ਬਾਬਾ ਰਾਮਦੇਵ ਨੇ ਦਲਿਤ ਅੋਰਤਾਂ ਦਾ ਕੀਤਾ ਅਪਮਾਨ – ਬਲਵਿੰਦਰ ਗਿੱਲ
ਜੰਡਿਆਲਾ ਗੁਰੂ 27 ਅਪ੍ਰੈਲ (ਹਰਿੰਦਰਪਾਲ ਸਿੰਘ)- ਬਾਬਾ ਰਾਮਦੇਵ ਵਲੋਂ ਦਲਿਤ ਅੋਰਤਾਂ ਦੇ ਖਿਲਾਫ ਕੀਤੀ ਅਪਮਾਨਜਨਕ ਟਿੱਪਣੀ ਤੋਂ ਬਾਅਦ ਦਲਿਤ ਭਾਈਚਾਰੇ ਦਾ ਗੁੱਸਾ ਭਖਦਾ ਜਾ ਰਿਹਾ ਹੈ। ਅੱਜ ਵਾਲਮੀਕੀ ਚੋਂਕ ਵਿਚ ਦਲਿਤ ਭਾਈਚਾਰੇ ਵਲੋਂ ਵਾਲਮੀਕੀ ਸੰਘਰਸ਼ ਦਲ ਦੀ ਰਹਿਨੁਮਾਈ ਹੇਠ ਬਾਬਾ ਰਾਮਦੇਵ ਦਾ ਪੁਤਲਾ ਸਾੜਿਆ ਗਿਆ। ਇਸ ਮੋਕੇ ਪੰਜਾਬ ਭਾਜਪਾ ਐਸ ਸੀ ਮੋਰਚਾ ਦੇ ਮੀਤ ਪ੍ਰਧਾਨ ਬਲਵਿੰਦਰ ਗਿੱਲ, ਜਤਿੰਦਰ ਸਿੰਘ ਲਾਖਨ ਪੰਜਾਬ ਪ੍ਰਧਾਨ ਵਾਲਮੀਕੀ ਸੰਘਰਸ਼ ਦਲ, ਪਵਨ ਸਿੰਘ ਪੰਮਾ, ਹੀਰਾ ਦੇਵੀਦਾਸਪੁਰਾ, ਕਾਕਾ ਭੱਟੀ, ਦਿਲਬਾਗ ਸਿੰਘ ਸਭਰਵਾਲ, ਗੋਰਵ ਸਿੱਧੂ, ਅਮਨਦੀਪ, ਰਜਤ ਗਿੱਲ, ਪ੍ਰਤਾਪ ਸਿੰਘ ਭੱਟੀ, ਤਲਜਿੰਦਰ ਗਿੱਲ, ਲਵ ਗਿੱਲ, ਅਮਿਤ ਗਿੱਲ, ਸੁਰਿੰਦਰ ਸਿੰਘ, ਕਮਲ ਮੱਟੂ, ਵਿੱਕੀ ਗੋਰਾ, ਆਦਿ ਮੋਜੂਦ ਸਨ। ਇਸ ਮੋਕੇ ਪੱਤਰਕਾਰਾਂ ਨਾਲ ਗੱਲਬਾਤ ਦੋਰਾਨ ਜਤਿੰਦਰ ਲਾਖਨ ਨੇ ਕਿਹਾ ਕਿ ਇਸ ਘਿਨੋਣੀ ਹਰਕਤ ਲਈ ਬਾਬਾ ਰਾਮਦੇਵ ਸਮੁਚੇ ਦਲਿਤ ਭਾਈਚਾਰੇ ਕੋਲੋ ਵਾਲਮੀਕ ਤੀਰਥ ਅਸਥਾਨ ਅੰਮ੍ਰਿਤਸਰ ਵਿਖੇ ਪਹੁੰਚ ਕੇ ਮੁਆਫੀ ਮੰਗੇ। ਉਹਨਾਂ ਕਿਹਾ ਕਿ ਇਸਦਾ ਅੰਮ੍ਰਿਤਸਰ ਤੋਂ ਇਲਾਵਾ ਪੂਰੇ ਪੰਜਾਬ ਵਿਚ ਕਿਧਰੇ ਸਮਾਗਮ ਨਹੀ ਹੋਣ ਦਿੱਤਾ ਜਾਵੇਗਾ। ਲਾਖਨ ਨੇ ਸਮੂਹ ਦਲਿਤ ਭਾਈਚਾਰਕ ਜਥੇਬੰਦੀਆਂ ਨੂੰ ਅਧੀਨ ਕੀਤੀ ਕਿ ਉਹ ਬਾਬਾ ਰਾਮਦੇਵ ਦਾ ਬਾਈਕਾਟ ਕਰਨ ਅਤੇ ਦਲਿਤ ਅੋਰਤਾ ਪ੍ਰਤੀ ਬੋਲੀ ਗਈ ਮੰਦੀ ਸ਼ਬਦਾਵਲੀ ਲਈ ਬਾਬਾ ਰਾਮਦੇਵ ਦੇ ਪੁਤਲੇ ਸਾੜਨ। ਪੰਜਾਬ ਭਾਜਪਾ ਐਸ ਸੀ ਮੋਰਚਾ ਦੇ ਉੱਪ ਪ੍ਰਧਾਨ ਬਲਵਿੰਦਰ ਗਿੱਲ ਨੇ ਕਿਹਾ ਕਿ ਬਾਬਾ ਰਾਮਦੇਵ ਦੇ ਖਿਲਾਫ ਐਸ ਸੀ, ਐਸ ਟੀ ਕਮਿਸ਼ਨ ਪੰਜਾਬ ਸ੍ਰੀ ਰਾਜੇਸ਼ ਬੱਘਾ ਨੂੰ ਦਰਖਾਸਤ ਦੇਕੇ ਮੰਗ ਕੀਤੀ ਕਿ ਬਾਬਾ ਰਾਮਦੇਵ ਦੇ ਖਿਲਾਫ ਦਲਿਤ ਭਾਈਚਾਰੇ ਦੀਆ ਭਾਵਨਾਵਾਂ ਨੂੰ ਭੜਕਾਉਣ ਦਾ ਮਾਮਲਾ ਦਰਜ ਕਰਕੇ ਇਸਨੂੰ ਜੇਲ ਦੀਆ ਸਲਾਖਾਂ ਦੇ ਪਿੱਛੇ ਸੁਟਿਆ ਜਾਵੇ।