Sunday, July 27, 2025
Breaking News

ਵਿਸ਼ਵ `ਚ ਊਰਜਾ ਦੀ ਬੱਚਤ ਬਣੀ ਵੱਡੀ ਚੁਣੌਤੀ – ਏ.ਡੀ.ਸੀ ਰਵਿੰਦਰਪਾਲ ਸਿੰਘ

ਭਵਨ ਨਿਰਮਾਣ ’ਚ ਊਰਜਾ ਦੀ ਬੱਚਤ ਵਿਸ਼ੇ `ਤੇ ਸਿਖਲਾਈ ਪ੍ਰੋਗਰਾਮ ਆਯੋਜਿਤ
ਅੰਮ੍ਰਿਤਸਰ, 25 ਫਰਵਰੀ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆ) – ਸਥਾਨਕ ਰਣਜੀਤ ਐਵਨਿਊ ਸਥਿਤ ਖਾਲਸਾ ਕਾਲਜ ਆਫ PPN2502201801ਇੰਜਨੀਅਰਿੰਗ ਐਂਡ ਟੈਕਨਾਲੋਜੀ ਵਿਖੇ ਭਵਨ ਨਿਰਮਾਣ ਵਿਚ ਊਰਜਾ ਦੀ ਬਚਤ ਵਿਸ਼ੇ `ਤੇ ਮਣੀ ਖੰਨਾ ਪੰਜਾਬ ਈ.ਸੀ.ਬੀ.ਸੀ ਸੈਲ ਪੇਡਾ ਦੀ ਅਗਵਾਈ ਵਿੱਚ ਇਕ ਰੋਜ਼ਾ ਸਿਖਲਾਈ ਪ੍ਰੋਗਰਾਮ ਆਯੋਜਿਤ ਕੀਤਾ ਗਿਆ। ਇਹ ਪ੍ਰੋਗਰਾਮ ਪੰਜਾਬ ਊਰਜਾ ਵਿਕਾਸ ਏਜੰਸੀ (ਪੀ.ਈ.ਡੀ.ਏ) ਅਤੇ ਡਿਜ਼ਾਇਨ 2 ਅਕੁਪੈਂਸੀ ਸਰਵਿਸਿਜ਼ ਐਲ.ਐਲ.ਪੀ (ਡੀ 2 ਓ) ਦੇ ਸਹਿਯੋਗ ਨਾਲ ਆਯੋਜਿਤ ਕੀਤਾ ਗਿਆ।ਵੱਡੀ ਗਿਣਤੀ ਵਿਚ ਆਰਕੀਟੈਕਟ, ਇੰਜਨੀਅਰ, ਯੋਜਨਾਕਾਰ, ਇਮਾਰਤ ਦੇ ਮਾਹਿਰ, ਵਿਦਿਆਰਥੀ ਅਤੇ ਫੈਕਲਟੀ ਮੈਂਬਰਾਂ ਨੇ ਇਸ ਵਿਚ ਭਾਗ ਲਿਆ।
ਮੁੱਖ ਮਹਿਮਾਨ ਵਜੋਂ ਵਧੀਕ ਡਿਪਟੀ ਕਮਿਸ਼ਨਰ (ਏਡੀਸੀ) ਰਵਿੰਦਰ ਸਿੰਘ, ਇੰਪਰੂਵਮੈਂਟ ਟਰੱਸਟ ਦੇ ਅਸਿਸਟੈਂਟ ਕੰਟਰੋਲਰ ਆਡਿਟ ਏ.ਐਸ ਭੱਟੀ, ਸੰਜੀਵ ਅਗਰਵਾਲ ਆਈ.ਆਈ.ਏ ਅੰਮ੍ਰਿਤਸਰ, ਰਮਿੰਦਰ ਸਿੰਘ ਏ.ਜੀ.ਐਮ ਪੇਡਾ, ਸਵੈਪਨਿਲ ਜੈਨ, ਏਆਰ ਇੰਦਰਜੀਤ ਗਿੱਲ ਸ਼ਾਮਿਲ ਹੋਏ।ਪ੍ਰੋਗਰਾਮ ਦੀ ਸ਼ੁਰੂਆਤ ਮੁੱਖ ਮਹਿਮਾਨਾਂ ਵਲੋਂ ਸੈਮੀਨਾਰ ਵਿਚ ਮੌਜੂਦ ਆਰਕੀਟੈਕਟ, ਇੰਜਨੀਅਰ, ਯੋਜਨਾਕਾਰ, ਇਮਾਰਤ ਦੇ ਮਾਹਿਰ, ਵਿਦਿਆਰਥੀ ਅਤੇ ਫੈਕਲਟੀ ਮੈਂਬਰਾਂ ਨਾਲ ਜਾਣ-ਪਛਾਣ ਕਰਦਿਆਂ ਕੀਤੀ ਗਈ।ਏ.ਡੀ.ਸੀ ਰਵਿੰਦਰ ਸਿੰਘ ਨੇ ਕਿ ਅਜਿਹੇ ਪ੍ਰੋਗਰਾਮ ਵੱਧ ਤੋਂ ਵੱਧ ਕਰਵਾਉਣੇ ਚਾਹੀਦੇ ਹਨ ਤਾਂ ਜੋ ਭਵਨ ਨਿਰਮਾਣ ਦੀਆਂ ਨਵੀਆਂ ਤਕਨੀਕਾਂ ਤੋਂ ਜਾਣੂ ਹੋ ਸਕੀਏ। ਉਨ੍ਹਾਂ ਕਿਹਾ ਕਿ ਅੱਜ ਸਮੁੱਚੇ ਵਿਸ਼ਵ ਵਿਚ ਊਰਜਾ ਦਾ ਬਚਾਓ ਇਕ ਵੱਡੀ ਚੁਣੌਤੀ ਬਣੀ ਹੋਈ ਹੈ ਜਿਸ ਦਾ ਉਪਾਅ ਅਸੀਂ ਆਪਸੀ ਸਹਿਯੋਗ ਨਾਲ ਲੱਭ ਸਕਦੇ ਹਾਂ।
ਇੰਪਰੂਵਮੈਂਟ ਟਰੱਸਟ ਦੇ ਅਸਿਸਟੈਂਟ ਕੰਟਰੋਲਰ ਆਡਿਟ ਏਐਸ ਭੱਟੀ ਨੇ ਸੋਲਰ ਊਰਜਾ ਪਲਾਂਟ ਦੇ ਬਾਰੇ ਆਪਣੇ ਵਡਮੁੱਲੇ ਵਿਚਾਰ ਪੇਸ਼ ਕੀਤੇ।ਮਣੀ ਖੰਨਾ ਨੇ ਪੰਜਾਬ ਈ.ਸੀ.ਬੀ.ਸੀ ਜਾਗਰੂਕਤਾ ਪ੍ਰੋਗਰਾਮ ਬਾਰੇ ਜਾਣਕਾਰੀ ਦਿੱਤੀ ਜਦੋਂ ਕਿ ਈ.ਸੀ.ਬੀ.ਸੀ ਦੀਆਂ ਸੰਭਾਵਨਾਵਾਂ ਅਤੇ ਵਿਸਥਾਰ ਬਾਰੇ ਗੱਲਬਾਤ ਕੀਤੀ।ਇਸ ਸਿਖਲਾਈ ਪ੍ਰੋਗਰਾਮ ਦਾ ਉਦੇਸ਼ ਭਵਨ ਨਿਰਮਾਣ ਦੌਰਾਨ ਕੁਦਰਤੀ ਅਤੇ ਗੈਰ ਕੁਦਰਤੀ ਊਰਜਾ ਦੇ ਸੋਮਿਆਂ ਦੀ ਸਹੀ ਵਰਤੋਂ ਕਰਨ ਬਾਰੇ ਜਾਗਰੂਕਤਾ ਪੈਦਾ ਕਰਨਾ ਅਤੇ ਭਵਨ ਨਿਰਮਾਣ ਦੀਆਂ ਇਸ ਖੇਤਰ ਨਾਲ ਸਬੰਧਤ ਨਵੀਂਆਂ ਤਕਨੀਕਾਂ ਬਾਰੇ ਜਾਣਕਾਰੀ ਮੁਹਈਆ ਕਰਨਾ ਸੀ।ਇਸ ਤੋਂ ਇਲਾਵਾ ਰਾਜ ਵਿਚ ਪੰਜਾਬ ਈ.ਸੀ.ਬੀ.ਸੀ ਦੀ ਸੁਚੱਜੀ ਸਹੂਲਤ ਲਾਗੂ ਕਰਨ ਲਈ ਮਾਹਿਰਾਂ ਦੇ ਸੁਝਾਅ ‘ਤੇ ਗੌਰ ਕਰਨਾ ਵੀ ਸ਼ਾਮਿਲ ਸੀ।ਸੰਜੀਵ ਅਗਰਵਾਲ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਇਸ ਸਮੇਂ ਸੰਸਾਰ ਦਾ ਸਾਹਮਣਾ ਕਰਨ ਲਈ ਊਰਜਾ ਦੀ ਸੰਭਾਲ ਇਕ ਵੱਡੀ ਚੁਣੌਤੀ ਹੈ।ਬਹੁਤ ਵਧੀ ਹੋਈ ਮਕਾਨ ਉਸਾਰੀ ਦੇ ਨਤੀਜੇ ਵਜੋਂ ਮੌਜੂਦਾ ਸਮੇਂ ਵਿਚ ਊਰਜਾ ਦੀ ਮੰਗ ’ਤੇ ਦਬਾਅ ਕਈ ਗੁਣਾ ਵਧ ਗਿਆ ਹੈ ਇਸ ਲਈ, ਵਧ ਰਹੀ ਊਰਜਾ ਸੰਕਟ ਦੇ ਖ਼ਤਰੇ ਦਾ ਜਵਾਬ ਦੇਣ ਲਈ ਬਿਲਡਿੰਗ ਪੇਸ਼ਾਵਰਾਂ ਨੂੰ ਇਸ ਚੁਣੌਤੀ ਲਈ ਤਿਆਰ ਰਹਿਣਾ ਚਾਹੀਦਾ ਹੈ।ਉਨ੍ਹਾਂ ਕਿਹਾ ਕਿ ”ਹਰ ਵਿਅਕਤੀ ਦੀ ਰਾਇ ਇਸ ਵਿਸ਼ੇ ਵਿਚ ਅਹਿਮ ਤਬਦੀਲੀਆਂ ਲਿਆ ਸਕਦੀ ਹੈ ਇਸ ਲਈ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਯਤਨ ਕਰਨੇ ਚਾਹੀਦੇ ਹਨ।ਇਸ ਮੌਕੇ ’ਤੇ ਪੁਨੀਤ ਅਗਰਵਾਲ, ਰਿਸ਼ਬ ਅਨੇਜਾ ਪ੍ਰੋਡਕਸ਼ਨ ਆਦਿ ਮੌਜੂਦ ਸਨ।

Check Also

ਸਿੱਖਿਆ ਵਿਭਾਗ ਵਲੋਂ ਜ਼ੋਨ ਕਰਮਪੁਰਾ ਪੱਧਰੀ ਖੇਡ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵਲੋਂ ਰਾਜ ਨੂੰ ‘ਰੰਗਲਾ ਪੰਜਾਬ’ ਬਣਾਉਣ ਅਤੇ …

Leave a Reply