ਜੰਡਿਆਲਾ ਗੁਰੂ, 20 ਮਈ (ਹਰਿੰਦਰਪਾਲ ਸਿੰਘ)- ਗੁਰਚਰਨ ਸਿੰਘ ਪੁੱਤਰ ਗੋਪਾਲ ਸਿੰਘ ਪਿੰਡ ਮਾਨਾਂਵਾਲਾ ਕਲਾਂ ਜਿਲਾ੍ਹ ਅੰਮ੍ਰਿਤਸਰ ਨੇ ਪ੍ਰੈਸ ਕਲੱਬ ਜੰਡਿਆਲਾ ਦੇ ਦਫ਼ਤਰ ਪਹੁੰਚ ਕੇ ਆਪਣੀ ਦੁਖ ਭਰੀ ਕਹਾਣੀ ਸੁਣਾਉਂਦੇ ਹੋਏ ਦੱਸਿਆ ਕਿ ਉਸ ਦੀ ਨਾਬਾਲਿਗ ਲੜਕੀ ਜਿਸ ਦੀ ਉਮਰ ਲਗਭਗ 13 ਸਾਲ ਹੈ ਨੂੰ ਦਵਿੰਦਰ ਸਿੰਘ ਉਰਫ ਘੋੜਾ ਪੁੱਤਰ ਮੰਗਲ ਸਿੰਘ ਵਾਸੀ ਪਿੰਡ ਮਾਨਾਂਵਾਲਾ 12 ਮਈ ਨੂੰ ਘਰੋ ਭਜਾ ਕੇ ਲੈ ਗਿਆ ਹੈ।ਲੜਕੀ ਆਪਣੇ ਨਾਲ 30 ਹਜ਼ਾਰ ਰੁਪਏ ਨਕਦ ਅਤੇ ਇੱਕ ਤੋਲਾ ਸੋਨੇ ਦੀ ਵਾਲੀਆਂ (ਟੋਪਸ) ਨਾਲ ਲੈ ਗਈ ਹੈ। ਲੜਕੀ ਦੇ ਬਾਪ ਨੇ ਆਪਣੇ ਹਲਫੀਆ ਬਿਆਨ ਵਿਚ ਦੱਸਿਆ ਕਿ ਰਾਣੀ ਜੋ ਕਿ ਆਪਣੇ ਆਪ ਨੂੰ ਅਕਾਲੀ ਦਲ ਮਾਨਾਂਵਾਲਾ ਦੀ ਪ੍ਰਧਾਨ ਦੱਸਦੀ ਹੈ, ਵਲੋਂ ਲੜਕੀ ਨੂੰ ਭਜਾਉਣ ਵਿਚ ਲੜਕੇ ਦੀ ਮਦਦ ਕੀਤੀ ਗਈ ਹੈ ਅਤੇ ਸਾਨੂੰ ਧਮਕੀਆਂ ਦੇ ਰਹੀ ਹੈ ਕਿ ਉਸ ਦਾ ਕੋਈ ਪੁਲਿਸ ਵਾਲਾ ਕੁੱਝ ਨਹੀਂ ਵਿਗਾੜ ਸਕਦਾ।ਮੁੰਡੇ ਦਾ ਚਾਚਾ ਰਣਜੀਤ ਸਿੰਘ, ਭੂਆ ਕਰਮੀ ਵਾਸੀ ਤਰਨ ਤਾਰਨ ਅਤੇ ਤਰਨ ਤਾਰਨ ਗੁਰਦੁਆਰਾ ਸਾਹਿਬ ਦੇ ਇਕ ਗ੍ਰੰਥੀ ਖਿਲਾਫ ਵੀ ਕਾਰਵਾਈ ਕੀਤੀ ਜਾਵੇ ਜਿਸ ਨੇ ਇਹਨਾਂ ਦੋਹਾਂ ਦਾ ਵਿਆਹ ਕੀਤਾ ਹੈ।ਲੜਕੇ ਦੀ ਦਾਦੀ ਸਵਰਨ ਕੋਰ ਵਲੋਂ ਲੜਕੀ ਦੇ ਮਾਪਿਆਂ ਨੂੰ ਧਮਕੀਆਂ ਦਿੱਤੀਆ ਜਾ ਰਹੀਆਂ ਹਨ ਕਿ ਅਗਰ ਤੁਸੀ ਕੋਈ ਕਾਨੂੰਨੀ ਕਾਰਵਾਈ ਕੀਤੀ ਤਾਂ ਤੁਹਾਨੂੰ ਜਾਨੋ ਮਰਵਾ ਦਿਆਂਗੇ।ਗੁਰਚਰਨ ਸਿੰਘ ਲੜਕੀ ਦੇ ਪਿਤਾ ਨੇ ਦੱਸਿਆ ਕਿ ਉਹ ਇਸ ਸਬੰਧ ਵਿਚ ਪੁਲਿਸ ਸਟੇਸ਼ਨ ਚਾਟੀਵਿੰਡ ਮਾਮਲਾ ਦਰਜ ਕਰਵਾਉਣ ਗਏ ਤਾਂ ਉਥੇ ਮੋਜੂਦ ਪੁਲਿਸ ਕਰਮਚਾਰੀਆਂ ਨੇ ਉਨਾਂ ਦੇ ਬਿਆਨਾਂ ਤੋਂ ਉਲਟ ਆਪਣੀ ਮਰਜੀ ਅਨੁਸਾਰ ਮਾਮਲਾ ਦਰਜ ਕਰ ਲਿਆ। ਗੁਰਚਰਨ ਸਿੰਘ ਤੇ ਸਤਪਾਲ ਸਿੰਘ ਨੇ ਪੁਲਿਸ ਦੇ ਉੱਚ ਕਰਮਚਾਰੀਆਂ ਕੋਲੋ ਮੰਗ ਕੀਤੀ ਕਿ ਲੜਕੀ ਨੂੰ ਭਜਾਉਣ ਵਿੱਚ ਮਦਦ ਕਰਨ ਵਾਲਿਆਂ ਅਤੇ ਉਨਾਂ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਦੇਣ ਵਾਲਿਆ ਦੇ ਖਿਲਾਫ ਵੀ ਮਾਮਲਾ ਦਰਜ ਕੀਤਾ ਜਾਵੇ ਅਤੇ ਪਹਿਲਾਂ ਵਾਲੀ ਦਰਜ ਕੀਤੀ ਐਫ ਆਈ ਆਰ ਨੰਬਰ 64 ਮਿਤੀ 12 ਮਈ 2014 ਦੀ ਜਾਂਚ ਕੀਤੀ ਜਾਵੇ।ਇਸ ਸਬੰਧੀ ਪੁਲਿਸ ਸਟੇਸ਼ਨ ਚਾਟੀਵਿੰਡ ਦੇ ਮੁੱਖੀ ਮੁਖਵਿੰਦਰ ਸਿੰਘ ਨਾਲ ਪੱਤਰਕਾਰਾਂ ਵਲੋਂ ਵਾਰ ਵਾਰ ਮੋਬਾਇਲ ਤੇ ਕਾਲ ਅਤੇ ਮੈਸੇਜ਼ ਭੇਜ ਕੇ ਸੰਪਰਕ ਕਰਨਾ ਚਾਹਿਆ, ਪਰ ਉਹਨਾਂ ਨੇ ਸੰਪਰਕ ਕਰਨਾ ਮੁਨਾਸਿਬ ਨਹੀਂ ਸਮਝਿਆ।
Check Also
ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …