Sunday, December 22, 2024

ਆਈ.ਐਸ.ਓ ਵਲੋਂ ਪੰਜਾਬ ਦੇ ਸਾਰੇ ਕਾਲਜਾਂ/ਯੂਨੀਵਰਸਿਟੀਆਂ ‘ਚ ਯੂਨਿਟ ਸਥਾਪਤ ਕਰੇਗੀ -ਜੌੜਾ/ਕੰਵਰਬੀਰ ਸਿੰਘ

ਯੂਨਿਟਾਂ ਦਾ ਕੰਮ ਸਿੱਖੀ ਨੂੰ ਪ੍ਰਫੁੱਲਤ ਕਰਨਾ ਹੋਵੇਗਾ
PPN020710

ਅੰਮ੍ਰਿਤਸਰ, 2 ਜੁਲਾਈ (ਪੰਜਾਬ ਪੋਸਟ ਬਿਊਰੋ)-   ਸਿੱਖ ਜਥੇਬੰਦੀ ਇੰਟਰਨੈਸ਼ਨਲ ਸਿੱਖ ਆਰਗੇਨਾਈਜੇਸ਼ਨ (ਆਈ.ਐਸ.ਓ) ਦੀ ਇੱਕ ਵੱਡੀ ਇਕੱਤਰਤਾ ਸਥਾਨਕ ਸੁਲਤਾਨਵਿੰਡ ਰੋਡ ਵਿਖੇ ਜਥੇਬੰਦੀ ਦੇ ਕੌਮੀ ਪ੍ਰਧਾਨ ਸੁਖਜਿੰਦਰ ਸਿੰਘ ਜੌੜਾ ਤੇ ਕੰਵਰਬੀਰ ਸਿੰਘ (ਅੰਮ੍ਰਿਤਸਰ) ਪ੍ਰਧਾਨ ਆਈ.ਐਸ.ਓ ਅੰਮ੍ਰਿਤਸਰ, ਮੈਂਬਰ ਜੇਲ੍ਹ ਬੋਰਡ ਪੰਜਾਬ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਸਮੂਹ ਅਹੁੱਦੇਦਾਰਾਂ ਨੇ ਸ਼ਿਰਕਤ ਕੀਤੀ। ਇਸ ਮੌਕੇ ਨੌਜਵਾਨਾਂ ਨੂੰ ਸੰਬੋਧਨ ਕਰਦਿਆਂ ਜੌੜਾ/ਕੰਵਰਬੀਰ ਸਿੰਘ ਨੇ ਕਿਹਾ ਕਿ ਜਥੇਬੰਦੀ ਹਮੇਸ਼ਾਂ ਕੌਮ ਦੀ ਚੜ੍ਹਦੀ ਕਲਾ ਅਤੇ ਸਿੱਖੀ ਦੀ ਪ੍ਰਚਾਰ ਲੜੀ ਨੂੰ ਅੱਗੇ ਵਧਾਉਣ ਲਈ ਕਾਰਜ ਕਰਦੀ ਆ ਰਹੀ ਹੈ ਤੇ ਹੁਣ ਜਥੇਬੰਦੀ ਵੱਲੋਂ ਫੈਸਲਾਂ ਲਿਆ ਗਿਆ ਹੈ ਕਿ ਨੌਜਵਾਨ ਪੀੜ੍ਹੀ ਦੇ ਮਨਾਂ ਵਿੱਚ ਸਿੱਖੀ ਪ੍ਰਤੀ ਲਗਾਓ ਪੈਦਾ ਕਰਨ ਲਈ ਪੰਜਾਬ ਦੇ ਸਾਰੇ ਹੀ ਜਿਲ੍ਹਿਆਂ ਦੇ ਕਾਲਜਾਂ/ਯੂਨੀਵਰਸਿਟੀਆਂ ਵਿੱਚ ਵੱਖ-ਵੱਖ ਯੂਨਿਟ ਸਥਾਪਤ ਕੀਤੇ ਜਾਣਗੇ ਅਤੇ ਨੌਜਵਾਨਾਂ ਨੂੰ ਪ੍ਰੇਰਿਤ ਕੀਤਾ ਜਾਵੇਗਾ ਕਿ ਉਹ ਆਪਣੀ ਜਿੰਮੇਵਾਰੀ ਨਿਭਾਉਂਦੇ ਹੋਏ ਸਿੱਖੀ ਦਾ ਵੱਧ ਤੋਂ ਵੱਧ ਪ੍ਰਚਾਰ ਕਰਨ ।ਜੌੜਾ/ਕੰਵਰਬੀਰ ਸਿੰਘ ਨੇ ਅੱਗੇ ਦੱਸਿਆ ਕਿ ਕਾਲਜਾਂ/ਯੂਨੀਵਰਸਿਟੀਆਂ ਜਿਸ ਵਿੱਚ ਨੌਜਵਾਨ ਵਿਦਿਆਰਥੀ ਆਪਣਾ ਭਵਿੱਖ ਸੰਵਾਰਨ ਲਈ ਵਿਦਿਆ ਹਾਸਲ ਕਰਦੇ ਹਨ। ਜੇ ਇਸਦੇ ਨਾਲ-ਨਾਲ ਉਹ ਸਿੱਖੀ ਪ੍ਰਚਾਰ ਨੂੰ ਵੀ ਆਪਣਾ ਹਿੱਸਾ ਬਣਾ ਲੈਣ ਤਾਂ ਇੱਕ ਬਹੁਤ ਵੱਡੀ ਲਹਿਰ ਸਿੱਖੀ ਨੂੰ ਪ੍ਰਫੂੱਲਤ ਕਰਨ ਲਈ ਬਣ ਸਕੇਗੀ। ਆਗੂਆਂ ਨੇ ਕਿਹਾ ਕਿ ਨੌਜਵਾਨਾਂ ਨੂੰ ਇਹ ਵੀ ਅਪੀਲ ਕਰਾਂਗੇ ਕਿ ਨਸ਼ਿਆਂ ਦੇ ਵਿਰੁੱਧ ਸਮੇਂ-ਸਮੇਂ ਸੈਮੀਨਾਰ ਕਰਵਾਉਣ ਅਤੇ ਆਪਣੇ-ਆਪਣੇ ਕਾਲਜਾਂ/ਯੂਨੀਵਰਸਿਟੀਆਂ ਵਿੱਚ ਗੁਰਪੁਰਬ ਮਨਾਉਣ, ਛਬੀਲਾਂ ਲਗਾਉਣ, ਸਿੱਖ ਵਿਰਸੇ ਨਾਲ ਜੌੜਨ ਦੇ ਲੈਕਚਰ ਕਰਵਾਉਣ ਅਤੇ ਜਿਹੜੇ ਨੌਜਵਾਨ ਵੀਰ ਪਤਿੱਤ ਹੋ ਚੁੱਕੇ ਹਨ, ਉਹਨਾਂ ਨੂੰ ਸਿੱਖੀ ਸਰੂਪ ਵਿੱਚ ਵਾਪਿਸ ਲਿਆਉਣ ਲਈ ਉਦਮ ਕਰਨ। ਅਖੀਰ ਵਿੱਚ ਜੌੜਾ/ਕੰਵਰਬੀਰ ਸਿੰਘ ਕਿਹਾ ਕਿ ਸਿੱਖੀ ਦੇ ਪ੍ਰਚਾਰ ਨੂੰ ਅੱਗੇ ਵਧਾਉਦਿਆਂ ਆਈ.ਐਸ.ਓ ਪਹਿਲ ਕਰਨ ਜਾ ਰਹੀ ਹੈ ਅਤੇ ਸਾਨੂੰ ਆਸ ਹੈ ਕਿ ਕਾਲਜਾਂ/ਯੂਨੀਵਰਸਿਟੀਆਂ ਵਿੱਚ ਪੜ੍ਹਦੇ ਸਮੂੰਹ ਨੌਜਵਾਨ ਲੜਕੇ-ਲੜਕੀਆਂ ਉਹਨਾਂ ਦੀ ਇਸ ਮੁਹਿੰਮ ਨੂੰ ਅੱਗੇ ਵਧਾਉਣ ਵਿੱਚ ਵੱਡੇ ਪੱਧਰ ਤੇ ਸਾਥ ਦੇਣਗੇ। ਇਸ ਮੌਕੇ ਕੌਮੀ ਸੀ: ਮੀਤ ਪ੍ਰਧਾਨ ਸੁਖਵਿੰਦਰ ਸਿੰਘ ਖਾਲਸਾ, ਸ਼ਹਿਰੀ ਸੀ:ਮੀਤ ਪ੍ਰਧਾਨ ਗੁਰਮਨਜੀਤ ਸਿੰਘ (ਅੰਮ੍ਰਿਤਸਰ), ਮਨਿੰਦਰ ਸਿੰਘ, ਹਨੀ ਸਿੰਘ, ਰਣਜੀਤ ਸਿੰਘ, ਸਰਬਜੀਤ ਸਿੰਘ, ਬਾਬਾ ਗੁਰਚਰਨ ਸਿੰਘ, ਮਨਦੀਪ ਸਿੰਘ, ਅਮਨਦੀਪ ਸਿੰਘ, ਦਲਜੀਤ ਕੌਰ, ਮਨਦੀਪ ਕੌਰ, ਇਕਬਾਲ ਕੌਰ, ਜਸਬੀਰ ਕੌਰ, ਨਰਿੰਦਰ ਕੌਰ ਸਮੇਤ ਅਨੇਕਾਂ ਨੌਜਵਾਨ ਤੇ ਬੀਬੀਆਂ ਵੀ ਹਾਜ਼ਰ ਸਨ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply