Thursday, January 9, 2025
Breaking News

ਸ਼ਿਵ ਸੈਨਾ ਬਾਲ ਠਾਕਰੇ ਵਲੋਂ ਜੰਡਿਆਲਾ ਗੁਰੁ ਇਕਾਈ ਗਠਿਤ, ਸੋਨੂੰ ਚੱਡਾ ਪ੍ਰਧਾਨ ਨਿਯੁਕਤ

ਜੰਡਿਆਲਾ ਗੁਰੂ  27 PPN270417ਅਪ੍ਰੈਲ  (ਹਰਿੰਦਰਪਾਲ ਸਿੰਘ)-  ਜੰਡਿਆਲਾ ਗੁਰੂ ਮੰਦਿਰ ਮਾਤਾ ਰਾਣੀ ਨੇੜੇ ਲੋਕਲ ਬੱਸ ਸਟੈਂਡ ਵਿਚ ਇਕ ਮੀਟਿੰਗ ਦੋਰਾਨ ਜੰਡਿਆਲਾ ਗੁਰੂ ਵਿਚ ਸ਼ਿਵ ਸੈਨਾ ਦੀ ਇਕਾਈ ਗਠਿਤ ਕੀਤੀ ਗਈ।  ਸ਼ਿਵ ਸੈਨਾ ਪੰਜਾਬ ਪ੍ਰਧਾਨ ਯੋਗਰਾਜ ਸ਼ਰਮਾ ਨੇ ਇਸ ਮੋਕੇ ਦੱਸਿਆ ਕਿ ਪੰਜਾਬ ਦੇ ਹਿੱਤ ਲਈ ਸ਼ਿਵ ਸੈਨਾ ਵਲੋਂ ਨੋਜਵਾਨਾਂ ਨੂੰ ਜਾਗਰੂਕ ਕਰਕੇ ਨਸ਼ਿਆ ਦੇ ਖਿਲਾਫ ਲਾਮਬੰਦ ਕਰਕੇ ਸਮਾਜ ਸੇਵਾ ਵੱਲ ਪ੍ਰੇਰਿਆ ਜਾ ਰਿਹਾ ਹੈ।  ਯੋਗਰਾਜ ਸ਼ਰਮਾ ਨੇ ਦੱਸਿਆ ਕਿ ਅੱਜ ਜੰਡਿਆਲਾ ਗੁਰੂ ਸ਼ਿਵ ਸੈਨਾ  ਬਾਲ ਠਾਕਰੇ ਦੀ ਇਕਾਈ ਦਾ ਸੋਨੂੰ ਚੱਡਾ ਨੂੰ ਪ੍ਰਧਾਨ ਅਤੇ ਵਿਸ਼ਾਲ ਸੋਨੀ ਨੂੰ ਮੀਤ ਪ੍ਰਧਾਨ ਨਿਯੁਕਤ ਕੀਤਾ ਹੈ।  ਬਾਕੀ ਟੀਮ ਦਾ ਐਲਾਨ ਵੀ ਜਲਦੀ ਕਰ ਦਿੱਤਾ ਜਾਵੇਗਾ।  ਇਸ ਮੋਕੇ ਸ਼ਿਵ ਸੈਨਾ ਵਿਚ ਸ਼ਾਮਿਲ ਹੋਣ ਵਾਲਿਆ ਵਿਚ  ਰਾਕੇਸ਼ ਕੁਮਾਰ,  ਗਗਨਦੀਪ ਸਿੰਘ,  ਦੀਪਕ ਵਧਾਵਨ,  ਹਨੀ,  ਸ਼ਾਮ ਲਾਲ,  ਵਰੁਣ ਭੋਲਾ,  ਆਸ਼ੂ,  ਹੈਰੀ ਸਿੰਘ,  ਰਾਜੂ ਤਾਲ ਵਾਲਾ,  ਰਾਧੇ ਸ਼ਾਮ,  ਬੰਟੀ,  ਬਿਲਾ,  ਪੁਨੀਤ ਜੈਨ ਸਮੇਤ ਦਰਜ਼ਨਾ ਨੋਜਵਾਨ ਹਾਜ਼ਿਰ ਸਨ।  ਸੋਨੂੰ ਚੱਡਾ ਵਲੋਂ ਯੋਗਰਾਜ ਸ਼ਰਮਾ ਪੰਜਾਬ ਪ੍ਰਧਾਨ ਸ਼ਿਵ ਸੈਨਾ ਨੂੰ ਸਨਮਾਨਿਤ ਕੀਤਾ ਗਿਆ।  ਪੰਜਾਬ ਪ੍ਰਧਾਨ ਦੇ ਨਾਲ ਅੰਮ੍ਰਿਤਸਰ ਜਿਲਾ ਪ੍ਰਧਾਨ ਵਰੁਣ ਕਪੂਰ,  ਪੰਜਾਬ ਪ੍ਰੈਸ ਸਕਤੱਰ ਜੋਗਿੰਦਰਪਾਲ,  ਰਾਜਕੁਮਾਰ ਜਿਲਾ ਪ੍ਰੈਸ ਸਕੱਤਰ ਅੰਮ੍ਰਿਤਸਰ  ਵੀ ਹਾਜ਼ਿਰ ਸਨ।

Check Also

ਪਿੰਡ ਘੋੜੇਨਾਂਵ ਵਿਖੇ ਖੂਨਦਾਨ ਕੈਂਪ ਦਾ ਆਯੋਜਨ

ਸੰਗਰੂਰ, 8 ਜਨਵਰੀ (ਜਗਸੀਰ ਲੌਂਗੋਵਾਲ) – ਹਲਕਾ ਲਹਿਰਾਗਾਗਾ ਦੇ ਨਜ਼ਦੀਕੀ ਪਿੰਡ ਘੋੜੇਨਾਂਵ ਦੇ ਨੌਜਵਾਨਾਂ ਵੱਲੋਂ …

Leave a Reply