ਫਾਜਿਲਕਾ, 31 ਮਈ (ਵਿਨੀਤ ਅਰੋੜਾ)- ਸਥਾਨਕ ਹੋਟਲਾਂ ਬਾਜ਼ਾਰ ਇੰਦਰਾ ਮਾਰਕੇਟ ਦੇ ਸਮੂਹ ਦੁਕਾਨਦਾਰਾਂ ਦੇ ਸਹਿਯੋਗ ਨਾਲ ਠੰਡੇ ਮਿੱਠੇ ਪਾਣੀ ਦੀ ਛਬੀਲ ਲਗਾਈ ਗਈ ।ਜਾਣਕਾਰੀ ਦਿੰਦੇ ਦੁਕਾਨਦਾਰ ਬੱਬੀ ਥੇਹ ਕਲੰਦਰ ਨੇ ਦੱਸਿਆ ਕਿ ਦੁਕਾਨਦਾਰਾਂ ਵੱਲੋਂ ਹਰ ਸਾਲ ਸ਼੍ਰੀ ਗੁਰੂ ਅਰਜੁਨ ਦੇਵ ਜੀ ਦੇ ਸ਼ਹੀਦੀ ਦਿਵਸ ਮੌਕੇ ਠੰਡੇ ਮਿੱਠੇ ਪਾਣੀ ਦੀ ਛਬੀਲ ਲਗਾਈ ਜਾਂਦੀ ਹੈ ਇਸ ਦੇ ਤਹਿਤ ਅੱਜ ਛਬੀਲ ਲਗਾਈ ਗਈ ਹੈ ।ਛਬੀਲ ਤੋਂ ਪਹਿਲਾਂ ਸਮੂਹ ਦੁਕਾਨਦਾਰਾਂ ਵੱਲੋਂ ਇਲਾਕੇ ਦੀ ਸੁਖ ਲਈ ਅਰਦਾਸ ਕੀਤੀ ਗਈ ।ਇਸ ਪ੍ਰਬੰਧਨ ਨੂੰ ਕਾਮਯਾਬ ਕਰਣ ਲਈ ਰਜਨੀਸ਼ ਗਰੋਵਰ, ਪੁਰਸ਼ੋੱਤਮ ਮੁੰਜਾਲ, ਲਵਲੀ ਦੁਆ, ਚੰਦਰ ਸਚਦੇਵਾ, ਸੰਜੀਵ ਅੱਗਰਵਾਲ, ਸ਼ਾਮ ਲਾਲ ਧੂੜੀਆ, ਗੁਲਜਾਰੀ ਲਾਲ ਗੁੰਬਰ ਦੇ ਇਲਾਵਾ ਕਈ ਹੋਰ ਸ਼ਾਮਿਲ ਸਨ ।
Check Also
ਨਿਗਮ ਵਲੋਂ ਲਗਾਏ ਹਫਤਾਵਾਰ ਕੈਂਪਾਂ ਵਿੱਚ ਭਰੀਆਂ ਗਈਆਂ ਪ੍ਰਾਪਰਟੀ ਟੈਕਸ ਰਿਟਰਨਾਂ
200 ਦੇ ਕਰੀਬ ਪਾਣੀ ਅਤੇ ਸੀਵਰੇਜ ਦੇ ਨਜਾਇਜ਼ ਕਨੈਕਸ਼ਨ ਕੀਤੇ ਗਏ ਰੈਗੂਲਰ – ਵਧੀਕ ਕਮਿਸ਼ਨਰ …