Friday, July 4, 2025
Breaking News

ਰਾਏ ਸਿੱਖ ਬਰਾਦਰੀ ਨੂੰ ਐਸ.ਸੀ. ਦਾ ਦਰਜਾ ਕਾਂਗਰਸ ਨੇ ਹੀ ਦਿਵਾਇਆ-ਜਾਖੜ

PPN280414
ਫ਼ਾਜ਼ਿਲਕਾ, 28 ਅਪ੍ਰੈਲ (ਵਿਨੀਤ ਅਰੋੜਾ): ਫ਼ਿਰੋਜਪੁਰ ਲੋਕ-ਸਭਾ ਹਲਕੇ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਨੀਲ ਕੁਮਾਰ ਜਾਖੜ ਨੇ ਫ਼ਾਜ਼ਿਲਕਾ ਵਿਧਾਨ ਸਭਾ ਹਲਕੇ ਦੇ ਸਰਹੱਦੀ ਪਿੰਡਾਂ ਵਿਚ ਰੋਡ ਸ਼ੋਅ ਕਰਦਿਆਂ ਵੱਖ ਵੱਖ ਥਾਵਾਂ ‘ਤੇ ਜੰਨ ਸਭਾਵਾਂ ਨੂੰ ਸੰਬੋਧਨ ਕੀਤਾ। ਇਹ ਰੋਡ ਸ਼ੋਅ ਪਿੰਡ ਬਾਧਾ ਤੋਂ ਸ਼ੁਰੂ ਹੋ ਕੇ ਜੱਟ ਵਾਲੀ, ਨੂਰਸ਼ਾਹ, ਰਾਣਾ, ਝੰਗੜ ਭੈਣੀ, ਮਿਆਣੀ, ਹਸਤਾ ਕਲਾਂ, ਨਿਓਲਾ, ਗੁਲਾਬਾਂ ਭੈਣੀ, ਰੇਤੇ ਵਾਲੀ ਭੈਣੀ, ਤੇਜਾ ਰੁਹੇਲਾ, ਸ਼ਮਸਾਬਾਦ, ਗੰਜੂਆਣਾ ਮੋਜਮ, ਮੁਹਾਰ ਖੀਵਾ, ਥੇਹ ਕਲੰਦਰ, ਝੋਕ ਡਿਪੂਲਾਣਾ, ਓਝਾਂਵਾਲੀ ਆਦਿ ਪਿੰਡਾਂ ਵਿਚ ਪੁਜਿਆ, ਜਿੱਥੇ ਸ੍ਰੀ ਜਾਖੜ ਦਾ ਪਿੰਡਾਂ ਵਾਸੀਆਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਸ੍ਰੀ ਜਾਖੜ ਨੇ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਨੇ ਸਰਹੱਦੀ ਇਲਾਕੇ ਦੇ ਵਿਕਾਸ ਲਈ ਅਤੇ ਸਰਹੱਦੀ ਲੋਕਾਂ ਲਈ ਬਹੁਤ ਸਾਰੀਆਂ ਸਹੂਲਤਾਂ ਤੇ ਗਰਾਂਟਾਂ ਜਾਰੀ ਕੀਤੀਆਂ ਸਨ ਪਰ ਪੰਜਾਬ ਦੀ ਅਕਾਲੀ ਭਾਜਪਾ ਸਰਕਾਰ ਨੇ ਇਹ ਸਹੂਲਤਾਂ ਤੇ ਗਰਾਂਟਾਂ ਆਪਣੇ ਨਿੱਜੀ ਮੁਫ਼ਾਦਾਂ ਲਈ ਖ਼ਰਚ ਕਰ ਲਈਆਂ।ਉਨਾਂ ਕਿਹਾ ਕਿ ਸਰਹੱਦ ਦੇ ਵੱਸਣ ਵਾਲੀ ਰਾਏ ਸਿੱਖ ਬਰਾਦਰੀ ਨੂੰ ਕਾਂਗਰਸ ਪਾਰਟੀ ਨੇ ਦਲਿਤ ਵਰਗ ਵਿਚ ਸ਼ਾਮਿਲ ਕਰਵਾਇਆ ਜਿਸ ਵਿਚ ਸਮੁੱਚੀ ਰਾਏ ਬਰਾਦਰੀ ਨੂੰ ਬਹੁਤ ਲਾਭ ਮਿਲਿਆ ਹੈ। ਇਸ ਮੌਕੇ ਸਾਬਕਾ ਵਿਧਾਇਕ ਡਾ. ਰਿਣਵਾ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਹਮੇਸ਼ਾ ਹੀ ਦਲਿਤਾਂ ਤੇ ਮਜ਼ਦੂਰਾਂ ਦੀ ਬਾਂਹ ਫੜੀ ਹੈ ਤੇ ਹਮੇਸ਼ਾ ਗ਼ਰੀਬਾਂ ਤੇ ਮਜ਼ਦੂਰਾਂ ਦੇ ਹੱਕ ਵਿਚ ਆਵਾਜ਼ ਬੁਲੰਦ ਰੱਖੇਗੀ। ਉਨਾਂ ਕਿਹਾ ਕਿ ਕਾਂਗਰਸ ਪਾਰਟੀ ਜਾਤ ਪਾਤ ਵਿਚ ਵਿਸ਼ਵਾਸ ਨਹੀਂ ਰੱਖਦੀ, ਇਹ 32 ਜਾਤਾਂ ਦਾ ਇਕ ਗੁਲਦਸਤਾ ਹੈ।ਇਸ ਮੌਕੇ ਜ਼ਿਲਾ ਪ੍ਰਧਾਨ ਕੋਸ਼ਲ ਬੂਕ, ਦੇਸਰਾਜ ਜੰਡਵਾਲੀਆ ਆਦਿ ਨੇ ਵੀ ਸੰਬੋਧਨ ਕੀਤਾ। ਰੋਡ ਸ਼ੋਅ ਦਾ ਪਿੰਡਾਂ ਵਿਚ ਥਾਂ ਥਾਂ ਤੇ ਭਾਰੀ ਸਵਾਗਤ ਹੋਣ ਦੇ ਕਾਂਗਰਸੀ ਆਗੂਆਂ ਦੇ ਚਿਹਰਿਆਂ ਤੇ ਖ਼ੁਸ਼ੀ ਦੀ ਲਹਿਰ ਸੀ। ਇਸ ਮੌਕੇ ਫ਼ਾਜ਼ਿਲਕਾ ਦੇ ਸਾਬਕਾ ਵਿਧਾਇਕ ਡਾ. ਮਹਿੰਦਰ ਕੁਮਾਰ ਰਿਣਵਾ, ਰਾਜੀਵ ਜਾਖੜ, ਮਲਕੀਤ ਸਿੰਘ ਹੀਰਾ, ਕੋਸ਼ਲ ਬੂਕ ਪ੍ਰਧਾਨ ਜ਼ਿਲਾ ਕਾਂਗਰਸ ਕਮੇਟੀ ਫ਼ਾਜ਼ਿਲਕਾ, ਰੰਜਮ ਕਾਮਰਾ, ਕੈਪਟਨ ਐਮ.ਐਸ.ਬੇਦੀ, ਪਿੰਡ ਬਾਧਾ ਤੋਂ ਸੁਰੇਸ਼ ਕੁਮਾਰ, ਰਾਮ ਚੰਦ, ਧਰਮਪਾਲ, ਰੂਪ ਚੰਦ, ਦੇਸਰਾਜ , ਹਜ਼ਾਰਾ ਰਾਮ, ਤਰਸੇਮ ਸਿੰਘ, ਕ੍ਰਿਸ਼ਨ ਚੰਦ, ਹਰਕ੍ਰਿਸ਼ਨ, ਸਤਨਾਮ, ਜੈ ਚੰਦ, ਜੰਮੂ ਰਾਮ, ਪਰਮਜੀਤ, ਅਨੂਪ ਨਾਗਪਾਲ, ਸੁਭਾਸ਼ ਨਾਗਪਾਲ, ਮਦਨ ਲਾਲ ਨਾਰੰਗ, ਵਜ਼ੀਰ ਚੰਦ, ਨਾਰੰਗ, ਜੀਤ ਸਿੰਘ, ਲਾਭ ਚੰਦ, ਕਸ਼ਮੀਰ ਚੰਦ, ਦੇਸਰਾਜ, ਬਲਰਾਮ, ਕਸ਼ਮੀਰ ਸਿੰਘ, ਮਨੋਹਰ ਲਾਲ, ਚੋ. ਬਲਰਾਮ, ਹਜ਼ਾਰਾ ਰਾਮ, ਰਾਕੇਸ਼ ਬੱਬਰ, ਸੋਭਾ ਰਾਮ ਪੰਮਾ, ਚੌ. ਝੰਡਾ ਰਾਮ, ਡਾ. ਸ਼ਾਮ ਲਾਲ, ਲਾਲ ਚੰਦ, ਸੋਹਨ ਲਾਲ, ਜੱਗਾ ਸਿੰਘ, ਸਤੀਸ਼ ਸ਼ਰਮਾ, ਲਛਮਣ ਦਾਸ, ਫੁੰਮਣ ਸਿੰਘ, ਪਰਵਿੰਦਰ ਸਿੰਘ, ਫ਼ਲਕ ਸਿੰਘ, ਜਸਵੰਤ ਸਿੰਘ, ਮਾਹਲਾ ਸਿੰਘ, ਮੰਗਾ ਸਿੰਘ, ਚਿਮਨ ਸਿੰਘ, ਬਲਵਿੰਦਰ ਸਿੰਘ, ਜਸਪਾਲ ਸਿੰਘ, ਸੋਮਾ ਸਿੰਘ, ਰਾਮ ਸਰੂਪ, ਜਗੀਰ ਸਿੰਘ, ਜਗਰੂਪ ਸਿੰਘ, ਸਤਿਆਜੀਤ ਝੀਂਝਾ, ਗੋਪੀ ਰਾਮ ਬਾਗੜੀਆ, ਸੰਦੀਪ ਧੂੜੀਆ, ਅਸ਼ੋਕ ਵਾਟਸ, ਰਿਪਲ ਧਮੀਜਾ ਆਦਿ ਹਾਜ਼ਰ ਸਨ।

Check Also

ਨਿਗਮ ਵਲੋਂ ਲਗਾਏ ਹਫਤਾਵਾਰ ਕੈਂਪਾਂ ਵਿੱਚ ਭਰੀਆਂ ਗਈਆਂ ਪ੍ਰਾਪਰਟੀ ਟੈਕਸ ਰਿਟਰਨਾਂ

200 ਦੇ ਕਰੀਬ ਪਾਣੀ ਅਤੇ ਸੀਵਰੇਜ ਦੇ ਨਜਾਇਜ਼ ਕਨੈਕਸ਼ਨ ਕੀਤੇ ਗਏ ਰੈਗੂਲਰ – ਵਧੀਕ ਕਮਿਸ਼ਨਰ …

Leave a Reply