Sunday, December 22, 2024

ਸਕੂਲ ਸਿੱਖਿਆ ਅਤੇ ਸਾਖਰਤਾ ਵਿਭਾਗ ਦਾ ਸਵੱਛਤਾ ਵਿਦਿਆਲਯ ਪ੍ਰੋਗਰਾਮ

ਭਾਰਤ ਦੇ ਪ੍ਰਧਾਨ ਮੰਤਰੀ ਨੇ 15 ਅਗਸਤ , 2014 ਨੂੰ ਇਹ ਘੋਸ਼ਣਾ ਕੀਤੀ ਕਿ ਦੇਸ਼ ਦੇ ਸਾਰੇ ਸਰਕਾਰੀ ਸਕੂਲਾਂ ਵਿੱਚ ਇਕ ਸਾਲ ਦੇ ਅੰਦਰ ਪਾਖਾਨੇ ਬਣਨਗੇ ਅਤੇ ਲੜਕੀਆਂ ਲਈ ਵੱਖਰੇ ਪਾਖਾਨਿਆਂ ਦੀ ਵਿਵਸਥਾ ਕੀਤੀ ਜਾਵੇਗੀ । ਪ੍ਰਧਾਨ ਮੰਤਰੀ ਨੇ ਇਸ ਰਾਸ਼ਟਰੀ ਯਤਨ ਵਿੱਚ ਕਾਰਪੋਰੇਟ ਖੇਤਰ ਨੂੰ ਵੀ ਸ਼ਾਮਲ ਹੋਣ ਦਾ ਸੱਦਾ ਦਿੱਤਾ । ਮਨੁੱਖੀ ਸਰੋਤ ਵਿਕਾਸ ਮੰਤਰਾਲੇ ਦੇ ਸਕੂਲ ਸਿੱਖਿਆ ਅਤੇ ਸਾਖਰਤਾ ਵਿਭਾਗ ਨੇ ਕਾਰਪੋਰੇਟ ਸਮਰਥਨ ਲਈ ਸਾਵਧਾਨੀ ਨਾਲ ਕੰਮ ਕੀਤਾ ਅਤੇ ਸਵੱਛ ਭਾਰਤ ਸਵੱਛ ਵਿਦਿਆਲਯ ਅਭਿਆਨ ਲਾਂਚ ਕੀਤਾ । ਸਵੱਛ ਵਿਦਿਆਲਯ ਪ੍ਰੋਗਰਾਮ ਸਰਵ ਸਿੱਖਿਆ ਅਭਿਆਨ , ਰਾਸ਼ਟਰੀ ਮਾਧਅਮਿਕ ਸਿੱਖਿਆ ਅਭਿਆਨ , ਸਵੱਛ ਭਾਰਤ ਕੋਸ਼ ਲਈ ਧੰਨ ਦੇਣ ਵਾਲੀ ਕੇਂਦਰ ਸਰਕਾਰ , ਰਾਜ ਅਤੇ ਕੇਂਦਰ ਸ਼ਾਸ਼ਤ ਖੇਤਰ ਅਤੇ 64 ਜਨਤਕ ਖੇਤਰ ਦੇ ਭਾਈਵਾਲ ਅਤੇ 11 ਨਿੱਜੀ ਕਾਰਪੋਰੇਟ ਦਾ ਸਮੂਹਿਕ ਪ੍ਰੋਗਰਾਮ ਹੈ ।
ਪ੍ਰੋਗਰਾਮ ਲਾਂਚ ਕਰਨ ਸਮੇਂ ਸਰਕਾਰੀ ਸਕੂਲਾਂ ਵਿੱਚ ਸੰਚਾਲਿਤ ਪਾਖਾਨਿਆਂ ਦੀ ਉਪਲੱਬਧਤਾ ਦੀ ਸਮੀਖਿਆ ਕੀਤੀ ਗਈ ਇਸ ਸਮੀਖਿਆ ਦੇ ਆਧਾਰ ਤੇ ਯੋਜਨਾ ਤਿਆਰ ਕੀਤੀ ਗਈ ਤਾਂ ਕਿ ਹਰੇਕ ਬੱਚੇ ਲਈ ਪਾਖਾਨੇ ਦੀ ਸਹੂਲਤ ਨਿਸ਼ਚਤ ਕੀਤੀ ਜਾ ਸਕੇ । ਇਕ ਸਾਲ ਦੇ ਅਰਸੇ ਵਿੱਚ 15 ਅਗਸਤ 2015 ਤੱਕ 2, 61,400 ਸਕੂਲਾਂ ਵਿੱਚ 4,17,796 ਪਾਖਾਨੇ ਬਣੇ/ਚਾਲੂ ਹੋਏ । ਇਸ ਦੇ ਨਾਲ ਹੀ ਭਾਰਤ ਨੇ ਦੇਸ਼ ਦੇ ਸਾਰੇ ਸਰਕਾਰੀ ਸਕੂਲਾਂ ਵਿੱਚ ਪਾਖਾਨਿਆਂ ਦੀ 100 ਪ੍ਰਤੀਸ਼ਤ ਉਪਲੱਬਧਤਾ ਦਾ ਟੀਚਾ ਪ੍ਰਾਪਤ ਕਰ ਲਿਆ । ਸਕੂਲਾਂ ਵਿੱਚ ਪਾਖਾਨਿਆਂ ਦੀ ਸਹੂਲਤ ਮੁਹੱਈਆ ਹੋਣ ਨਾਲ ਸਕੂਲਾਂ ਵਿੱਚ ਸਵੱਛਤਾ ਮਾਨਕ ਵਿੱਚ ਵਾਧਾ ਹੋਇਆ ਹੈ ਅਤੇ ਬੱਚਿਆਂ ਦੀ ਸਿਹਤ ਤੇ ਸਕਾਰਆਤਮਕ ਪ੍ਰਭਾਵ ਹੋਇਆ ਹੈ । ਇਸ ਨਾਲ ਸਕੂਲਾਂ ਵਿੱਚ ਵਿਦਿਆਰਥੀਆਂ ਵਿਸ਼ੇਸ਼ਕਰ ਲੜਕੀਆਂ ਦੇ ਹਾਜ਼ਰੀ ਅਤੇ ਪੜ੍ਹਾਈ ਵਿੱਚ ਬਣੇ ਰਹਿਣ ਦੇ ਰੁਝਾਨ ਵਿੱਚ ਵਾਧਾ ਹੋਵੇਗਾ । ਸਾਲ 2016 ਲਈ ਪ੍ਰਧਾਨ ਮੰਤਰੀ ਨੇ ਉਤੱਮਤਾ ਐਵਾਰਡ ਲਈ ਸਵੱਛ ਵਿਦਿਆਲਯ ਨੂੰ ਪ੍ਰਾਥਮਿਕਤਾ ਵਾਲੇ ਪ੍ਰੋਗਰਾਮਾਂ ਦੇ ਰੂਪ ਵਿੱਚ ਮਾਨਤਾ ਦਿੱਤੀ ਗਈ ।
ਪਾਖਾਨਿਆਂ ਤੱਕ 100 ਪ੍ਰਤੀਸ਼ਤ ਪਹੁੰਚ ਦੇ ਨਾਲ ਹੀ ਹੁਣ ਫੋਕਸ ਦਾ ਖੇਤਰ ਇਹਨਾਂ ਪਾਖਾਨਿਆਂ ਦੀ ਮੁਰੰਮਤ ਅਤੇ ਰੱਖ-ਰਖਾਵ ਤੇ ਹੈ । ਇਸ ਲਈ ਮਨੁੱਖੀ ਸਰੋਤ ਵਿਕਾਸ ਮੰਤਰਾਲੇ ਨੇ ਪੰਚਾਇਤੀ ਰਾਜ ਮੰਤਰਾਲੇ ਅਤੇ ਪੇਯਜਲ ਅਤੇ ਸਵੱਛਤਾ ਮੰਤਰਾਲੇ ਦੇ ਨਾਲ ਇਸ ਮਾਮਲੇ ਨੂੰ ਰਾਜਾਂ ਦੇ ਅੱਗੇ ਰੱਖਿਆ ਹੈ ਤਾਂ ਕਿ ਸਕੂਲੀ ਪਾਖਾਨਿਆਂ ਦੇ ਰੱਖ-ਰਖਾਵ ਅਤੇ ਸਕੂਲ ਦੇ ਠੋਸ ਕਚਰੇ ਦੇ ਪ੍ਰਬੰਧਨ ਦੇ ਕੰਮ ਵਿੱਚ ਪੰਚਾਇਤਾਂ ਨੂੰੰ ਸ਼ਾਮਲ ਕੀਤਾ ਜਾ ਸਕੇ। ਪੰਚਾਇਤੀ ਰਾਜ ਮੰਤਰਾਲੇ ਨੇ ਸਾਰੇ ਰਾਜਾਂ ਦੇ ਪੰਚਾਇਤੀ ਰਾਜ ਵਿਭਾਗਾਂ ਨੂੰ ਸਲਾਹ ਦਿੱਤੀ ਕਿ ਉਹ ਗ੍ਰਾਮ ਪੰਚਾਇਤ ਵਿਕਾਸ ਯੋਜਨਾ ਵਿੱਚ ਪਾਖਾਨਾ ਨਿਰਮਾਣ , ਲੋੜੀਂਦੇ ਪਾਖਾਨਿਆਂ ਵਿੱਚ ਕਮੀ ਦੇ ਅੰਤਰ ਨੂੰ ਪਾੜਨ , ਮੌਜੂਦਾ ਪਾਖਾਨਿਆਂ ਦੇ ਪੁਨਰਵਾਸ ਅਤੇ ਪੇਯਜਲ , ਪਾਖਾਨਿਆਂ ਦੀ ਨਿਯਮਤ ਮੁਰੰਮਤ ਅਤੇ ਪੇਯਜਲ ਪ੍ਰਣਾਲੀ ਨੂੰ ਸ਼ਾਮਲ ਕਰਨ ।
ਸਾਲ 2016 ਦੌਰਾਨ ਸਕੂਲ ਸਿੱਖਿਆ ਅਤੇ ਸਾਖਰਤਾ ਵਿਭਾਗ ਨੇ ਸਰਕਾਰੀ ਸਕੂਲਾਂ ਵਿੱਚ ਸਵੱਛਤਾ ਅਤੇ ਸਵੱਛ ਵਿਵਹਾਰਾਂ ਨੂੰ ਮਾਨਤਾ ਦੇਣ , ਪ੍ਰੇਰਿਤ ਕਰਨ ਅਤੇ ਉਤੱਮਤਾ ਲਈ ਸਵੱਛ ਵਿਦਿਆਲਯ ਪੁਰਸਕਰ ਦਾ ਗਠਨ ਕੀਤਾ । ਹੇਠ ਲਿਖੇ ਖੇਤਰਾਂ ਵਿੱਚ ਸਵੱਛ ਵਿਦਿਆਲਯ ਅਭਿਆਨ ਦੇ ਮਾਨਕਾਂ ਨੂੰ ਪੂਰਾ ਕਰਨ ਦੀ ਦਿਸ਼ਾ ਵਿੱਚ ਚੁੱਕੇ ਗਏ ਕਦਮਾਂ ਲਈ ਸਕੂਲ ਸਨਮਾਨਿਤ ਕੀਤੇ ਜਾਣਗੇ—
– ਪਾਣੀ।
– ਸਵੱਛਤਾ ।
– ਸਾਬਣ ਨਾਲ ਹੱਥ ਧੋਣਾ ।
– ਸੰਚਾਲਨ ਅਤੇ ਰੱਖ-ਰਖਾਵ।

– ਰਵੱਈਆ ਬਦਲਣ ਅਤੇ ਸਮਰੱਥਾ ਨਿਰਮਾਣ ।

ਰਾਸ਼ਟਰੀ ਪੱਧਰ ਤੇ 200 ਸਕੂਲ (ਪ੍ਰਾਥਮਿਕਤਾ ਅਤੇ ਮਾਧਿਅਮਕ ਪੱਧਰ ਤੇ ਹਰੇਕ ਤੇ 100) 50,000 ਰੁਪਏ (ਇਲਾਵਾ ਸਕੂਲ ਫੰਡ ਦੇ ਰੂਪ ਵਿੱਚ) ਦਾ ਪੁਰਸਕਾਰ ਮਾਨਤਾ ਪ੍ਰਮਾਣ-ਪੱਤਰ ਦੇ ਨਾਲ ਦਿੱਤਾ ਜਾਵੇਗਾ । ਰਾਸ਼ਟਰੀ ਪੱਧਰ ਦੇ ਪੁਰਸਕਾਰਾਂ ਤੋਂ ਇਲਾਵਾ ਸੂਬਾ ਪੱਧਰ ਤੇ ਸਕੂਲਾਂ (40 ਸਕੂਲ) ਅਤੇ ਜ਼ਿਲ੍ਹਾ ਪੱਧਰ ਤੇ 48 ਸਕੂਲਾਂ ਦੀ ਪਹਿਚਾਣ ਕੀਤੀ ਜਾਵੇਗੀ । ਇਹਨਾਂ ਵਿਦਿਆਲਯ ਨੂੰ ਮਾਨਤਾ ਪ੍ਰਮਾਣ- ਪੱਤਰ ਦਿੱਤੇ ਜਾਣਗੇ ।
ਮਨੁੱਖੀ ਸੰਸਥਾਨ ਵਿਕਾਸ ਮੰਤਰਾਲੇ ਨੂੰ 1 ਸਤੰਬਰ ਤੋਂ 15 ਸਤੰਬਰ , 2016 ਤੱਕ ਸਵੱਛਤਾ ਪਰਖਵਾੜਾ ਆਯੋਜਿਤ ਕਰਨ ਦੀ ਜ਼ਿੰਮੇਵਾਰੀ ਮਿਲੀ । ਸਕੂਲ ਸਿੱਖਿਆ ਅਤੇ ਸਾਖਰਤਾ ਵਿਭਾਗ ਨੇ ਕਾਰਗਰ ਤਰੀਕੇ ਨਾਲ ਸਵੱਛਤਾ ਪਖਵਾੜਾ ਮਨਾਉਣ ਲਈ ਸਾਰੇ ਯਤਨ ਕੀਤੇ ।
– ਸੁਝਾਈਆਂ ਗਈਆਂ ਗਤੀਵਿਧੀਆਂ
? ਸਿੱਖਿਅਕ ਸਵੱਛਤਾ ਵਿਸ਼ੇ ਤੇ ਮਾਪਿਆਂ ਦੀ ਬੈਠਕ ਕਰਨਗੇ ।
– ਸਾਰੇ ਸੰਸਥਾਨਾਂ ਵਿੱਚ ਸਿੱਖਿਅਕ ਸਵੱਛਤਾ ਸਹੂਲਤਾਂ ਦਾ ਨਿਰੀਖਣ ਕਰਨਗੇ ਅਤੇ ਰੱਖ-ਰਖਾਵ ਅਤੇ ਮੁਰੰਮਤ ਦੀ ਯੋਜਨਾ ਤਿਆਰ ਕਰਨਗੇ ।
ਵੱਖ ਵੱਖ ਸਕੂਲਾਂ/ਸਰਕਾਰੀ ਸੰਸਥਾਨਾਂ , ਕੇਂਦਰ ਵਿਦਿਆਲਯ ਸੰਗਠਨ , ਨਵੋਦਿਆ ਵਿਦਿਆਲਯ , ਐਨ ਆਈ ਓ ਐਸ , ਐਨ ਸੀ ਈ ਆਰ ਟੀ ਅਤੇ ਜੇ ਐਸ ਐਸ ਅਤੇ ਮੰਤਰਾਲੇ ਦੇ ਕੰਪਲੈਕਸ ਵਿੱਚ ਸਵੱਛਤਾ ਪਖਵਾੜਾ ਮਨਾਇਆ ਗਿਆ । ਸਕੂਲ ਸੰਸਥਾਨਾਂ ਨੇ ਸਵੱਛਤਾ ਪਖਵਾੜੇ ਦੌਰਾਨ ਹੇਠ ਲਿਖੇ ਆਯੋਜਨ ਕੀਤੇ — ਸਕੂਲਾਂ ਵਿੱਚ ਸਵੱਛਤਾ ਅਭਿਆਨ , ਕੰਪਲੈਕਸ , ਪਾਖਾਨੇ ਆਦਿ-
– ਸਵੱਛਤਾ ਵਿਸ਼ੇ ਤੇ ਲੇਖ ਲੇਖਨ , ਪੇਟਿੰਗ , ਵਾਦ-ਵਿਵਾਦ ਪ੍ਰਤੀਯੋਗਤਾ ਦਾ ਆਯੋਜਨ ।
– ਸਵੱਛਤਾ ਵਿਸ਼ੇ ਤੇ ਬੈਨਰ ਪ੍ਰਦਰਸ਼ਨ ਅਤੇ ਸਲੋਗਨ ਲੇਖਨ ।
– ਸਵੱਛਤਾ ਤੇ ਹੋਰ ਸੰਸਕ੍ਰਿਤਕ ਪ੍ਰੋਗਰਾਮ ।
– ਸਵੱਛਤਾ ਸਹੁੰ ।
– ਪੁਰਾਣੀਆਂ ਫਾਈਲਾਂ ਨੂੰ ਨਸ਼ਟ ਕਰਨਾ , ਟੁੱਟੇ ਅਤੇ ਪੁਰਾਣੇ ਫਰਨੀਚਰ ਨੂੰ ਹਟਾਉਣ ਜਾਂ ਮੁਰੰਮਤ ਕਰਨਾ ਆਦਿ ।
– ਆਡਿਓ-ਵਿਜੂਅਲ ਪ੍ਰੋਗਰਾਮਾਂ ਰਾਹੀਂ ਸਕੂਲੀ ਬੱਚਿਆਂ ਅਤੇ ਨਾਗਰਿਕਾਂ ਜਨ-ਜਾਗ੍ਰਿਤ ਪ੍ਰੋਗਰਾਮ ।
ਮੰਤਰਾਲੇ ਦੇ ਸਵੱਛਤਾ ਪ੍ਰੋਗਰਾਮਾਂ ਦੇ ਸੰਭਾਵਤ ਨਤੀਜੇ ।
– ਬੱਚੇ , ਉਹਨਾਂ ਦੇ ਪਰਿਵਾਰਾਂ ਅਤੇ ਮੈਂਬਰਾਂ ਦੀ ਸਿਹਤ ਅਤੇ ਸਵੱਛਤਾ ਵਰਤਾਅ ਵਿੱਚ ਸੁਧਾਰ ।
– ਸਿਲੇਬਸ ਅਤੇ ਸਿੱਖਿਆ ਵਿਧੀ ਵਿੱਚ ਸਿਹਤ ਅਤੇ ਸਾਫ-ਸਫਾਈ ਨੂੰ ਸ਼ਾਮਲ ਕੀਤਾ ਜਾਵੇਗਾ ।
– ਬੱਚਿਆਂ ਦੀ ਸਿਹਤ ਵਿੱਚ ਸੁਧਾਰ , ਸਕੂਲ ਦਾਖ਼ਲਾ , ਹਾਜ਼ਰੀ ਵਧਾਉਣਾ ਅਤੇ ਸਕੂਲਾਂ ਵਿੱਚ ਬੱਚਿਆਂ ਵਿਸ਼ੇਸ਼ਕਰ ਲੜਕੀਆਂ ਦੀ ਪੜ੍ਹਾਈ ਜਾਰੀ ਰੱਖਣਾ ਉਦੇਸ਼ ਹੈ ।
– ਸਿਹਤਮੰਦ ਬੱਚੇ ਸਕੂਲ ਗਤੀਵਿਧੀ ਵਿੱਚ ਪੂਰੀ ਤਰ੍ਹਾਂ ਹਿੱਸਾ ਲੈ ਸਕਦੇ ਹਨ ਅਤੇ ਜ਼ਿਆਦਾਤਰ ਸਿੱਖਿਆ ਦਾ ਲਾਭ ਲੈ ਸਕਦੇ ਹਨ ।
– ਸਵੱਛਤਾ ਨੂੰ ਲੈ ਕੇ ਵਿਵਹਾਰ ਪਰਿਵਰਤਨ ।
– ਸਵੱਛ ਭਾਰਤ , ਸਵੱਛ ਵਿਦਿਆਲਯ , ਭਾਰਤ ਦਾ ਪਹਿਲਾਂ ਪ੍ਰੋਗਰਾਮ ਹੈ । ਸਕੂਲ ਉਹ ਇਕਾਈ ਹੈ ਜਿਥੇ ਸਵੱਛ ਭਾਰਤ ਅਭਿਆਨ ਦੇ ਟੀਚੇ ਨੂੰ ਪ੍ਰਾਪਤ ਕਰਨ ਦੇ ਵਿਸ਼ੇ ਦਾ ਆਰੰਭ ਹੁੰਦਾ ਹੈ ।

Check Also

ਬੰਦੀ ਛੋੜ ਦਿਵਸ ਦੀ ਇਤਿਹਾਸਕ ਮਹੱਤਤਾ

ਸਿੱਖ ਕੌਮ ਦੇ ਨਿਰਾਲੇ ਇਤਿਹਾਸ ਨੂੰ ਬਿਆਨ ਕਰਦਾ ਬੰਦੀ ਛੋੜ ਦਿਵਸ ਕੌਮ ਵੱਲੋਂ ਸ਼ਰਧਾ ਸਤਿਕਾਰ …

Leave a Reply