਿਯਾਯਾਲਯ ਦੀ ਅਧਿਵਕਤਾ ਮੀਨਾਕਸ਼ੀ ਲੇਖੀ ਨੇ ਸਭਾ ਨੂੰ ਸੰਬੋਧਿਤ ਕੀਤਾ। ਸਭਾ ਨੂੰ ਸੰਬੋਧਿਤ ਕਰਦੇ ਹੋਏ ਉਨ੍ਹਾਂ ਕਿਹਾ ਕਿ ਅੱਜ ਸਾਡਾ ਦੇਸ਼ ਅਸੁਰਖਸ਼ਿਤ ਹੱਥਾਂ ਵਿੱਚ ਹੈ। ਕਾਂਗਰਸ ਨੇ ਪ੍ਰਧਾਨ ਮੰਤਰੀ ਦਫਤਰ ਨੂੰ ਪੰਗੂ ਬਣਾ ਕੇ ਰੱਖ ਦਿੱਤਾ ਹੈ। ਦੇਸ਼ ਵਿੱਚ ਬਦਲਾਵ ਦੀ ਲਹਿਰ ਹੈ ਅਤੇ ਆਮ ਜਨਤਾ ਨੂੰ ਕੇਂਦਰ ਵਿੰਚ ਇੱਕ ਮਾਤਰ ਵਿਕਲਪ ਭਾਜਪਾ ਹੀ ਨਜਰ ਆ ਰਹੀ ਹੈ। ਉਨ੍ਹਾ ਨੇ ਕੈਪਟਨ ਤੇ ਵਾਰ ਕਰਦੇ ਹੋਏ ਕਿਹਾ ਕਿ ਪਾਕਿਸਤਾਨੀ ਸੇਨਾ ਸਾਡੇ ਫੋਜਿਆਂ ਦੇ ਸਿਰ ਕੱਟਕੇ ਲੈ ਜਾਂਦੀ ਹੈ। ਕੀ ਆਪਣੇ ਸੈਨਿਕਾਂ ਦੀ ਸੁਰੱਖਿਆਂ ਕਰਨਾ ਸਾਡੇ ਸੈਨਿਕਾਂ ਦਾ ਕਰਤੱਵ ਨਹੀਂ ਹੈ। ਉਨ੍ਹਾਂ ਕਿਹਾ ਕਿ ਅਗਰ ਕੈਪਟਨ ਨੂੰ ਪਾਕਿਸਤਾਨ ਦੇ ਨਾਲ ਪਿਆਰ ਹੈ ਤਾਂ ਉਨ੍ਹਾਂ ਨੂੰ ਪਾਕਿਸਤਾਨ ਹੀ ਚਲੇ ਜਾਣਾ ਚਾਹੀਦਾ ਹੈ। ਉਨ੍ਹਾਂ ਨੂੰ ਪਾਕਿਸਤਾਨ ਦੇ ਨਾਲ ਪਿਆਰ ਕਿਉਂ ਹੈ ਇਹ ਵੀ ਭਾਰਤੀਆਂ ਨੂੰ ਚੰਗੀ ਤਰ੍ਹਾਂ ਪਤਾ ਹੈ। ਸਾਡੇ ਲਈ ਭਾਰਤ ਦੀ ਪ੍ਰਧਾਮਿਕਤਾ ਹੋਣੀ ਚਾਹੀਦੀ ਹੈ ਜਾਂ ਇਟਲੀ, ਚੀਨ ਜਾਂ ਪਾਕਿਸਤਾਨ ਦੀ? ਕੈਪਟਨ ਜਵਾਬ ਦੇਣ। ਉਨ੍ਹਾਂ ਕਿਹਾ ਕਿ ਅੱਜ ਸਾਡੀ ਅਰਥ ਵਿਵਸਥਾ ਸਵਿਜਰਲੈਂਡ ਵਰਗੀ ਹੈ। ਚੀਨ ਤੋ ਹਰ ਰੋਜ਼ ਇਸਤੇਮਾਲ ਕਰਨ ਵਾਲੀਆਂ ਚੀਜ਼ਾਂ ਆ ਰਹੀਆਂ ਹਨ। ਜਿਸਦੀ ਕਵਾਲਿਟੀ ਘਟੀਆ ਕਿਸਮ ਦੀ ਹੈ। ਸਸਤੇ ਉਤਪਾਦਨ ਹੋਣ ਦੇ ਕਾਰਨ ਸਾਡੇ ਉਦਯੋਗ ਅਤੇ ਧੰਧੇ ਚੋਪਟ ਹੋ ਗਏ ਹਨ। ਚੱਪਟ ਤੱਕ ਚੀਨ ਤੋ ਆ ਰਹੀ ਹੈ। ਉਨ੍ਹਾਂ ਕਿਹਾ ਕਿ ਅਗਰ ਅਸੀ ਮੰਗਲਯਾਨ ਬਣਾ ਸਕਦੇ ਹਾਂ ਤਾਂ ਕੀ ਚੱਪਲ ਨਹੀਂ ਬਣਾ ਸਕਦੇ। ਭਾਜਪਾ ਦਾ ਦੇਸ਼ ਦੇ ਪ੍ਰਤੀ ਵਿਜਨ ਕਾਫੀ ਮਜਬੂਤ ਹੈ ਅਤੇ ਨਰਿੰਦਰ ਮੋਦੀ ਹੀ ਦੇਸ਼ ਦੀ ਅਰਥਵਿਵਸਥਾ ਨੂੰ ਪਟਰੀ ਤੇ ਲਿਆ ਸਕਦੇ ਹਨ। ਇਸ ਮੌਕੇ ਤੇ ਰਾਸ਼ਟਰੀ ਉਪ ਪ੍ਰਧਾਨ ਪ੍ਰੋ. ਲਕਸ਼ਮੀ ਕਾਂਤਾ ਚਾਵਲਾ, ਕੈਬਿਨੇਟ ਮੰਤਰੀ ਅਨਿਲ ਜੋਸ਼ੀ, ਲੋਕੇਸ਼ ਨਾਰੰਗ, ਅਸ਼ੋਕ ਅਰੋੜਾ, ਮੋਹਿਤ ਵਰਮਾ ਆਦਿ ਮੌਜੂਦ ਸਨ।
Check Also
ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …