Tuesday, July 29, 2025
Breaking News

ਸੜਕ ਹਾਦਸੇ ਅਤੇ ਐਂਬੂਲੈਂਸ ਦੀ ਲਾਪਰਵਾਈ ਕਾਰਣ ਵਿਅਕਤੀ ਚੜਿਆ ਮੌਤ ਦੀ ਬਲੀ

ਕਾਰ ਮੋਟਰਸਾਇਕਲ ਦੀ ਟਕੱਰ ਵਿੱਚ ਮੋਟਰਸਾਇਕਲ ਸਵਾਰ ਦੀ ਹੋਈ ਮੌਤ

PPN3051414
ਪੱਟੀ, 30 ਮਈ (ਰਾਣਾ/ਰਣਜੀਤ ਸਿੰਘ ਮਾਹਲਾ)-  ਸ਼ਹਿਰ ਦੇ ਸਰਹਾਲੀ ਰੋਡ ਤੇ ਸਥਿਤ ਪੀਰਾਂ ਸ਼ਾਹਿਬ ਰੋਡ ਨੇੜੇ ਰੋਹੀ ਵਾਲੇ ਪੁੱਲ ਉਤੇ ਬੀਤੀ ਰਾਤ ਨੂੰ ਇਕ ਭਿਆਨਕ ਹਾਦਸੇ ਵਿੱਚ ਮੋਟਰਸਾਇਕਲ ਸਵਾਰ ਦੀ ਮੌਤ ਹੋ ਗਈ ਹੈ।ਇਸ ਹਾਦਸੇ ਸੰਬੰਧੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਗੁਰਚਰਨ ਸਿੰਘ ਭੋਲਾ ਪੁੱਤਰ ਗੰਗਾ ਸਿੰਘ ਵਾਸੀ ਮੱਖੂ ਦੇ ਭਰਾ ਸੁਖਵਿੰਦਰ ਸਿੰਘ ਪੱਤਰ ਗੰਗਾ ਸਿੰਘ ਵਾਸੀ ਮੱਖੂ ਨੇ ਦੱਸਿਆ ਕਿ ਉਸਦੇ ਭਰਾ ਮ੍ਰਿਤਕ ਗੁਰਚਰਨ ਸਿੰਘ ਦੇ ਸੁਹਰੇ ਸਰਹਾਲੀ ਰੋਡ ਪੱਟੀ ਵਿਖੇ ਹਨ।ਮ੍ਰਿਤਕ ਦੇ ਭਰਾ ਨੇ ਦੱਸਿਆ ਕਿ ਉਹ ਅਤੇ ਉਸਦਾ ਭਰਾ ਦੋਵੇ ਮਲ੍ਹਾਵਾਲਾ ਵਿਖੇ ਸਿਲਾਈ ਕਢਾਈ ਦਾ ਕੰਮ ਕਰਕੇ ਆਪਣਾ ਗੁਜਾਰਾ ਕਰਦੇ ਹਾ। ਸੁਖਵਿੰਦਰ ਸਿੰਘ ਨੇ ਦੱਸਿਆ ਕਿ ਮੈਂ ਤੇ ਮੇਰਾ ਭਰਾ ਮ੍ਰਿਤਕ ਗੁਰਚਰਨ ਸਿੰਘ ਅਤੇ ਉਸ ਦੀ ਪਤਨੀ ਸੋਨੀਆ ਅੱਜ ਆਪਣੇ ਰਿਸ਼ਤੇਦਾਰਾ ਨੂੰ ਮਿਲਨ ਲਈ ਮੱਖੂ ਤੋ ਪੱਟੀ ਮੋਟਰਸਾਇਕਲ ਨੰਬਰ ਪੀ.ਬੀ 47 ਸੀ 5505 ਤੇ ਚੜਕੇ ਤਕਰੀਬਨ 4-30 ਵੱਜੇ ਪਹੁੰਚੇ ਸੀ।ਮ੍ਰਿਤਕ ਦੇ ਸਾਲੇ ਪਰਮਜੀਤ ਸਿੰਘ ਪੱਤਰ ਜਗਤਾਰ ਸਿੰਘ ਵਾਸੀ ਸਰਹਾਲੀ ਰੋਡ ਨੇ ਦੱਸਿਆ ਕਿ ਮੇਰਾ ਜੀਜਾ ਮ੍ਰਿਤਕ ਗੁਰਚਰਨ ਸਿੰਘ, ਭੈਣ ਸੋਨੀਆ ਅਤੇ ਜੀਜੇ ਦਾ ਭਰਾ ਸੁਖਵਿੰਦਰ ਸਿੰਘ ਅੱਜ ਸਾਨੂੰ ਮਿਲਨ ਲਈ ਮੱਖੂ ਤੋ ਪੱਟੀ ਆਏ ਅਤੇ ਸ਼ਾਮ ਦੇ ਸਮੇ ਰੋਟੀ ਖਾਣ ਤੋ ਬਆਦ ਵਾਪਿਸ ਜਾਣ ਦੀ ਜਿੱਦ ਕਰਨ ਲਗ ਪਏ।ਉਸ ਨੇ ਦੱਸਿਆ ਕਿ ਸਾਡੇ ਵਾਰ-ਵਾਰ ਮਨਾਂ ਕਰਨ ਤੇ ਵੀ ਜਾਣ ਲਈ ਤਿਆਰ ਹੋਕੇ ਚਲੇ ਗਏ।ਮ੍ਰਿਤਕ ਦੇ ਸਾਲੇ ਨੇ ਦੱਸਿਆ ਕਿ ਥੋੜਾ ਸਮਾ ਬੀਤਨ ਤੇ ਸਾਨੂੰ ਕਿਸੇ ਨੇ ਖਬਰ ਦਿੱਤੀ ਕਿ ਆਪ ਦੇ ਰਿਸ਼ਤੇਦਾਰਾ ਦੇ ਮੋਟਰਸਾਇਕਲ ਦਾ ਕਿਸੇ ਕਾਰ ਵਾਲੇ ਨਾਲ ਐਕਸੀਡੈਂਟ ਹੋ ਗਿਆ ਹੈ ਤੇ ਗੁਰਚਰਨ ਸਿੰਘ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਹੈ।ਪਰਮਜੀਤ ਨੇ ਦੱਸਿਆ ਕਿ ਅਸੀ ਤਰੂਂਤ ਘਟਨਾ ਵਾਲੀ ਥਾ ਤੇ ਪਹੁੰਚੇ ਤੇ ਵੇਖਿਆ ਗੁਰਚਰਨ ਸਿੰਘ ਗੰਭੀਰ ਰੂਪ ਵਿੱਚ ਜ਼ਖਮੀ ਹੈ ਅਤੇ ਉਸ ਦੀਆ ਦੋਵਾ ਲੱਤਾ ਟੁੱਟ ਗਈਆ ਹਨ।ਮ੍ਰਿਤਕ ਗੁਰਚਰਨ ਸਿੰਘ ਦੇ ਭਰਾ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਜਦੋ ਅਸੀ ਕਾਰ ਵਾਲਾ ਨਸ਼ੇ ਵਿੱਚ ਧੂਤ ਸੀ ਤੇ ਪੂਰੀ ਤੇਜ਼ ਰਫਤਾਰ ਨਾਲ ਕਾਰ ਭਜਾਈ ਲਿਆ ਰਿਹਾ ਸੀ।ਕਾਰ ਵਾਲੀ ਨੇ ਰੌਂਗ ਸਾਇਡ ਤੇ ਆਪਣੀ ਕਾਰ ਸਾਡੇ ਮੋਟਰਸਾਇਕਲ ਵਿੱਚ ਮਾਰੀ ਕੀ ਸਾਨੂੰ ਪਤਾ ਵੀ ਨਹੀ ਲਗਾ ਕਿ ਸਾਡੇ ਨਾਲ ਕੀ ਹੋ ਗਿਆ ਹੈ।ਜਦੋ ਉਠਕੇ ਵੇਖਿਆ ਤਾ ਗੁਰਚਰਨ ਸਿੰਘ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਹੈ ਤਾ ਅਸੀ 108 ਐਬੂਲੈਂਸ ਨੂੰ ਟੈਲੀਫੋਨ ਕੀਤਾ ਤਾ ਅੱਗੇ ਤੋ ਜਵਾਬ ਆਇਆ ਕੀ ਸਾਡੇ ਕੋਲ ਟਾਇਮ ਨਹੀ ਹੈ।ਫਿਰ ਐਸ਼.ਐਚ.a ਪੱਟੀ ਗੁਰਵਿੰਦਰ ਸਿੰਘ ਔਲਖ ਨੂੰ ਫੋਨ ਕੀਤਾ ਤਾ ਉਹਨਾ ਨੇ ਆਪਣੀ ਪੁਲਿਸ ਵਿਭਾਗ ਦੀ ਐਬੂਲੈਂਸ ਭੇਜੀ ਜਿਸ ਉਥੇ ਗੁਰਚਰਨ ਸਿੰਘ ਨੂੰ ਸਰਕਾਰੀ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ।ਪਰ ਦੇਰੀ ਨਾਲ ਹਸਪਤਾਲ ਪਹੁੰਚਣ ਤੇ ਗੁਰਚਰਨ ਸਿੰਘ ਦਾ ਬਹੁਤ ਜਆਦਾ ਲਹੂ ਨੂਚੜ ਚੁੱਕਾ ਸੀ ਜਿਸ ਕਾਰਨ ਡਾਕਟਰ ਵੀ ਨਹੀ ਬਚਾ ਸਕੇ ਅਤੇ ਗੁਰਚਰਨ ਸਿੰਘ ਦੀ ਮੌਤ ਹੋ ਗਈ।ਹਾਦਸੇ ਵਾਲੀ ਥਾ ਤੇ ਖੜੇ ਸਾਰੇ ਸ਼ਹਿਰ ਵਾਸੀਆ ਨੇ ਕਿਹਾ ਕਿ ਜੇਕਰ ਐਂਬੂਲੈਂਸ ਸਮੇਂ ਸਿਰ ਆ ਜਾਂਦੀ ਤਾਂ ਹੋ ਸਕਦਾ ਗੁਰਚਰਨ ਸਿੰਘ ਦੀ ਜਾਨ ਬੱਚ ਸਕਦੀ ਸੀ ਪਰ ਐਂਬੂਲੈਂਸ ਵਾਲਿਆ ਦੀ ਲਾਪਰਵਾਹੀ ਕਾਰਣ ਗੁਰਚਰਨ ਸਿੰਘ ਆਪਣੀ ਜਾਨ ਤੋ ਹੱਥ ਧੋ ਬੈਠਾ।ਕਾਰ ਵਾਲਾ ਹਾਦਸੇ ਵਾਲੀ ਥਾ ਤੋ ਭਜਨ ਵਿੱਚ ਕਾਮਯਾਬ ਹੋ ਗਿਆ ਪਰ ਲੋਕਾ ਦੀ ਹਿੰਮਤ ਨੇ ਕਾਰ ਵਾਲੇ ਨੂੰ ਲੜਕੀਆ ਦੇ ਸਕੂਲ ਦੇ ਨੇੜੇ ਜਾਕੇ ਕਾਬੂ ਕਰ ਲਿਆ ਅਤੇ ਦੋਸ਼ੀ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ। ਪੀ.ਬੀ 05 ਟੀ 9479 ਕਾਰ ਦੀ ਹਾਲਤ ਬੁਰੀ ਤਰ੍ਹਾ ਨਾਲ ਵਿਗੜੀ ਸੀ ਕੀ ਵੇਖ ਕੇ ਲਗ ਰਿਹਾ ਸੀ ਕੀ ਇਹ ਕਾਰ ਕੋਈ ਵੱਡਾ ਹਾਦਸਾ ਕਰਕੇ ਆਈ ਹੈ।ਕਾਰ ਦਾ ਅਗਲਾ ਹਿੱਸਾ ਸਾਰਾ ਟੁਟੀਆ ਪਿਆ ਸੀ ਅਤੇ ਤੇਜ਼ ਰਫਤਾਰ ਨਾਲ ਮੋਟਰਸਾਇਕਲ ਵਿੱਚ ਵਜਣ ਨਾਲ ਕਾਰ ਦਾ ਅਗਲਾ ਡਰਾਇਵਰ ਸਾਇਡ ਦਾ ਟਾਇਰ ਪਾੜ ਗਿਆ ਅਤੇ ਰਿੰਮ ਵੀਂਗਾ ਹੋ ਗਿਆ।ਮ੍ਰਿਤਕ ਗੁਰਚਰਨ ਸਿੰਘ ਦੇ ਭਰਾ ਨੇ ਦੱਸਿਆ ਕਿ ਗੁਰਚਰਨ ਸਿੰਘ ਦੇ ਤਿੰਨ ਬੱਚੇ ਹਨ ਜਿਨ੍ਹਾ ਵਿੱਚ ਸਭ ਤੋ ਵੱਡੀ ਲੜਕੀ 13 ਸਾਲਾ ਦੀ ਹੈ ਤੇ ਉਸ ਤੋ ਛੋਟੀ ਲੜਕੀ 11 ਸਾਲਾ ਦੀ ਉਸ ਤੋ ਛੋਟਾ ਲੜਕਾ ੯ ਸਾਲਾ ਦਾ ਹੈ ਜੋ ਬੇਖਬਰ ਹਨ ਕੀ ਬਾਪ ਆਪਣੇ ਰਿਸ਼ਤੇਦਾਰਾ ਨੂੰ ਮਿਲਨ ਲਈ ਗਿਆ ਹੈ ਤੇ ਮਿਲਕੇ ਆ ਜਾਵੇਗਾ ਪਰ ਉਹਨਾ ਨੂੰ ਕੀ ਪਤਾ ਹੁਣ ਉਹਨਾ ਦਾ ਬਾਪ ਹਮੇਸ਼ਾ ਲਈ ਉਹਨਾ ਨੂੰ ਛੱਡਕੇ ਚਲਾ ਗਿਆ ਹੈ।

Check Also

ਸਿੱਖਿਆ ਵਿਭਾਗ ਵਲੋਂ ਜ਼ੋਨ ਕਰਮਪੁਰਾ ਪੱਧਰੀ ਖੇਡ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵਲੋਂ ਰਾਜ ਨੂੰ ‘ਰੰਗਲਾ ਪੰਜਾਬ’ ਬਣਾਉਣ ਅਤੇ …

Leave a Reply