ਫਾਜਿਲਕਾ 19 ਜੁਲਾਈ (ਵਿਨੀਤ ਅਰੋੜਾ)- ਸਿਵਲ ਸਰਜਨ ਡਾ. ਬਲਦੇਵ ਰਾਜ ਦੇ ਆਦੇਸ਼ਾਂ ਅਨੁਸਾਰ ਕਰਨੀਖੇੜਾ ਸਬ ਸੇਂਟਰ ਵਿੱਚ ਡੇਂਗੂ ਜਾਗਰੂਕਤਾ ਕੈਂਪ ਲਗਾਇਆ ਗਿਆ।ਜਿਸ ਵਿੱਚ ਡਾ. ਸਤਨਾਮ ਸਿੰਘ, ਐਸ ਆਈ ਵਿਜੈ ਕੁਮਾਰ, ਫਾਰਮਾਸਿਸਟ ਚੁਣੀ ਲਾਲ, ਜਤਿੰਦਰ ਕੁਮਾਰ ਮੇਲ ਵਰਕਰ ਅਤੇ ਸਿਮਰਨਜੀਤ ਕੌਰ ਫੀਮੇਲ ਵਰਕਰ, ਬਿਮਲਾ ਰਾਣੀ ਆਸ਼ਾ ਵਰਕਰ ਪ੍ਰਧਾਨ ਆਦਿ ਤੋਂ ਇਲਾਵਾ ਹੋਰ ਮੌਜੂਦ ਸਨ।ਕੈਂਪ ਵਿੱਚ ਗਰਾਮੀਣਾਂ ਅਤੇ ਸਕੂਲੀ ਬੱਚਿਆਂ ਨੇ ਭਾਗ ਲਿਆ।ਇਸ ਦੌਰਾਨ ਡੇਂਗੂ ਦੇ ਫੈਲਣ, ਬਚਾਅ ਦੇ ਬਾਰੇ ਵਿੱਚ ਦੱਸਿਆ ਗਿਆ।ਇਹ ਡੇਂਗੂ ਦਿਨ ਵਿੱਚ ਕੱਟਣ ਵਾਲੇ ਮੱਛਰ ਨਾਲ ਹੁੰਦਾ ਹੈ।ਕੂਲਰ, ਟਾਇਰ ਆਦਿ ਵਿੱਚ ਖੜੇ ਪਾਣੀ ਵਿੱਚ ਇਹ ਮੱਛਰ ਹੁੰਦਾ ਹੈ । ਡੇਂਗੂ ਹੋਣ ਤੋਂ ਬਚਨ ਲਈ ਪੂਰੀ ਬਾਜੂ ਦੇ ਕੱਪੜੇ ਪਹਿਨੋ।
Check Also
ਕੇਂਦਰ ਸਰਕਾਰ ਦੀਆਂ ਸਕੀਮਾਂ ਸਬੰਧੀ ਕੈਂਪ ਦਾ ਆਯੋਜਨ
ਸੰਗਰੁਰ, 13 ਜੁਲਾਈ (ਜਗਸੀਰ ਲੌਂਗੋਵਾਲ) – ਸ੍ਰੀ ਮੰਥਰੀ ਸ੍ਰੀ ਨਿਵਾਸੁਲੂ ਜੀ ਸੰਗਠਨ ਮਹਾਂਮੰਤਰੀ ਭਾਜਪਾ ਪੰਜਾਬ …