Monday, August 4, 2025
Breaking News

ਸੀ.ਪੀ.ਐਫ ਕਰਮਚਾਰੀ ਯੂਨੀਅਨ ਵੱਲੋਂ ਉਪ ਮੁੱਖ ਮੰਤਰੀ ਦੇ ਹਲਕੇ ਜਲਾਲਾਬਾਦ ‘ਚ ਪੱਕਾ ਮੋਰਚਾ ਜਾਰੀ

ppn0212201611
ਫਾਜ਼ਿਲਕਾ, 2 ਦਸੰਬਰ (ਵਿਨੀਤ ਅਰੋੜਾ) – ਸੀ.ਪੀ.ਐਫ ਕਰਮਚਾਰੀ ਯੂਨੀਅਨ ਪੰਜਾਬ ਵੱਲੋਂ ਸੂਬਾਈ ਪ੍ਰਧਾਨ ਸੁਖਜੀਤ ਸਿੰਘ ਦੀ ਅਗਵਾਈ ਵਿਚ ਉਪ ਮੁੱਖ ਮੰਤਰੀ ਦੇ ਹਲਕੇ ਜਲਾਲਾਬਾਦ ਦੇ ਤਹਿਸੀਲ ਕੰਪਲੈਕਸ ਵਿਚ ਆਪਣੀ ਇੱਕੋ ਇੱਕ ਹੱਕੀ ਅਤੇ ਜਾਇਜ ਮੰਗ ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਨੂੰ ਲੈ ਕੇ ਲਗਾਇਆ ਗਿਆ ਪੱਕਾ ਮੋਰਚਾ ਅੱਜ ਦੂਸਰੇ ਦਿਨ ਵੀ ਜਾਰੀ ਰਿਹਾ।
ਇਸ ਮੌਕੇ ਜ਼ਿਲ੍ਹਾ ਪ੍ਰੈਸ ਸਕੱਤਰ ਨਿਸ਼ਾਂਤ ਅਗਰਵਾਲ ਅਤੇ ਬਲਾਕ ਪ੍ਰਧਾਨ ਰਾਧੇ ਸ਼ਾਮ ਨੇ ਦੱਸਿਆ ਕਿ ਅੱਜ ਦੂਸਰੇ ਦਿਨ ਕੜਾਕੇ ਦੀ ਠੰਡੀ ਰਾਤ ਬਿਨਾਂ ਛੱਤ ਤੋਂ ਕੱਟਦੇ ਹੋਏ ਦ੍ਰਿੜ ਜਜਬੇ ਨਾਲ ਯੂਨੀਅਨ ਦੇ ਜੁਝਾਰੂ ਸਾਥੀ ਪੱਕੇ ਮੋਰਚੇ ਵਿਚ ਚੀਨ ਦੀ ਦੀਵਾਰ ਵਾਂਗ ਡੱਟ ਚੁੱਕੇ ਹਨ ਅਤੇ ਇਹ ਪੱਕਾ ਮੋਰਚਾ ਲਗਾਤਾਰ ਜਾਰੀ ਰਹੇਗਾ। ਜਦ ਤੱਕ ਪੰਜਾਬ ਸਰਕਾਰ ਪੰਜਾਬ ਦੇ ਸਵਾ ਲੱਖ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਕੇ ਨੋਟੀਫਿਕੇਸ਼ਨ ਜਾਰੀ ਨਹੀਂ ਕਰਦੀ।
ਜਾਣਕਾਰੀ ਦਿੰਦੇ ਹੋਏ ਸੂਬਾਈ ਪ੍ਰਧਾਨ ਸੁਖਜੀਤ ਸਿੰਘ ਨੇ ਕਿਹਾ ਕਿ ਪੂਰੇ ਪੰਜਾਬ ਦੇ 22 ਜ਼ਿਲ੍ਹਿਆਂ ਵਿਚ ਸੀਪੀਐਫ ਕਰਮਚਾਰੀ ਯੂਨੀਅਨ ਪੰਜਾਬ ਵੱਲੋਂ ਗੁਪਤ ਐਕਸ਼ਨ ਉਲੀਕੇ ਜਾ ਚੁੱਕੇ ਹਨ। ਸੀ.ਪੀ.ਐਫ ਸੂਬਾ ਕਮੇਟੀ ਦੇ ਹੁਕਮਾਂ ਅਤੇ ਗੁਪਤ ਐਕਸ਼ਨਾਂ ਦੇ ਵਿਚ ਵੱਡੇ ਵੱਡੇ ਪ੍ਰੋਗਰਾਮ ਦਿੱਤੇ ਜਾਣਗੇ। ਇਸ ਦਾ ਖਮਿਆਜ਼ਾ ਆਉਣ ਵਾਲੇ ਦਿਨਾਂ ਵਿਚ ਸਰਕਾਰ ਨੂੰ ਭੁਗਤਣਾ ਪੈ ਸਕਦਾ ਹੈ।
ਉਨ੍ਹਾਂ ਕਿਹਾ ਕਿ ਜੇਕਰ ਪ੍ਰਸ਼ਾਸਨ ਵੱਲੋਂ ਸਾਡੀ ਸੀਪੀਐਫ ਦੀ ਸੂਬਾਈ ਕਮੇਟੀ ਨਾਲ ਪੰਜਾਬ ਸਰਕਾਰ ਅਤੇ ਆਈਏਐਸ ਅਧਿਕਾਰੀਆਂ ਦੀ ਲੰਬੀ ਦੀ ਪੈਨਲ ਮੀਟਿੰਗ ਰੱਖਕੇ ਸਾਡੀ ਹੱਕੀ ਅਤੇ ਜਾਇਜ ਮੰਗ ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਦਾ ਠੋਸ ਹੱਲ ਕੱਢਕੇ ਨੋਟੀਫਿਕੇਸ਼ਨ ਜਾਰੀ ਨਾ ਕੀਤਾ ਗਿਆ ਤਾਂ ਯੂਨੀਅਨ ਵੱਲੋਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ।ਪੱਕੇ ਮੋਰਚੇ ਦੇ ਅੱਜ ਦੂਸਰੇ ਦਿਨ ਵਿੱਤ ਸਕੱਤਰ ਅਮਨਦੀਪ ਸਿੰਘ, ਲੁਧਿਆਣਾ ਤੋਂ ਭਵਨਦੀਪ ਮਾਨ, ਫਾਜ਼ਿਲਕਾ ਤੋਂ ਧਰਮਿੰਦਰ ਗੁਪਤਾ ਅਤੇ ਕੁਲਦੀਪ ਸਬਰਵਾਲ, ਪਟਿਆਲਾ ਤੋਂ ਜਗਤਾਰ ਸਿੰਘ, ਫਿਰੋਜ਼ਪੁਰ ਤੋਂ ਜਗਰੂਪ ਸਿੰਘ ਢਿਲੋਂ, ਲੁਧਿਆਣਾ ਤੋਂ ਜਗਤਾਰ ਸਿੰਘ ਰਾਜੋਆਣਾ, ਕਪੂਰਥਲਾ ਤੋਂ ਰਛਪਾਲ ਸਿੰਘ ਵੜੈਚ, ਸੰਗਤ ਰਾਮ, ਮੁਹਾਲੀ ਤੋਂ ਸ਼ਾਮ ਲਾਲ, ਵਿਨੈ ਮੱਕੜ, ਅਮਨਦੀਪ ਸੋਢੀ, ਜਤਿੰਦਰ ਮਿੱਠੂ, ਅਜੈ ਬੱਬਰ, ਜਗਜੀਤ ਸਰਾਰੀ, ਨਵੀਨ ਕਾਲੜਾ ਅਤੇ ਗੁਰੂਹਰ ਸਹਾਏ ਤੋਂ ਜਗਮੀਤ ਚੁੱਘਾਂ ਹਾਜ਼ਰ ਸਨ।
ਯੂਨੀਅਨ ਮੈਂਬਰਾਂ ਨੇ ਪੰਜਾਬ ਸਰਕਾਰ ਦੇ ਖਿਲਾਫ਼ ਜ਼ੋਰਦਾਰ ਨਾਅਰੇਬਾਜੀ ਕਰਦਿਆਂ ਯੂਨੀਅਨ ਦੀ ਇੱਕੋ ਇੱਕ ਅਤੇ ਜਾਇਜ ਮੰਗ ਪੁਰਾਣੀ ਪੈਨਸ਼ਨ ਸਕੀਮ ਜੀਪੀਐਫ ਨੂੰ ਜਲਦੀ ਬਹਾਲ ਕਰਨ ਦੀ ਮੰਗ ਕੀਤੀ।ਇਸ ਤੋਂ ਬਾਅਦ ਸੂਬਾ ਕਮੇਟੀ ਦੇ ਫੈਸਲੇ ਮੁਤਾਬਕ ਜਲਾਲਾਬਾਦ ਹਲਕੇ ਵਿਚ ਸਰਕਾਰ ਦੀ ਮਾਰੂ ਨੀਤੀ ਖਿਲਾਫ਼ ਲੋਕਾਂ ਨੂੰ ਜਾਗਰੂਕ ਕਰਨ ਲਈ ਅਤ ਪੁਰਾਣੀ ਪੈਨਸ਼ਨ ਨੂੰ ਬਹਾਲ ਕਰਵਾਉਣ ਲਈ ਸੈਂਕੜਿਆਂ ਸੀਪੀਐਫ ਕਾਮਿਆਂ ਵੱਲੋਂ ਕੈਂਡਲ ਮਾਰਚ ਕੱਢਿਆ ਗਿਆ। ਜਿਸ ਵਿਚ ਜ਼ਿਲ੍ਹੇ ਦੀਆਂ ਦਰਜ਼ਨਾਂ ਜੱਥੇਬੰਦੀਆਂ ਦੇ ਨੁਮਾਇੰਦਿਆਂ ਨੇ ਹਿੱਸਾ ਲਿਆ।

Check Also

ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ

ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …

Leave a Reply