ਸ਼ਹਿਰ ਵੱਸੀ ਚੰਦ ਕੌਰ ਨੇ ਛਿੰਦੇ ਤੇ ਨਾਜਰ ਨੂੰ ਬਜ਼ਾਰ ਜਾਂਦਿਆਂ ਅਵਾਜ਼ ਦਿੱਤੀ, ‘ਪੁੱਤ ਬਜ਼ਾਰ ਤੋਂ ਤਾਜ਼ੀ ਸਬਜ਼ੀ ਲੈ ਆਇਓ ਜੇ।’ ਦੋਵੇਂ ਜਣੇ ਸਬਜ਼ੀ ਮੰਡੀ ਜਾ ਪਹੁੰਚੇ।ਕਾਫ਼ੀ ਦੁਕਾਨਾਂ ਫਿਰਨ ਤੋਂ ਬਾਅਦ ਮਸਾਂ-ਮਸਾਂ ਤਾਜ਼ੀ ਸਬਜ਼ੀ ਨਜ਼ਰ ਪਈ। ਛਿੰਦਾ ਕਹਿਣ ਲੱਗਾ, ‘ਨਾਜਰਾ ਸ਼ਾਇਦ ਰੇਹਾਂ ਸਪਰੇਆਂ ਤੇ ਜ਼ਹਿਰੀਲੇ ਪਾਣੀ ਦੇ ਮਾੜੇ ਪ੍ਰਭਾਵ ਕਾਰਨ ਹੁਣ ਪਹਿਲਾਂ ਵਰਗੀ ਤਰੋ ਤਾਜ਼ੀ ਸਬਜ਼ੀ ਮਿਲਦੀ ਨਹੀਂ।’ ਨਾਜ਼ਰ ਨਿੱਤ ਦਾ ਪਿਆਕੜ ਕਹਿਣ ਲੱਗਾ, ‘ਭਰਾਵਾ ਘੰਟਾ ਲੱਗ ਗਿਆ ਤਾਜ਼ੀ ਸਬਜੀ ਲੱਭਣ `ਤੇ।ਮੇਰਾ ਤਾਂ ਬਾਈ ਪੈਗ ਦਾ ਵੇਲਾ ਹੋ ਗਿਆ ਹੁਣ।’ ਨਜ਼ਦੀਕ ਹੀ ਸ਼ਰਾਬ ਦੇ ਠੇਕੇ ਜਾ ਵੜਿਆ ਅਤੇ ਪੈਗ ਡਕਾਰਨ ਲੱਗਾ।ਬਾਹਰ ਖਲੋਤੇ ਛਿੰਦੇ ਦੇ ਮਨ ਵਿੱਚ ਉਬਾਲ ਜਿਹਾ ਉਠਿਆ ਕਹਿਣ ਲੱਗਾ, ‘ਵਾਹ! ਉਏ ਰੱਬਾ ਸਿਹਤ ਵਾਸਤੇ ਚੰਗੀ ਚੀਜ਼ ਬੜੀ ਔਖੀ ਲੱਭਦੀ ਐ, ਏਥੇ ਜ਼ਹਿਰ ਤਾਂ ਥਾਂ-ਥਾਂ `ਤੇ ਮਿਲਦੈ…।’
ਰਮਿੰਦਰ ਫਰੀਦਕੋਟੀ
ਨਿੳੂ ਹਰਿੰਦਰਾ ਨਗਰ, ਫ਼ਰੀਦਕੋਟ।
ਮੋ – 98159-53929