ਫ਼ਾਜ਼ਿਲਕਾ, 27 ਅਪ੍ਰੈਲ (ਵਿਨੀਤ ਅਰੋੜਾ)-ਲੋਕ-ਸਭਾ ਚੋਣਾਂ ਦਾ ਦਿਨ ਨਜ਼ਦੀਕ ਆਉਣ ਦੇ ਚੱਲਦਿਆਂ ਕਾਂਗਰਸ ਵਰਕਰਾਂ ਵੱਲੋਂ ਲੋਕ-ਸਭਾ ਹਲਕਾ ਫ਼ਿਰੋਜਪੁਰ ਦੇ ਕਾਂਗਰਸੀ ਦੇ ਉਮੀਦਵਾਰ ਸ੍ਰੀ ਸੁਨੀਲ ਕੁਮਾਰ ਜਾਖੜ ਦੇ ਹੱਕ ਵਿਚ ਪੰਜਾਬ ਕਾਂਗਰਸ ਦੇ ਡਾਕਟਰ ਸੈੱਲ ਦੇ ਉਪ ਚੇਅਰਮੈਨ ਡਾ. ਜਸਪਾਲ ਜੱਸੀ ਨੇ ਰਾਜੀਵ ਜਾਖੜ ਦੇ ਨਾਲ ਮਿਲ ਕੇ ਸਥਾਨਕ ਮਹਾਵੀਰ ਕਾਲੋਨੀ ਵਿਚ ਘਰ ਘਰ ਜਾ ਕੇ ਕਾਂਗਰਸ ਪਾਰਟੀ ਦੀਆਂ ਨੀਤੀਆਂ ਤੋਂ ਲੋਕਾਂ ਨੂੰ ਪ੍ਰੇਰਿਤ ਕੀਤਾ ਅਤੇ ਸ੍ਰੀ ਜਾਖੜ ਦੇ ਹੱਕ ਵਿਚ ਵੋਟ ਪਾਉਣ ਦੀ ਅਪੀਲ ਕੀਤੀ। ਇਸ ਮੌਕੇ ਉਨਾਂ ਨਾਲ ਰਾਧੇਸ਼ਾਮ ਕਸ਼ਯਪ, ਸੰਦੀਪ ਧੂੜੀਆ, ਡਾ. ਜਗਦੀਸ਼ ਗਹਿਲੋਤ, ਤਰਕਸ਼ੀਲ ਕਸ਼ਯਪ, ਸੁਭਾਸ਼ ਰਾਜੋਰਾ, ਰਾਕੇਸ਼ ਗੁਪਤਾ, ਡਾ. ਮਨੁਜ ਦੂਮੜਾ, ਡਾ. ਭਗੇਸ਼ਵਰ ਸਵਾਮੀ, ਵਿਸ਼ਾਲ ਗੁਜ਼ਰ, ਦੀਪੂ ਸਚਦੇਵਾ, ਬੱਬੂ ਮੱਕੜ, ਸੁਰਿੰਦਰ ਛਿੰਦੀ, ਕਾਕਾ ਸਚਦੇਵਾ, ਅਰਜੁਨ ਤਵਰ, ਰਾਕੀ ਤਵਰ, ਲੀਲਾਧਰ ਗੁਪਤਾ, ਕੁਨਾਲ ਮੱਕੜ ਆਦਿ ਕਾਂਗਰਸੀ ਵਰਕਰ ਹਾਜ਼ਰ ਸਨ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …