Friday, November 22, 2024

ਕਥਾਕਾਰ ਤਲਵਿੰਦਰ ਸਿੰਘ ਦੀ ਕਥਾ ਪੁਸਤਕ ‘ਏਨੀ ਮੇਰੀ ਬਾਤ’ ਤੇ ਵਿਚਾਰ ਚਰਚਾ 15 ਨੂੰ

PPN100617
ਅੰਮ੍ਰਿਤਸਰ, 10  ਜੂਨ  (ਦੀਪ ਦਵਿੰਦਰ ਸਿੰਘ)-  ਮਨੁੱਖੀ ਰਿਸ਼ਤਿਆਂ, ਮਾਨਵੀ ਕਦਰਾਂ ਕੀਮਤਾਂ ਅਤੇ ਜਿੰਦਗੀ ਦੀਆਂ ਲੋੜਾਂ-ਥੋੜਾਂ ਤਲਾਸ਼ਦੇ ਪਾਤਰਾਂ ਦੀ ਨਿਸ਼ਾਨਦੇਹੀ ਕਰਕੇ ਅਜੋਕੀ ਪੰਜਾਬੀ ਕਹਾਣੀ ‘ਚ ਆਪਣੀ ਨਿਵੇਕਲੀ ਪਛਾਣ ਬਨਾਉਣ ਵਾਲੇ ਮਰਹੂਮ ਕਥਾਕਾਰ ਤਲਵਿੰਦਰ ਸਿੰਘ ਜਿਹੜੇ ਬੀਤੇ ਵਰ੍ਹੇ ਦੀ 11 ਤੇ 12 ਨਵੰਬਰ ਦੀ ਦਰਮਿਆਨੀ ਰਾਤ ਨੂੰ ਆਪਣੀ ਪਤਨੀ ਸਮੇਤ ਇੱਕ ਭਿਆਨਕ ਕਾਰ ਹਾਦਸੇ ‘ਚ ਸਦੀਵੀ ਵਿਛੋੜਾ ਦੇ ਗਏ ਸਨ ਉਨ੍ਹਾਂ ਦੀਆਂ ਸਮੁੱਚੀਆਂ ਕਹਾਣੀਆਂ ਦੀ ਪੁਸਤਕ ‘ਏਨੀ ਮੇਰੀ ਬਾਤ’ ਦੀ ਲੋਕ ਅਰਪਿਤ ਰਸਮ ਅਤੇ ਵਿਚਾਰ ਚਰਚਾ 15 ਜੂਨ ਐਤਵਾਰ ਸ਼ਾਮ 3-00 ਵਜੇ ਹੋਵੇਗੀ। ਸ੍ਰੀ ਦੇਵ ਦਰਦ, ਦੀਪ ਦਵਿੰਦਰ ਸੰਘ, ਗੁਰਦੇਵ ਸਿੰਘ ਮਹਿਲਾਂਵਾਲਾ, ਹਜ਼ਾਰਾ ਸਿੰਘ ਚੀਮਾ, ਡਾ. ਕਸ਼ਮੀਰ ਸਿੰਘ, ਸੁਮੀਤ ਸਿੰਘ, ਰਮੇਸ਼ ਭਗਤ, ਧਰਮਿੰਦਰ ਔਲਖ ਅਤੇ ਗੁਰਬਾਜ ਸਿੰਘ ਤੋਲਾਨੰਗਲ ਆਦਿ ਤੋਂ ਸਾਂਝੇ ਤੌਰ ਤੇ ਮਿਲੀ ਜਾਣਕਾਰੀ ਅਨੁਸਾਰ ਜਨਵਾਦੀ ਲੇਖਕ ਸੰਘ, ਵਿਰਸਾ ਵਿਹਾਰ ਸੁਸਾਇਟੀ ਅਤੇ ਕੌਮਾਂਤਰੀ ਇਲਮ ਦੇ ਸਾਂਝੇ ਉਦਮ ਨਾਲ ਸਥਾਨਕ ਵਿਰਸਾ ਵਿਹਾਰ ਵਿਖੇ ਹੋਣ ਵਾਲੇ ਇਸ ਸਮਾਗਮ ਵਿੱਚ ਸ੍ਰੀ ਬਲਦੇਵ ਸਿੰਘ ਸੜਕਨਾਮਾ, ਪ੍ਰੋ: ਅਨੂਪ ਵਿਰਕ, ਦਰਸ਼ਨ ਬੁੱਟਰ, ਸ੍ਰੀ ਕੇਵਲ ਧਾਲੀਵਾਲ ਅਤੇ ਪਰਮਿੰਦਰਜੀਤ ਪ੍ਰਧਾਨਗੀ ਕਰਨਗੇ। ਭਾਸ਼ਾ ਵਿਭਾਗ ਪੰਜਾਬ ਦੇ ਨਵ-ਨਿਯੁੱਕਤ ਡਾਇਰੈਕਟਰ ਸ੍ਰ: ਚੇਤਨ ਸਿੰਘ ਮੁੱਖ ਮਹਿਮਾਨ ਹੋਣਗੇ ਅਤੇ ਦੋਆਬਾ ਗਰੁੱਪ ਆਫ ਕਾਲਜਿਸ ਦੇ ਡਾਇਰੈਕਟਰ ਸ੍ਰ: ਮਨਜੀਤ ਸਿੰਘ ਮੁੱਖ ਮਹਿਮਾਨ ਹੋਣਗੇ। ਹੋਰਨਾਂ ਤੋਂ ਇਲਾਵਾ ਸੁਸ਼ੀਲ ਦੁਸ਼ਾਂਝ, ਸੁਰਿੰਦਰਪ੍ਰੀਤ ਘਣੀਆ, ਕੁਵਿੰਦਰ ਚਾਂਦ, ਸੁਲੱਖਣ ਸਰਹੱਦੀ, ਡਾ. ਕਰਮਜੀਤ ਸਿੰਘ ਅਤੇ ਮੱਖਣ ਕੋਹਾੜ ਆਦਿ ਲੇਖਕ ਹਾਜ਼ਰ ਹੋਣਗੇ। ਇੱਥੇ ਗੌਰ ਤਲਬ ਹੈ ਕਿ ਚਰਚਾ ਅਧੀਨ ਪੁਸਤਕ ਏਨੀ ਮੇਰੀ ਬਾਤ ਦਾ ਨਾਮਕਰਨ, ਟਾਈਟਲ ਅਤੇ ਕੰਪੋਜਿੰਗ ਦਾ ਕੰਮ ਤਲਵਿੰਦਰ ਸਿੰਘ ਆਪਣੇ ਹੱਥੀਂ ਕਰ ਗਏ ਸਨ। ਉਨ੍ਹਾਂ ਤੋਂ ਬਾਅਦ ਕਥਾਕਾਰ ਜਿੰਦਰ ਅਤੇ ਕਹਾਣੀਕਾਰ ਦੀਪ ਦਵਿੰਦਰ ਸਿੰਘ ਦੀ ਸਾਂਝੀ ਸੰਪਾਦਨਾ ਹੇਠ ਇਹ ਪੁਸਤਕ ਪਾਠਕਾਂ ਦੇ ਰੂਬਰੂ ਹੋਵੇਗੀ।

Check Also

ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ

ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …

Leave a Reply