ਫ਼ਾਜ਼ਿਲਕਾ, 27 ਅਪ੍ਰੈਲ (ਵਿਨੀਤ ਅਰੋੜਾ)-ਹਰੀ ਕੇ ਹੈੱਡ ਤੋਂ ਨਿਕਲਦੀਆਂ ਰਾਜਸਥਾਨ ਅਤੇ ਫ਼ਿਰੋਜ਼ਪੁਰ ਫ਼ੀਡਰ 2 ਮੁੱਖ ਨਹਿਰਾਂ ਵਿਚ ਪਿਛਲੇ 2 ਹਫ਼ਤਿਆਂ ਤੋਂ ਕਾਲਾ ਪਾਣੀ ਚੱਲਣ ਕਾਰਨ ਲੋਕਾਂ ਵਿਚ ਹਾਹਾਕਾਰ ਮਚੀ ਹੋਈ ਹੈ। 20 ਹਜ਼ਾਰ ਕਿਉਸਿਕ ਪਾਣੀ ਦੀ ਸਮਰੱਥਾ ਵਾਲੀਆਂ ਉਕਤ ਨਹਿਰਾਂ ਵਿਚ ਇਸ ਸਮੇਂ ਕੇਵਲ 4200 ਕਿਓਸਿਕ ਪਾਣੀ ਹੀ ਛੱਡਿਆ ਜਾ ਰਿਹਾ ਹੈ। ਜਿਸ ਵਿਚ ਮਿਲ ਕੇ 1000 ਕਿਉਸਿਕ ਬੁੱਢੇ ਨਾਲੇ ਦਾ ਗੰਦਾ ਅਤੇ ਬਦਬੂ ਮਾਰਦਾ ਦੂਸ਼ਿਤ ਪਾਣੀ ਪਿੰਡਾਂ ਦੇ ਕਈ ਜਲ ਘਰਾਂ ਅਤੇ ਟੋਭਿਆਂ ਵਿਚ ਦਾਖਲ ਹੋ ਚੁੱਕਿਆ ਹੈ। ਮਿਲੀ ਜਾਣਕਾਰੀ ਅਨੁਸਾਰ ਹਾੜੀ ਦੀ ਪੱਕੀ ਫ਼ਸਲ ਵਿਚ ਨਹਿਰੀ ਪਾਣੀ ਦੀ ਜ਼ਰੂਰਤ ਘਟਣ ਅਤੇ ਸਾਉਣੀ ਦੀ ਫ਼ਸਲ ਦੀ ਅਗੇਤੀ ਬਿਜਾਈ ਨੂੰ ਮੁੱਖ ਰੱਖ ਕੇ ਨਹਿਰਾਂ ਦੀ ਸਫ਼ਾਈ, ਜਰੂਰੀ ਥਾਵਾਂ ‘ਤੇ ਮੁਰੰਮਤ ਕਰਨ ਦੀ ਪ੍ਰਕਿਰਿਆ ਨੂੰ ਨੇਪਰੇ ਚਾੜਨ ਲਈ ਪੰਜਾਬ ਅਤੇ ਰਾਜਸਥਾਨ ਸਰਕਾਰ ਦੀਆਂ ਸਿਫ਼ਾਰਸ਼ਾਂ ‘ਤੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਵੱਲੋਂ ਹਰੀ ਕੇ ਹੈੱਡ ਤੋਂ ਨਿਕਲਣ ਵਾਲੀਆਂ ਫ਼ਿਰੋਜ਼ਪੁਰ, ਰਾਜਸਥਾਨ, ਫ਼ੀਡਰ ਨਹਿਰਾਂ ਜਿਨਾਂ ਵਿਚ ਅੱਗੇ ਫ਼ਿਰੋਜ਼ਪੁਰ ਫ਼ੀਡਰ ਵਿਚੋਂ ਬਾਲੇਵਾਲੇ ਹੈੱਡ ਤੋਂ 2 ਨਹਿਰਾਂ, ਸਰਹਿੰਦ ਫੀਡਰ ਅਤੇ ਫ਼ਿਰੋਜਪੁਰ ਨਹਿਰਾਂ ਸਰਕਲ ਫ਼ਿਰੋਜ਼ਪੁਰ ਤੋਂ ਅਬੋਹਰ ਬਰਾਂਚ ਦੀਆਂ ਸਾਰੀਆਂ ਨਹਿਰਾਂ ਜਿਨਾਂ ਵਿਚ ਮੁਕਤਸਰ ਸਾਹਿਬ ਤੋਂ ਲੰਬੀ ਦੀ ਨਹਿਰਾਂ ਵੀ ਸ਼ਾਮਲ ਹਨ, ਨੂੰ ਨਹਿਰੀ ਪਾਣੀ ਸਪਲਾਈ ਕਰਦੀਆਂ ਹਨ, ਇਸੇ ਤਰਾਂ ਹਰੀ ਕੇ ਹੈੱਡ ਅਤੇ ਹੁਸੈਨੀਵਾਲਾ ਹੈੱਡ ਤੋਂ ਕ੍ਰਮਵਾਰ ਰਾਜਸਥਾਨ ਕੈਨਾਲ ਅਤੇ ਗੰਗ ਕੈਲਾਨ ਨਹਿਰਾਂ ਅੱਗੇ ਰਾਜਸਥਾਨ ਨੂੰ ਪਾਣੀ ਸਪਲਾਈ ਕਰਦੀਆਂ ਹਨ। ਭਾਖੜਾ ਸਤਲੁਜ ਮੈਨੇਜਮੈਂਟ ਬੋਰਡ ਵੱਲੋਂ 16 ਹਜ਼ਾਰ ਕਿਉਸਿਕ ਪਾਣੀ ਇਕਦਮ ਘਟਾਉਣ ਨਾਲ ਨਹਿਰਾਂ ਵਿਚ ਕੇਵਲ 4200ਕਿਉਸਿਕ ਦੇ ਕਰੀਬ ਪਾਣੀ ਛੱਡਿਆ ਜਾ ਰਿਹਾ ਹੈ।
ਜਿਸ ਵਿਚ ਮਿਲ ਕੇ ਬੁੱਢੇ ਨਾਲੇ ਦਾ ਗੰਦਾ ਪਾਣੀ 1000 ਕਿਉਸਿਕ ਜੋ ਫ਼ੈਕਟਰੀਆਂ ਦਾ ਦੂਸ਼ਿਤ ਕਾਲਾ ਪਾਣੀ ਹੈ, ਅੱਗੇ ਨਹਿਰਾਂ ਰਾਹੀ ਮਾਲਵੇ ਦੇ ਪਿੰਡਾਂ ਨਾਲ ਸੰਬਧਿਤ ਜਲ ਘਰਾਂ, ਛੱਪੜਾਂ, ਟੋਭਿਆਂ ਵਿਚ ਦਾਖਲ ਹੋ ਕੇ ਮਨੁੱਖੀ ਅਤੇ ਜਾਨਵਰਾਂ ਦੀ ਸਿਹਤ ਲਈ ਖ਼ਤਰਨਾਕ ਸਾਬਤ ਹੋ ਰਿਹਾ ਹੈ। ਜ਼ਿਕਰਯੋਗ ਹੈ ਕਿ ਮਾਲਵੇ ਦੇ ਕਈ ਪਿੰਡਾਂ ਵਿਚ ਧਰਤੀ ਹੇਠਲਾ ਪਾਣੀ ਖਾਰਾ ਅਤੇ ਫਲੋਰਾਈਡ ਯੁਕਤ ਹੋਣ ਕਾਰਨ ਲੋਕ ਨਹਿਰੀ ਪਾਣੀ ਪੀਣ ਲਈ ਨਿਰਭਰ ਹਨ। ਬੇਸ਼ੱਕ ਪੰਜਾਬ ਸਰਕਾਰ ਨੇ ਸ਼ੁੱਧ ਪਾਣੀ ਪੀਣ ਲਈ ਪਿੰਡਾਂ ਵਿਚ ਆਰ.ਓ. ਲਾਏ ਹਨ, ਪਰ ਫ਼ਿਰ ਵੀ ਜ਼ਿਆਦਾਤਰ ਲੋਕ ਨਹਿਰੀ ਪਾਣੀ ਦੀ ਵਰਤੋਂ ਕਰ ਰਹੇ ਹਨ। ਮਾਹਿਰਾਂ ਵੱਲੋਂ ਟੈਸਟ ਕੀਤੇ ਇਸ ਪਾਣੀ ਦੀ ਰਿਪੋਰਟ ਅਨੁਸਾਰ ਇਸ ਪਾਣੀ ਵਿਚ ਰਸਾਇਣਿਕ ਤੱਤ ਯੂਰੇਨੀਅਮ, ਟੀ.ਡੀ.ਐਸ, ਫਲੋਰਾਈਡ ਦੀ ਮਾਤਰਾ ਵੱਧ ਹੋਣ ਨਾਲ ਲੋਕ ਦਿਨ ਬ ਦਿਨ ਕੈਂਸਰ, ਹੈਪੇਟਾਈਟਸ ਸੀ, ਚਮੜੀ ਅਤੇ ਪੇਟ ਦੀਆਂ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਲੋਕਾਂ ਦੀ ਮੰਗ ਹੈ ਕਿ ਪੰਜਾਬ ਸਰਕਾਰ ਦੀ ਬੁੱਢੇ ਨਾਲੇ ਦੇ ਦੂਸ਼ਿਤ ਅਤੇ ਗੰਦੇ ਕਾਲੇ ਪਾਣੀ ਨੂੰ ਸੋਧਣ ਲਈ ਜੋ ਲੁਧਿਆਣੇ ਨੇੜੇ ਟਰੀਟਮੈਂਟ ਪਲਾਟ ਲਗਾਉਣ ਦੀ ਯੋਜਨਾ ਹੈ, ਇਸ ਪ੍ਰੋਜੈਕਟ ਨੂੰ ਜਲਦ ਨੇਪਰੇ ਚਾੜ ਕੇ ਲੋਕਾਂ ਭਿਆਨਕ ਬਿਮਾਰੀਆਂ ਤੋਂ ਬਚਾਇਆ ਜਾ ਸਕੇ। ਸੂਤਰ ਦੱਸਦੇ ਹਨ, ਕਿ 1 ਮਈ 2014 ਤੱਕ ਨਹਿਰਾਂ ਵਿਚ ਕਾਲਾ ਪਾਣੀ ਹੀ ਚੱਲੇਗਾ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …