Monday, May 27, 2024

“ਵਿਸ਼ਵ ਨ੍ਰਿੱਤ ਦਿਵਸ” ਦਾ ਸਮਾਗਮ ਵਿਰਸਾ ਵਿਹਾਰ ਵਿਖੇ 29 ਅਪ੍ਰੈਲ ਨੂੰ

PPN260419
ਅੰਮ੍ਰਿਤਸਰ, 26 ਅਪ੍ਰੈਲ (ਦੀਪ ਦਵਿੰਦਰ ਸਿੰਘ)- ਵਿਰਸਾ ਵਿਹਾਰ ਅੰਮ੍ਰਿਤਸਰ ਵੱਲੋਂ ਸਭਿਆਚਾਰਕ ਸਮਾਗਮਾਂ ਦੀ ਲੜੀ ਨੂੰ ਅੱਗੇ ਤੋਰਦਿਆਂ, 29  ਅਪ੍ਰੈਲ 2014ਨੂੰ ਸ਼ਾਮ ੫ ਤੋਂ 7 ਵੱਜੇ ਤੱਕ “ਵਿਸ਼ਵ ਨ੍ਰਿੱਤ ਦਿਵਸ” ਦਾ ਸਮਾਗਮ ਵਿਰਸਾ ਵਿਹਾਰ ਦੇ ਸ੍ਰ: ਕਰਤਾਰ ਸਿੰਘ ਦੁੱਗਲ ਆਡੀਟੋਰੀਅਮ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਭਾਵਪੂਰਵਕ ਨ੍ਰਿੱਤ ਸਮਾਗਮ ਵਿਚ ਅੰਮ੍ਰਿਤਸਰ ਦੇ ਸਕੂਲਾਂ/ਕਾਲਿਜ਼ਾਂ ਦੇ ਵਿਦਿਆਰਥੀ ਅਤੇ ਵਿਦਿਆਰਥਣਾਂ ਹਿੱਸਾ ਲੈਣਗੇ। ਇਸ ਸਮਾਗਮ ਦੇ ਇੰਚਾਰਜ ਅਤੇ ਵਿਰਸਾ ਵਿਹਾਰ ਦੇ ਨਟਰਾਜ ਨ੍ਰਿੱਤ ਸਦਨ ਦੀ ਮੁੱਖੀ ਡਾ. ਰਸ਼ਮੀ ਨੰਦਾ ਨੇ ਦੱਿਸਆ ਕਿ ਵਿਰਸਾ ਵਿਹਾਰ ਵੱਲੋਂ ਨ੍ਰਿੱਤ ਕਲਾ ਦੇ ਜੌਹਰ ਵਿਖਾਉਣ ਵਾਲੇ ਵਿਦਿਆਰਥੀਆਂ ਨੂੰ ਵਿਰਸਾ ਵਿਹਾਰ ਵੱਲੋਂ ਸਰਟੀਫੀਕੇਟ ਦੇ ਕੇ ਸਨਮਾਨਿਤ ਕੀਤਾ ਜਾਵੇਗਾ।

Check Also

ਲਾਰੇ-ਲੱਪਿਆਂ ਦੀ ਬਰਾਤ…

ਮਾਤਾ ਜੀ! ਮਾਤਾ ਜੀ!! ਕਰਦੇ ਹੱਥ ਜੋੜੀ ਪੰਝੀ ਤੀਹ ਜਣੇ ਦਿਨ ਚੜ੍ਹਦਿਆਂ ਘਰੇ ਆ ਗਏ।ਪੰਜਾਂ-ਸੱਤਾਂ …

Leave a Reply