Sunday, December 22, 2024

200 ਕਰੋੜ ਰੁਪਏ ਦੀ ਲਾਗਤ ਨਾਲ ‘ਖਾਲਸਾ ਮੈਡੀਕਲ ਕਾਲਜ’ ਦਾ ਰੱਖਿਆ ਨੀਂਹ ਪੱਥਰ

Photo2

ਅੰਮ੍ਰਿਤਸਰ, 31 ਜਨਵਰੀ (ਪੰਜਾਬ ਪੋਸਟ ਬਿਊਰੋ)-ਇਤਿਹਾਸਿਕ ਖਾਲਸਾ ਕਾਲਜ ਗਵਰਨਿੰਗ ਕੌਂਸਲ ਨੇ ਅੱਜ ਇਕ ਮਹੱਤਵਪੂਰਨ ਫ਼ੈਸਲੇ ਦੌਰਾਨ 200 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਹੋਣ ਵਾਲੇ ਅਤਿ ਆਧੁਨਿਕ ‘ਖਾਲਸਾ ਮੈਡੀਕਲ ਕਾਲਜ’ (ਕੇ ਐੱਮ ਸੀ) ਦਾ ਨੀਂਹ ਪੱਥਰ ਰੱਖਿਆ। ਤਕਰੀਬਨ 20 ਏਕੜ ‘ਚ ਤਿਆਰ ਹੋਣ ਵਾਲੇ ਇਸ ਮੈਡੀਕਲ ਕਾਲਜ ‘ਚ ਜਿੱਥੇ ਵਿਦਿਆਰਥੀਆਂ ਨੂੰ ਅੰਤਰਰਾਸ਼ਟਰੀ ਪੱਧਰ ਦੀ ਮੈਡੀਕਲ ਸਿੱਖਿਆ ਮੁਹੱਈਆ ਕੀਤੀ ਜਾਵੇਗੀ, ਉੱਥੇ ਲੋਕਾਂ ਨੂੰ ਇੱਥੇ ਉੱਚ ਪੱਧਰ ਦੀਆਂ ਸਿਹਤ ਸਹੂਲਤਾਂ ਵੀ ਦਿੱਤੀਆਂ ਜਾਣਗੀਆਂ। ਕੌਂਸਲ ਦੇ ਪ੍ਰਧਾਨ ਸ: ਸੱਤਿਆਜੀਤ ਸਿੰਘ ਮਜੀਠੀਆ ਨੇ ਨੀਂਹ ਪੱਥਰ ਰੱਖਣ ਉਪਰੰਤ ਦੱਸਿਆ ਕਿ ਖਾਲਸਾ ਮੈਡੀਕਲ ਕਾਲਜ ‘ਚ 700 ਬੈਡ ਦਾ ਇਕ ਹਸਪਤਾਲ ਜਲਦ ਤਿਆਰ ਹੋਵੇਗਾ। ਉਨਾਂ ਦੱਸਿਆ ਕਿ ਇਸ ਵੇਲੇ ਕੌਂਸਲ ਦੇ ਅਧੀਨ 17 ਵਿੱਦਿਅਕ ਅਦਾਰੇ ਸਫ਼ਲਤਾ ਪੂਰਵਕ ਚਲ ਰਹੇ ਹਨ ਅਤੇ ਕੇ. ਐੱਮ. ਸੀ. ਉੱਚ ਸਿੱਖਿਆ ਦਾ 18ਵਾਂ ਵਿੱਦਿਅਕ ਕਾਲਜ ਹੋਵੇਗਾ। ਉਨਾਂ ਕਿਹਾ ਕਿ ਇਲਾਕੇ ਦੇ ਲੋਕਾਂ ਦੀ ਮੰਗ ਅਤੇ ਮੈਡੀਕਲ ਸਿੱਖਿਆ ਦੀ ਵੱਧਦੀ ਜਰੂਰਤ ਦੇ ਮੱਦੇਨਜ਼ਰ ਉਨਾਂ ਨੇ ਇਸ ਕਾਲਜ ਨੂੰ ਸ਼ੁਰੂ ਕਰਨ ਦਾ ਫ਼ੈਸਲਾ ਲਿਆ ਹੈ। ਇਸ ਕਾਲਜ ਦੀ ਆਧੁਨਿਕ ਸਹੂਲਤਾਂ ਨਾਲ ਭਰਪੂਰ ਇਮਾਰਤ 3 ਸਾਲਾਂ ‘ਚ ਬਣਕੇ ਤਿਆਰ ਹੋਵੇਗੀ ਅਤੇ ਪਹਿਲੇ ਪਹਿਰ ‘ਚ ਹਸਪਤਾਲ ਤਿਆਰ ਹੋਵੇਗਾ। ਇਸ ਤੋਂ ਪਹਿਲਾਂ ਵਿਸਥਾਰ ਪੂਰਵਕ ਜਾਣਕਾਰੀ ਦਿੰਦਿਆ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਨੇ ਹੋਰ ਅਹੁਦੇਦਾਰਾਂ ਦੀ ਮੌਜ਼ੂਦਗੀ ‘ਚ ਦੱਸਿਆ ਕਿ ਆਉਣ ਵਾਲੇ ਸਮੇਂ ‘ਚ ‘ਖਾਲਸਾ ਮੈਡੀਕਲ ਕਾਲਜ’ ਉਨਾਂ ਦੇ ਮੇਨ ਖਾਲਸਾ ਕਾਲਜ ਵਾਂਗ ਵਿਸ਼ਵ ਪ੍ਰਸਿੱਧ ਵਿੱਦਿਅਕ ਸੰਸਥਾ ਹੋਵੇਗੀ। ਉਨ ਕਿਹਾ ਕਿ ਇਸ ‘ਚ ਇਜ਼ਰਾਇਲ ਤੋਂ ਨਿਰਯਾਤ ਆਧੁਨਿਕ ਤਕਨੀਕ ਅਤੇ ਮਸ਼ੀਨਾਂ ਸਥਾਪਿਤ ਹੋਣਗੀਆਂ। ਉਨ ਕਿਹਾ ਕਿ ਸਿਰਫ਼ ਹਸਪਤਾਲ ਦੀ ਇਮਾਰਤ ‘ਤੇ ਹੀ 84 ਕਰੋੜ ਰੁਪਏ ਦੀ ਲਾਗਤ ਆਉਣ ਦਾ ਅਨੁਮਾਨ ਹੈ। ਸ: ਛੀਨਾ ਨੇ ਇਸ ਮੌਕੇ ‘ਤੇ ਕਿਹਾ ਕਿ ਉਹ ਇਸ ਕਾਲਜ ‘ਚ ਓ. ਪੀ. ਡੀ. ਤੋਂ ਇਲਾਵਾ ਇੰਨਡੋਰ ਸਿਹਤ ਸਹੂਲਤਾਂ ਵੀ ਉਪਲਬੱਧ ਹੋਣਗੀਆਂ। ਉਨ ਨੇ ਕਿਹਾ ਕਿ ਮੈਡੀਕਲ ਸਿੱਖਿਆ ਨਾਲ ਸਬੰਧਿਤ ਸਮੂੰਹ ਫ਼ੈਕਲਟੀਆਂ ਅਤੇ ਵਿਭਾਗ ਇਸ ਕਾਲਜ ‘ਚ ਸਥਾਪਿਤ ਹੋਵੇਗਾ ਅਤੇ ਇਸਦੇ ਇਲਾਵਾ ਇੱਥੇ ਅਤਿ ਆਧੁਨਿਕ ਲੈਬੋਟ੍ਰਰੀ ਅਤੇ ਡਾਇਗਨੋਸਿਟਕ ਸੈਂਟਰ ਬਣਾਏ ਜਾਣਗੇ। ਇੱਥੇ ਉੱਚ ਰਫ਼ਤਾਰ ਵਾਲੀ ਇਕ ਹਾਈਟੈਕ ਐਬੂਲੈਂਸ ਸਰਵਿਸ ਵੀ ਪ੍ਰਦਾਨ ਹੋਵੇਗੀ ਅਤੇ ਆਉਣ ਵਾਲੇ ਸਮੇਂ ‘ਚ ਇੱਥੇ ਏਅਰ ਐਬੂਲੈਂਸ ਸਥਾਪਿਤ ਕਰਨ ਦਾ ਵੀ ਵਿਚਾਰ ਹੈ। ਸ: ਛੀਨਾ ਨੇ ਕਿਹਾ ਕਿ ਅੱਜ ਕੱਲ ਮੈਡੀਕਲ ਸਿੱਖਿਆ ਅਤੇ ਸਿਹਤ ਸਹੂਲਤਾਂ ਦਾ ਵਪਾਰੀਕਰਨ ਹੋ ਰਿਹਾ ਹੈ, ਪਰ ਇਸ ਚੈਰੀਟੇਬਲ ਸੋਸਾਇਟੀ ਵੱਲੋਂ ਚਲਾਏ ਜਾਣ ਦੇ ਮੱਦੇਨਜ਼ਰ ਇਸ ਹਸਪਤਾਲ ‘ਚ ਮੁੱਢਲੀਆਂ ਤੇ ਖਾਸ ਸਹੂਲਤਾਂ ਬਹੁਤ ਹੀ ਘੱਟ ਕੀਮਤ ‘ਤੇ ਲੋਕਾਂ ਨੂੰ ਮਿਲਣਗੀਆਂ। ਉਨਾਂ ਨੇ ਕਿਹਾ ਕਿ ਹਸਪਤਾਲ ਦੀ ਇਮਾਰਤ ਦਾ ਕੰਮ ਜਲਦ ਹੀ ਸ਼ੁਰੂ ਕੀਤਾ ਜਾਵੇਗਾ ਅਤੇ ਜਿਸਦੇ ਬਾਅਦ ਕਾਲਜ ਦੀ ਇਮਾਰਤ ਅਤੇ ਹੋਰ ਸੁਵਿਧਾਵਾਂ ਪ੍ਰਦਾਨ ਕਰਵਾਈਆਂ ਜਾਣਗੀਆਂ। ਇਸ ਮੌਕੇ ਸ: ਚਰਨਜੀਤ ਸਿੰਘ ਚੱਢਾ ਮੀਤ ਪ੍ਰਧਾਨ, ਸ: ਸਵਿੰਦਰ ਸਿੰਘ ਕੱਥੂਨੰਗਲ ਵਧੀਕ ਆਨਰੇਰੀ ਸਕੱਤਰ, ਸ: ਅਜ਼ਮੇਰ ਸਿੰਘ ਹੇਰ, ਸ: ਨਿਰਮਲ ਸਿੰਘ, ਸ: ਸੁਖਦੇਵ ਸਿੰਘ ਅਬਦਾਲ, ਸ: ਸਰਦੂਲ ਸਿੰਘ ਮੰਨਣ, ਸ: ਰਾਜਬੀਰ ਸਿੰਘ, ਸ: (ਡਾ.) ਹਰਭਜਨ ਸਿੰਘ ਸੋਚ, ਸ: (ਡਾ.) ਕਰਤਾਰ ਸਿੰਘ ਗਿੱਲ (ਸਾਰੇ ਜੁਆਇੰਟ ਸਕੱਤਰ), ਪ੍ਰਿੰਸੀਪਲ ਜਗਦੀਸ਼ ਸਿੰਘ, ਸ: ਅਨੂਪ ਸਿੰਘ, ਸ: ਸੰਤੋਖ ਸਿੰਘ ਸੇਠੀ, ਅਜੀਤ ਸਿੰਘ ਬਸਰਾ, ਲਖਵਿੰਦਰ ਸਿੰਘ ਢਿੱਲੋਂ (ਚਾਰੇ ਮੈਂਬਰ), ਖਾਲਸਾ ਕਾਲਜ ਪ੍ਰਿੰਸੀਪਲ ਡਾ. ਦਲਜੀਤ ਸਿੰਘ, ਖਾਲਸਾ ਕਾਲਜ ਐਜ਼ੂਕੇਸ਼ਨ ਪ੍ਰਿੰਸੀਪਲ ਡਾ. ਜਸਵਿੰਦਰ ਸਿੰਘ ਢਿੱਲੋ, ਖਾਲਸਾ ਕਾਲਜ ਆਫ਼ ਫ਼ਾਰਮੇਸੀ ਪ੍ਰਿੰਸੀਪਲ ਡਾ. ਆਰ. ਕੇ. ਧਵਨ, ਖਾਲਸਾ ਕਾਲਜ ਫ਼ਿਜ਼ੀਕਲ ਐਜ਼ੂਕੇਸ਼ਨ (ਹੇਰ) ਪ੍ਰਿੰਸੀਪਲ ਗੁਰਪ੍ਰੀਤ ਸਿੰਘ ਕੰਗ, ਖਾਲਸਾ ਕਾਲਜ ਆਫ਼ ਐਜ਼ੂਕੇਸ਼ਨ (ਰਣਜੀਤ ਐਵੀਨਿਊ) ਡਾ. ਸੁਰਿੰਦਰਪਾਲ ਕੌਰ ਢਿੱਲੋਂ, ਖਾਲਸਾ ਕਾਲਜ ਵੈਟਰਨਰੀ ਐਂਡ ਐਨੀਮਲ ਸਾਇੰਸਸ ਐੱਸ. ਕੇ. ਜੰਡ, ਖਾਲਸਾ ਕਾਲਜ ਆਫ਼ ਇੰਜ਼ੀਨੀਅਰਿੰਗ ਐਂਡ ਟੈਕਨਾਲੋਜੀ ਡਾ. ਸ: ਅਮਰਪਾਲ ਸਿੰਘ, ਖਾਲਸਾ ਕਾਲਜ ਚਵਿੰਡਾ ਦੇਵੀ ਪ੍ਰਿੰਸੀਪਲ ਡਾ. ਬਲਜਿੰਦਰ ਸਿੰਘ, ਖਾਲਸਾ ਕਾਲਜ ਸੀ: ਸੈਕੰਡਰੀ ਸਕੂਲ ਪ੍ਰਿੰਸੀਪਲ ਨਿਰਮਲ ਸਿੰਘ ਭੰਗੂ, ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਪ੍ਰਿੰਸੀਪਲ ਤੇਜਿੰਦਰ ਕੌਰ ਬਿੰਦਰਾ, ਖਾਲਸਾ ਕਾਲਜ ਇੰਟਰਨੈਸ਼ਨ ਪਬਲਿਕ ਸਕੂਲ ਪ੍ਰਿੰ: ਦਵਿੰਦਰ ਕੌਰ ਸੰਧੂ, ਖਾਲਸਾ ਕਾਲਜ ਪਬਲਿਕ ਸਕੂਲ (ਹੇਰ) ਪ੍ਰਿੰਸੀਪਲ ਗੁਰਿੰਦਰਜੀਤ ਕੰਬੋਜ਼, ਪ੍ਰੋਜੈਕਟ ਮੈਨੇਜ਼ਰ ਐੱਨ. ਕੇ. ਸ਼ਰਮਾ, ਕਮਲਦੀਪ ਸਿੰਘ ਅਤੇ ਕੌਂਸਲ ਦੇ ਡਿਪਟੀ ਡਾਇਰੈਕਟਰ ਡੀ. ਐੱਸ. ਰਟੌਲ ਆਦਿ ਮੌਜ਼ੂਦ ਸਨ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply