Friday, January 3, 2025

ਪੰਜਾਬ ਰਾਜ ਬਿਜਲੀ ਬੋਰਡ ਇੰਮਪਲਾਈਜ ਫੈਡਰੇਸ਼ਨ ਏਟਕ ਪੰਜਾਬ ਦੇ ਅਹੁਦੇਦਾਰਾਂ ਨੇ ਮੰਗਾਂ ਨੂੰ ਲੈ ਕੇ ਦਿੱਤਾ ਧਰਨਾ

PPN180717
ਅੰਮ੍ਰਿਤਸਰ, 18  ਜੁਲਾਈ (ਸਾਜਨ/ਸੁਖਬੀਰ)- ਪੰਜਾਬ ਰਾਜ ਬਿਜਲੀ ਬੋਰਡ ਇੰਮਪਲਾਈਜ ਫੈਡਰੇਸ਼ਨ ਏਟਕ ਸਿਟੀ ਸਰਕਰਲ ਅੰਮ੍ਰਿਤਸਰ ਅਤੇ ਟੈਕਨੀਕਲ ਸਰਵਿਸ ਯੂਨੀਅਨ ਦੋਵਾਂ ਜਥੇਬੰਦੀਆਂ ਨੇ ਪੰਜਾਬ ਬੋਡੀ ਦੇ ਸੱਦੇ ‘ਤੇ ਮੰਗਾਂ ਨੂੰ ਲੈ ਕੇ ਸ਼ਹਿਰੀ ਸਰਕਲ ਅੰਮ੍ਰਿਤਸਰ ਨਰਿੰਦਰ ਪਾਲ ਸਿੰਘ ਦੀ ਅਗਵਾਈ ਹੇਠ ਧਰਨਾ ਦਿੱਤਾ ਗਿਆ।ਨਰਿੰਦਰ ਪਾਲ ਨੇ ਧਰਨੇ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕਿਹਾ ਕਿ ਸਾਡੀਆਂ ਮੁੱਖ ਮੰਗਾਂ ਪਾਵਰ ਕਾਮ ਦੇ ਅੰਦਰ ਟੈਕਨੀਕਲ ਅਤੇ ਕਲੈਰੀਕਲ ਸਟਾਫ ਦੀ ਬਹੁਤ ਘਾਟ ਹੈ, ਜਿਸ ਕਾਰਨ ਮੁਲਾਜਮਾਂ ਦੇ ਕੰਮ ਕਾਜ ਵਿੱਚ ਵੱਡੀ ਪੱਧਰ ਦੀ ਰੂਕਾਵਟ ਪੈ ਰਹੀ ਹੈ, ਨਵੀਂ ਭਰਤੀ ਕੀਤੀ ਜਾਵੇ, ਕੰਪਨੀਆਂ ਦੇ ਥਰੂ ਲੱਗੇ ਕਾਮਿਆ ਦੀ ਬਹੁਤ ਘੱਟ ਤਨਖਾਹ ਦਿੱਤੀ ਜਾ ਰਹੀ ਹੈ, ਵਾਧਾ ਕੰਪਨੀ ਖਾ ਰਹੀ ਹੈ, ਠੇਕੇਦਾਰੀ ਪ੍ਰਥਾ ਬੰਦ ਕੀਤੀ ਜਾਵੇ, ਖਾਲੀ ਪੋਸਟਾ ਨੂੰ ਭਰਿਆ ਜਾਵੇ ।ਉਨ੍ਹਾਂ ਕਿਹਾ ਕਿ ਸਾਡੇ ਮੁਲਾਜਮ ਜੋ ਕਿ ਤਿੰਨ ਬੰਦੀਆਂ ਦੀ ਥਾਂ ਤੇ ਇਕੋਂ ਮੁਲਾਜਮ ਕੰਮ ਕਰ ਰਿਹਾ ਹੈ, ਨਵੇਂ ਮੁਲਾਜਮਾ ਦੀ ਜਲੱਦੀ ਭਰਤੀ ਕੀਤੀ ਜਾਵੇ ਤਾਂਕਿ ਮੁਲਾਜਮਾਂ ਨੂੰ ਸੁੱਖ ਦਾ ਸਾਹ ਮਿਲ ਸੱਕੇ।ਉਨ੍ਹਾਂ ਕਿਹਾ ਕਿ ਜੇਕਰ ਸਾਡੀਆਂ ਮੰਗਾਂ ਜੱਲਦੀ ਤੋਂ ਜੱਲਦੀ ਨਾਂ ਮੰਨੀਆਂ ਗਈਆਂ ਤਾਂ ਅਗਸਤ ਦੇ ਮਹੀਨੇ ਵਿੱਚ ਪੂਰੇ ਪੰਜਾਬ ਵਿੱਚ ਵੱਡੇ ਪੱਧਰ ਤੇ ਧਰਨੇ ਤੇ ਸੜਕਾਂ ਤੇ ਰੋਸ਼ ਮੁਜਾਅਰੇ ਕੀਤੇ ਜਾਣਗੇ । ਇਸ ਮੌਕੇ ਨਰਿੰਦਰ ਕੁਮਾਰ, ਲਕਛਮਣ ਦਾਸ, ਦਲਵਿੰਦਰ ਸਿੰਘ, ਜਗਬੀਰ ਸਿੰਘ, ਜਗਦੀਸ਼ ਸਿੰਘ, ਕਰਮ ਸਿੰਘ, ਮਨਜਿੰਦਰ ਸਿੰਘ, ਪ੍ਰਵੀਨ ਦੱਤਾ, ਵਿਪਨ ਕੁਮਾਰ ਆਦਿ ਹਾਜਰ ਸਨ।

Check Also

ਜਨਮ ਦਿਨ ਮੁਬਾਰਕ – ਭੂਮਿਕਾ ਕਾਂਸਲ

ਸੰਗਰੂਰ, 2 ਜਨਵਰੀ (ਜਗਸੀਰ ਲੌਂਗੋਵਾਲ) – ਚੀਮਾ ਮੰਡੀ ਸੰਗਰੂਰ ਵਾਸੀ ਸੁਰੇਸ਼ ਕਾਂਸਲ ਲਾਡੀ ਪਿਤਾ ਅਤੇ …

Leave a Reply