ਜ਼ਿਲੇ ਅੰਦਰ ਚੋਣ ਪ੍ਰਿਕ੍ਰਿਆਂ ਪੂਰੇ ਅਮਨ-ਅਮਾਨ ਤੇ ਸਾਂਤੀ ਪੂਰਵਕ ਹੋਵੇਗੀ – ਕੇ.ਕੇ ਯਾਦਵ
ਬਠਿੰਡਾ, 27 ਅਪ੍ਰੈਲ (ਜਸਵਿੰਦਰ ਸਿੰਘ ਜੱਸੀ)– 30 ਅਪ੍ਰੈਲ ਨੂੰ ਹੋਣ ਜਾ ਰਹੀਆਂ 16ਵੀਂ ਆਮ ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਸਬੰਧੀ ਅਤੇ ਚੋਣ ਪ੍ਰਿਕ੍ਰਿਆਂ ਨੂੰ ਅਮਨ-ਅਮਾਨ, ਸਾਂਤੀ ਪੂਰਵਕ ਅਤੇ ਸੁਚੱਜੇ ਢੰਗ ਨਾਲ ਨੇਪਰੇ ਚੜਾਉਣ ਲਈ ਲੋਕ ਸਭਾ ਹਲਕਾ ਬਠਿੰਡਾ ਲਈ ਭਾਰਤੀ ਚੋਣ ਕਮਿਸ਼ਨ ਵੱਲੋਂ ਨਿਯੁਕਤ ਕੀਤੇ ਗਏ ਜਨਰਲ ਅਬਜਰਵਰ ਦਲੀਪ ਕੁਮਾਰ ਅਤੇ ਜ਼ਿਲਾ ਚੋਣ ਅਫ਼ਸਰ –ਕਮ-ਡਿਪਟੀ ਕਮਿਸ਼ਨਰ ਬਠਿੰਡਾ ਦੀ ਮੌਜੂਦਗੀ ਵਿੱਚ ਅੱਜ ਸਰਕਾਰੀ ਪੋਲਟੈਕਨਿਕ ਕਾਲਜ ਵਿਖੇ ਮਾਈਕਰੋ ਅਬਜਰਵਰਾਂ ਦੀ ਟ੍ਰੇਨਿੰਗ ਕਰਵਾਈ ਗਈ । ਇਸ ਮੌਕੇ ਏ.ਆਰ.ਓ ਬਠਿੰਡਾ (ਸ਼ਹਿਰੀ )–ਕਮ- ਐਸ .ਡੀ. ਐਮ. ਬਠਿੰਡਾ ਦਮਨਜੀਤ ਸਿੰਘ ਮਾਨ ਅਤੇ ਜ਼ਿਲੇ ਅੰਦਰ ਤਾਇਨਾਤ ਕੀਤੇ ਗਏ ਸਾਰੇ ਮਾਈਕਰੋ ਅਬਜਰਵਰ ਹਾਜ਼ਰ ਸਨ ।
ਇਸ ਮੌਕੇ ਜਨਰਲ ਅਬਜਰਵਰ ਦਿਲੀਪ ਕੁਮਾਰ ਵਾਸਨੀਕਰ ਨੇ ਸਬੋਧਨ ਕਰਦਿਆਂ ਕਿਹਾ ਕਿ ਚੋਣ ਪਿਕ੍ਰਿਆਂ ਨੂੰ ਪੂਰੀ ਜਿੰਮੇਵਾਰੀ, ਇਮਾਨਦਾਰੀ, ਮਿਹਨਤ ਤੇ ਬਿਨਾਂ ਕਿਸੇ ਵੀ ਤਰਾਂ ਦੇ ਡਰ ਭੈਅ ਤੋਂ ਨੇਪਰੇ ਚੜਾਇਆ ਜਾਵੇ । ਉਨਾਂ ਮੌਜੂਦ ਅਬਜਰਵਰਾਂ ਅਤੇ ਹੋਰ ਚੋਣ ਪ੍ਰਿਕਿਆਂ ਨਾਲ ਜੁੜੇ ਅਧਿਕਾਰੀਆਂ ਨੂੰ ਕਿਹਾ ਕਿ ਉਨਾਂ ਨੂੰ ਪੋਲਿੰਗ ਸਮੇਂ ਜੇਕਰ ਕੋਈ ਕਿਸੇ ਤਰਾਂ ਦੀ ਕੋਈ ਮੁਸ਼ਕਲ ਆਵੇ ਤਾਂ ਉਸ ਨਾਲ ਕਿਸੇ ਵੀ ਸਮੇਂ ਮੋਬਾਇਲ ਫੋਨ ਤੇ ਸੰਪਰਕ ਕੀਤਾ ਜਾ ਸਕਦਾ । ਉਨਾਂ ਮਾਈਕਰੋ ਅਬਜਰਵਰਾਂ ਨੂੰ ਕਿਹਾ ਕਿ ਉਨਾਂ ਦੀ ਡਿਊਟੀ ਪੋਲਿੰਗ ਸਮੇਂ ਬਹੁਤ ਹੀ ਅਹਿਮ ਹੈ ਅਤੇ ਉਹ ਸਵੇਰੇ ਪੋਲਿੰਗ ਸ਼ੁਰੂ ਹੋਣ ਤੋਂ ਲੈ ਕੇ ਮੋਕ ਪੋਲਿੰਗ ਕਰਾਉਣ ਤੋਂ ਇਲਾਵਾ ਪੋਲਿੰਗ ਸਮੇਂ ਹਰ ਤਰਾ ਦੀ ਗਤੀਵਿਧੀ ਤੇ ਨਜ਼ਰ ਰੱਖਣ ਅਤੇ ਜੇਕਰ ਕੋਈ ਪ੍ਰੇਸ਼ਾਨੀ ਜਾਂ ਕਿਸੇ ਤਰਾਂ ਦੀ ਗੜਬੜ ਹੋਵੇ ਤਾਂ ਉਨਾਂ ਨੂੰ ਸੂਚਿਤ ਕੀਤਾ ਜਾਵੇ ।ਟ੍ਰੇਨਿੰਗ ਦੌਰਾਨ ਜ਼ਿਲਾ ਚੋਣ ਅਫ਼ਸਰ ਯਾਦਵ ਨੇ ਸਬੋਧਨ ਕਰਦਿਆਂ ਕਿਹਾ ਕਿ ਮਾਈਕਰੋ ਅਬਜਰਵਰ ਪੋਲਿੰਗ ਦੌਰਾਨ ਆਪਣੀ ਡਿਊਟੀ ਨਾਲ ਸਬੰਧਿਤ ਪੋਲਿੰਗ ਸਟੇਸ਼ਨਾਂ ਤੇ ਮੋਜੂਦ ਰਹਿਣਗੇ । ਮਾਈਕਰੋ ਅਬਜਰਵਰਾਂ ਲਈ 29 ਅਪ੍ਰੈਲ ਪੋਲਿੰਗ ਅਮਲੇ ਵਾਂਗ ਆਪਣੀ ਲਗਾਈ ਗਈ ਡਿਊਟੀ ਵਾਲੇ ਪੋਲਿੰਗ ਸਟੇਸ਼ਨਾਂ ਤੇ ਪੁੱਜਣਾ ਤੇ ਰਾਤ ਨੂੰ ਉੱਥੇ ਰਹਿਣਾ ਲਾਜ਼ਮੀ ਹੋਵੇਗਾ । ਉਨਾਂ ਕਿਹਾ ਕਿ ਪੋਲਿੰਗ ਪ੍ਰਿਕ੍ਰਿਆਂ ਦੌਰਾਨ ਸਬੰਧਤ ਪੋਲਿੰਗ ਸਟਾਫ ਨੂੰ ਜੇ ਕੋਈ ਪ੍ਰੇਸਾਨੀ ਆਉਂਦੀ ਹੋਵੇ ਤਾਂ ਮਾਈਕਰੋ ਅਬਜਰਵਰ ਉਸ ਦੀ ਪੂਰੀ ਮਦਦ ਕਰਨਗੇ ਪਰ ਉਹ ਪੋਲਿੰਗ ਸਟਾਫ ਨੂੰ ਕਿਸੇ ਤਰਾਂ ਦੇ ਕੋਈ ਦਿਸ਼ਾ –ਨਿਰਦੇਸ਼ ਦੇਣ ਤੋਂ ਪ੍ਰਹੇਜ਼ ਕਰਨ । ਮਾਈਕਰੋ ਅਬਜਰਵਰ ਪੋਲਿੰਗ ਸਟਾਫ ਦੇ ਨਾਲ ਹੀ ਪੋਲਿੰਗ ਪ੍ਰਿਕ੍ਰਿਆਂ ਮੁਕੰਮਲ ਹੋਣ ਉਪਰੰਤ ਸਮਾਨ ਜਮਾਂ ਕਰਵਾਊਣ ਵੀ ਨਾਲ ਆਉਣਗੇ । ਉਨਾਂ ਮੋਜੂਦ ਜਨਰਲ ਅਬਜਰਵਰ ਸ਼੍ਰੀ ਵਾਸਨੀਕਰ ਨੂੰ ਵਿਸ਼ਵਾਸ ਦਿਵਾਇਆ ਕਿ ਜ਼ਿਲੇ ਅੰਦਰ ਪੂਰੇ ਅਮਨ- ਅਮਾਨ ਤੇ ਸਾਂਤੀ ਪੂਰਵਕ ਚੋਣ ਪ੍ਰਿਕ੍ਰਿਆਂ ਮੁਕੰਮਲ ਹੋਵੇਗੀ । ਇਸ ਮੌਕੇ ਮੌਜੂਦ ਮਾਸਟਰ ਟ੍ਰੇਨਰਾਂ ਵੱਲੋਂ ਵੀ ਮਾਈਕਰੋ ਅਬਜਰਵਰਾਂ ਨੂੰ ਚੋਣ ਪ੍ਰਿਕ੍ਰਿਆਂ ਦੌਰਾਨ ਉਨਾਂ ਦੇ ਸਮੂਹ ਕੰਮਾਂ ਦੀ ਬਰੀਕੀ ਨਾਲ ਜਾਣਕਾਰੀ ਦਿੱਤੀ ਗਈ ।