Monday, July 8, 2024

ਪ੍ਰਧਾਨ ਮੰਤਰੀ ਬਣੇ ਮੋਦੀ – ਸਹੁੰ ਚੁੱਕ ਸਮਾਗਮ 26 ਮਈ ਨੂੰ

PPN200501

ਅੰਮ੍ਰਿਤਸਰ, 20 ਮਈ (ਪੰਜਾਬ ਪੋਸਟ ਬਿਊਰੋ)-  ਦੇਸ਼ ਦੇ ਰਾਸ਼ਟਰਪਤੀ ਸ੍ਰੀ ਪ੍ਰਣਬ ਮੁਖਰਜੀ ਵਲੋਂ ਅੱਜ ਸ੍ਰੀ ਨਰੇਂਦਰ ਮੋਦੀ ਨੂੰ ਪ੍ਰਧਾਨ ਮੰਤਰੀ ਨਿਯੁੱਕਤ ਕਰ ਦਿਤਾ ਗਿਆ, ਜੋ 26  ਮਈ ਨੂੰ ਅਹੁੱਦੇ ਦੀ ਸਹੁੰ ਚੁੱਕਣਗੇ। ਨਰੇਂਦਰ ਮੋਦੀ ਨੂੰ ਪ੍ਰਧਾਨ ਮੰਤਰੀ ਨਿਯੁਕੱਤ ਕਰ ਦੇਣ ਨਾਲ ਦੇਸ਼ ਵਿੱਚ ਅੱਜ ਇਕ ਨਵੇਂ ਯੁੱਗ ਦੀ ਸ਼ੁਰੂਆਤ ਹੋ ਗਈ ਹੈ। ਸੰਸਦ ਦੇ ਕੇਂਦਰੀ ਹਾਲ ਵਿੱਚ ਹੋਈ ਮੀਟਿੰਗ ਦੌਰਾਨ ਪਾਰਟੀ ਦੇ ਨੇਤਾ ਵਜੋਂ ਸ੍ਰੀ ਨਰੇਦਰ ਮੋਦੀ ਦੇ ਨਾਮ ਦੀ ਪੇਸ਼ਕਸ਼ ਸ੍ਰੀ ਐਲ. ਕੇ ਅਡਵਾਨੀ ਨੇ ਕੀਤੀ, ਜਦਕਿ ਮੁਰਲੀ ਮਨੋਹਰ ਜੋਸ਼ੀ, ਨਿਤਿਨ ਗਡਕਰੀ, ਵੈਂਕਈਆ ਨਾਇਡੂ, ਅਰੁਣ ਜੇਤਲੀ ਤੇ ਸੁਸ਼ਮਾ ਸਵਰਾਜ ਨੇ  ਇਸ ਪੇਸ਼ਕਸ਼ ਦਾ ਸਮੱਰਥ ਕੀਤਾ। ਭਾਜਪਾ ਸੰਸਦੀ ਦਲ ਦੇ ਨੇਤਾ ਚੁਣੇ ਜਾਣ ਤੋਂ ਬਾਅਦ ਸ੍ਰੀ ਨਰਿੰਦਰ ਮੋਦੀ ਨੂੰ ੨੯ ਪਾਰਟੀਆਂ ਦੇ ਕੌਮੀ ਜਮਹੂਰੀ ਗਠਜੋੜ ਦਾ ਨੇਤਾ ਵੀ ਚੁਣ ਲਿਆ ਗਿਆ। ਐਨ.ਡੀ.ਏ ਦੇ ਭਾਈਵਾਲਾਂ ਤੈਲਗੂ ਦੇਸਮ, ਸ਼ਿਵ ਸੈਨਾ, ਅਕਾਲੀ ਦਲ ਸਮੇਤ ਕਈ ਹੋਰ ਪਾਰਟੀਆਂ ਨੇ ਸ੍ਰੀ ਨਰੇਂਦਰ ਮੋਦੀ ਦੀ ਤਾਰੀਫ ਕੀਤੀ।ਇਸ ਮੌਕੇ ਆਪਣੇ ਸੰਬੋਧਨ ਵਿੱਚ ਸ੍ਰੀ ਮੋਦੀ ਨੇ ਭਾਜਪਾ ਦੀ ਜਿੱਤ ਨੂੰ ਸੰਗਠਨ ਦੀ ਜਿੱਤ ਕਰਾਰ ਦਿੰਦਿਆਂ ਕਿਹਾ ਕਿ ਉਹ ਸ਼ੁਰੂ ਤੋਂ ਆਸ਼ਾਵਾਦੀ ਹਨ ਅਤੇ ਉਨਾਂ ਨੂੰ ਭਾਜਪਾ ਤੋਂ ਉਪਰ ਨਹੀ ਦੇਖਿਆ ਜਾਣਾ ਚਾਹੀਦਾ। ਆਪਣੇ 30 ਮਿੰਟ ਦੇ ਭਾਸ਼ਣ ਵਿੱਚ ਉਨ ਾਂਕਿਹਾ ਕਿ ਉਨਾਂ ਨੂੰ ਅੱਜ ਜੋ ਇੰਨੀ ਵੱਡੀ ਜਿੰਮੇਵਾਰੀ ਮਿਲੀ ਹੈ, ਉਸ ਨੂੰ ਪੂਰਾ ਕਰਨ ਲਈ ਉਨਾਂ ਨੂੰ ਸਮਰਪਿਤ ਭਾਵਨਾ ਨਾਲ ਕੰਮ ਕਰਨਾ ਪਵੇਗਾ।ਉਨਾਂ ਨੇ ਭਾਵੁਕ ਹੁੰਦਿਆਂ ਕਿਹਾ ਕਿ ਸੰਸਦ ਇੱਕ ਮੰਦਰ ਹੈ, ਜਿਥੇ ਅਸੀਂ ਦੇਸ਼ ਵਾਸੀਆਂ ਦੀਆਂ ਭਵਾਨਾਵਾਂ ਨੂੰ ਸਮੇਟ ਕੇ ਬੈਠੇ ਹਾਂ, ਉਨਾਂ ਕਿਹਾ ਕਿ ਅੱਜ ਇਸ ਮੌਕੇ ਵਾਜਪਾਈ ਹੁੰਦੇ ਤਾਂ ਸੋਨੇ ਤੇ ਸੁਹਾਗੇ ਵਾਲੀ ਗੱਲ ਹੁੰਦੀ ।ਭਾਜਪਾ ਪ੍ਰਧਾਨ ਸ੍ਰੀ ਰਾਜਨਾਥ ਸਿੰਘ ਨੇ ਰਸਮੀ ਤੌਰ ‘ਤੇ ਸ੍ਰੀ ਮੋਦੀ ਦੇ ਨਾਮ ਦਾ ਐਲਾਨ ਕੀਤਾ ਅਤੇ ਕਿਹਾ ਕਿ ਇਹ ਇਤਿਹਾਸਕ ਪਲ ਹੈ ਅਤੇ ਭਾਰਤੀ ਰਾਜਨੀਤੀ ਵਿੱਚ ਨਵੇਂ ਯੁੱਗ ਦਾ ਆਗਾਜ਼ ਹੋਇਆ ਹੈ।ਇਸ ਤੋਂ ਪਹਿਲਾਂ ਜਦ ਮੋਦੀ ਸੰਸਦ ਭਵਨ ਪੁੱਜੇ ਤਾਂ ਉਨਾਂ ਨੇ ਦਰਵਾਜੇ ਦੀ ਦਹਿਲੀਜ਼ ‘ਤੇ ਮੱਥਾ ਟੇਕਿਆ।

Check Also

ਗੁਰਜੀਤ ਔਜਲਾ ਨੇ ਤੀਜ਼ੀ ਵਾਰ ਲੋਕ ਸਭਾ ਮੈਂਬਰ ਵਜੋਂ ਸਹੁੰ ਚੁੱਕੀ

ਅੰਮ੍ਰਿਤਸਰ, 25 ਜੂਨ (ਪੰਜਾਬ ਪੋਸਟ ਬਿਊਰੋ) – ਅੰਮ੍ਰਿਤਸਰ ਤੋਂ ਤੀਜੀ ਵਾਰ ਚੋਣ ਜਿੱਤ ਕੇ ਲੋਕ …

Leave a Reply