ਅਰੂਣ ਜੇਤਲੀ ਦੀ ਸ਼ਖਸੀਅਤ ਤੋਂ ਪ੍ਰਭਾਵਿਤ ਹੋ ਕੇ ਕੀਤਾ ਪ੍ਰਚਾਰ
ਅੰਮ੍ਰਿਤਸਰ, 24 ਅਪ੍ਰੈਲ (ਪੰਜਾਬ ਪੋਸਟ ਬਿਊਰੋ)- ਅਕਾਲੀ-ਭਾਜਪਾ ਉਮੀਦਵਾਰ ਅਰੂਣ ਜੇਤਲੀ ਦੀ ਛਵੀ ਕਿੰਨੀ ਸਾਫ ਅਤੇ ਉਹਨਾਂ ਦੀ ਸ਼ਖਸੀਅਤ ਕਿੰਨੀ ਉੱਚੀ ਹੈ ਇਸ ਗੱਲ ਦਾ ਅੰਦਾਜਾ ਉਹਨਾਂ ਲਈ ਲਗਾਤਾਰ ਆਉਣ ਵਾਲੀਆਂ ਮਹਾਨ ਅਤੇ ਪ੍ਰਸਿੱਧ ਹਸਤੀਆਂ ਤੋ ਹੀ ਲਗਾਇਆ ਜਾ ਸਕਦਾ ਹੈ। ਇਸੇ ਲੜੀ ਚ ਵੀਰਵਾਰ ਨੂੰ ਅਭਿਨੇਤਰੀ ਪੂਨਮ ਢਿੱਲੋ ਅੰਮ੍ਰਿਤਸਰ ਪੁੱਜੀ ਅਤੇ ਘਰ-ਘਰ ਜਾਕੇ ਸ਼੍ਰੀ ਜੇਤਲੀ ਦੇ ਹਕ ਚ ਵੋਟ ਮੰਗੇ। ਸ਼ਹਿਰ ਦੇ ਅੰਦਰੂਣ ਇਲਾਕਿਆਂ ਚ ਫੁੱਲਾਂ ਵਾਲੇ ਚੌਕ ਚ ਮੰਡਲ ਪ੍ਰਧਾਨ ਪ੍ਰਦੀਪ ਸਰੀਨ ਦੀ ਅਗੁਵਾਈ ਚ ਪੂਨਮ ਢਿੱਲਂੋ ਨੇ ਹਰ ਘਰ ਦਾ ਦਰਵਾਜਾ ਖੜਕਾਇਆ ਅਤੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸ਼੍ਰੀ ਅਰੁਣ ਜੇਤਲੀ ਦੇ ਹਕ ਚ ਵੋਟ ਪਾਉਣ। ਉਹਨਾਂ ਨੇ ਕਿਹਾ ਕਿ ਅੰਮ੍ਰਿਤਸਰ ਇੱਕ ਧਾਰਮਿਕ ਅਤੇ ਸੁੰਦਰ ਸ਼ਹਿਰ ਹੈ ਅਤੇ ਅਰੂਣ ਜੇਤਲੀ ਜੀ ਸ਼ਹਿਰ ਨੂੰ ਅੰਤਰਰਾਸ਼ਟਰੀ ਪੱਧਰ ਤੇ ਲੈਕੇ ਜਾਣਗੇ। ਅਰੂਣ ਜੀ ਚ ਅਜਿਹੀ ਯੋਗਤਾ ਹੈ ਕਿ ਉਹ ਸ਼ਹਿਰ ਦੀ ਲੁਕੀ ਸੁੰਦਰਤਾ ਚ ਨਿਖਾਰ ਲਿਆ ਸਕਦੇ ਹਨ ਅਤੇ ਅਜਿਹੀਆਂ ਸੁਵਿਧਾਵਾਂ ਉਪਲਬਧ ਕਰਵਾਉਣਗੇ ਕਿ ਇੱਥਂੋ ਦੀ ਹਰ ਪਰੇਸ਼ਾਨੀ ਦੂਰ ਹੋ ਜਾਵੇ। ਇਸਤੋ ਪਹਿਲਾਂ ਪੂਨਮ ਢਿੱਲਂ ਨੇ ਇੱਕ ਪ੍ਰੇਸ ਵਾਰਤਾ ਕੀਤੀ ਜਿਸ ਵਿੱਚ ਉਹਨਾਂ ਨੇ ਕਿਹਾ ਕਿ ਉਹ ਖੁਦ ਆਪਣੀ ਮਰਜੀ ਨਾਲ ਅਰੁਣ ਜੇਤਲੀ ਦੇ ਪ੍ਰਚਾਰ ਲਈ ਪਹੁੰਚੀ ਹੈ। ਉਹਨਾਂ ਨੇ ਕਿਹਾ ਕਿ ਅਰੁਣ ਜੇਤਲੀ ਬਹੁਤ ਈਮਾਨਦਾਰ ਅਤੇ ਸਮਝਦਾਰ ਹਨ ਅਤੇ ਉਹਨਾਂ ਦੇ ਵਿਚਾਰਾਂ ਤੇ ਸ਼ਖਸੀਅਤ ਤੋ ਉਹ ਬਹੁਤ ਪ੍ਰਭਾਵਿਤ ਹਨ, ਉਹ ਉਹਨਾਂ ਨੂੰ 25 ਸਾਲ ਤੋ ਜਾਨਦੀ ਹੈ। ਇਸੇਲਈ ਅਜਿਹੇ ਨੇਕ ਦਿੱਲ ਇੰਸਾਨ ਨੂੰ ਵੋਟ ਪਾਕੇ ਜਿਤਾਉ ਅਤੇ ਅੰਮ੍ਰਿਤਸਰ ਨੂੰ ਤਰੱਕੀ ਦੀ ਰਾਹ ਤੇ ਲੈਕੇ ਜਾਉ। ਇਸ ਮੌਕੇ ਤੇ ਤਰੂਣ ਅਰੋੜਾ, ਜਨਾਰਧਨ ਸ਼ਰਮਾ, ਸੰਜੇ ਕੁੰਦਰਾ, ਵਿਨੇ ਸੇਠ, ਅਸ਼ੋਕ ਸੋਨੀ, ਗੋਬਿੰਦ ਰਾਮ, ਰੋਮੀ ਚੋਪੜਾ, ਸੰਧਿਆ ਕੁੰਦਰਾ, ਵਰਿੰਦਾ ਸ਼ਰਮਾ, ਅਮਿਤ ਸ਼ਰਮਾ, ਅਨੁ ਵਧਵਾ ਆਦਿ ਮੌਜੂਦ ਸੀ।