Tuesday, July 29, 2025
Breaking News

15ਵੇਂ ਰਾਸ਼ਟਰੀ ਰੰਗਮੰਚ ਉਤਸਵ ਦੇ ਪਹਿਲੇ ਦਿਨ ਖੇਡਿਆ ਗਿਆ ਪੰਜਾਬੀ ਨਾਟਕ ‘ਬੁੱਲ੍ਹਾ’

ਅੰਮ੍ਰਿਤਸਰ, 25 ਫਰਵਰੀ (ਪੰਜਾਬ ਪੋਸਟ- ਦੀਪ ਦਵਿੰਦਰ ਸਿੰਘ) – ਪੰਜਾਬ ਦੇ ਪ੍ਰਸਿੱਧ ਸ਼੍ਰੋਮਣੀ ਨਾਟਕਕਾਰ ਸਵਰਗੀ ਪ੍ਰੋ. ਅਜਮੇਰ ਔਲਖ ਦੀ PPN2502201802ਯਾਦ ਨੂੰ ਸਮਰਪਿਤ 15 ਵਾਂ ਰਾਸ਼ਟਰੀ ਰੰਗਮੰਚ ਉਤਸਵ ਜੋ 24 ਫਰਵਰੀ ਤੋਂ 5 ਮਾਰਚ 2018 ਤੱਕ ਚੱਲੇਗਾ ਦੇ ਉਦਘਾਟਨੀ ਸਮਾਰੋਹ ਦੇ ਪਹਿਲੇ ਦਿਨ ਮੰਚ-ਰੰਗਮੰਚ ਅੰਮ੍ਰਿਤਸਰ ਦੀ ਟੀਮ ਵੱਲੋਂ ਸ਼ਾਹਿਦ ਨਦੀਮ ਦਾ ਲਿਖਿਆ ਅਤੇ ਕੇਵਲ ਧਾਲੀਵਾਲ ਦਾ ਨਿਰਦੇਸ਼ਤ ਕੀਤਾ ਪੰਜਾਬੀ ਨਾਟਕ ‘ਬੁੱਲ੍ਹਾ’ ਵਿਰਸਾ ਵਿਹਾਰ ਦੇ ਸ੍ਰ. ਕਰਤਾਰ ਸਿੰਘ ਦੁੱਗਲ ਆਡੀਟੋਰੀਅਮ ਵਿੱਚ ਸਫ਼ਲਤਾਪੂਰਵਕ ਖੇਡਿਆ ਗਿਆ।ਨਾਮਵਰ ਸੰਸਥਾ ਮੰਚ-ਰੰਗਮੰਚ ਅੰਮ੍ਰਿਤਸਰ ਵੱਲੋਂ ਨਾਰਥ ਜੋਨ ਕਲਚਰਲ ਸੈਂਟਰ ਪਟਿਆਲਾ, ਸਭਿਆਚਾਰਕ ਮਾਮਲੇ ਵਿਭਾਗ ਭਾਰਤ ਸਰਕਾਰ, ਅਮਨਦੀਪ ਹਸਪਤਾਲ, ਨਵਪ੍ਰੀਤ ਹਸਪਤਾਲ, ਮਮਤਾ ਨਿਕੇਤਨ ਤਰਨ ਤਾਰਨ ਅਤੇ ਵਿਰਸਾ ਵਿਹਾਰ ਦੇ ਸਹਿਯੋਗ ਨਾਲ ਪੇਸ਼ ਕੀਤਾ ਗਿਆ ਇਹ ਨਾਟਕ 17-18 ਵੀਂ ਸਦੀ ਦੇ ਮਹਾਨ ਸੂਫੀ ਸ਼ਾਇਰ ਬਾਬਾ ਬੁਲ੍ਹੇ ਸ਼ਾਹ ਦੀ ਜੀਵਨ ਗਾਥਾ ਹੈ।‘ਬੁੱਲ੍ਹਾ’ ਨਾਟਕ ਵਿੱਚ ਬਾਬਾ ਬੁੱਲ੍ਹੇ ਸ਼ਾਹ ਹੱਕ ਤੇ ਸੱਚ ਦੀ ਆਵਾਜ਼ ਬੁਲੰਦ ਕਰਦਾ ਹੈ, ਜ਼ੁਲਮ ਦੇ ਖਿਲਾਫ਼ ਬੋਲਦਾਂ ਹੈ ਤੇ ਲੋਕਾਈ ਦੇ ਨਾਲ ਖੜ੍ਹਾ ਹੁੰਦਾ ਹੈ।ਬਾਬਾ ਬੁੱਲ੍ਹੇ ਸ਼ਾਹ ਉਸ ਸਮੇਂ ਦੇ ਪਖੰਡਵਾਦ ਦੇ ਖਿਲਾਫ਼, ਧਾਰਮਿਕ ਕਟੜਤਾ ਦੇ ਖਿਲਾਫ਼ ਏਨੀ ਉਚੀ ਤੇ ਸੁਚੀ ਸ਼ਾਇਰੀ ਪੇਸ਼ ਕਰਦਾ ਹੈ ਕਿ ਹਾਕਮ, ਬਾਬਾ ਬੁੱਲ੍ਹੇ ਸ਼ਾਹ ਤੋਂ ਘਬਰਾ ਕੇ ਉਸਨੂੰ ‘ਕਸੂਰ’ ਸ਼ਹਿਰ ਤੋਂ ਬਾਹਰ ਕੱਢ ਦਿੰਦੇ ਨੇ, ਪਰ ਕਸੂਰ ਸ਼ਹਿਰ ਦੇ ਸਾਰੇ ਲੋਕ ਹੋਲੀ-ਹੋਲੀ ਬਾਬਾ ਬੁਲ੍ਹੇ ਸ਼ਾਹ ਦੇ ਪਿਛੇ ਚਲੇ ਜਾਂਦੇ ਨੇ, ਹਾਕਮਾਂ ਦਾ ਕਸੂਰ ਸ਼ਹਿਰ ਉਜੜ ਜਾਂਦਾ ਹੈ ਤੇ ਬਾਬਾ ਬੁੱਲ੍ਹੇ ਸ਼ਾਹ ਦਾ ਕਸੂਰ ਸ਼ਹਿਰ ਵੱਸਣ ਲਗ ਪੈਂਦਾ ਹੈ।
ਇਸ ਨਾਟਕ ਵਿੱਚ ਗੁਰਤੇਜ਼ ਮਾਨ, ਪਵੇਲ ਸੰਧੂ, ਵਿਕਾਸ਼ ਜੋਸ਼ੀ, ਵਿਸ਼ੂ ਸ਼ਰਮਾ, ਜਸਵੰਤ, ਸਰਬਜੀਤ, ਨਰੇਸ਼, ਗੌਤਮ ਤੇ ਨਵੀਨ ਨੇ ਅਦਾਕਾਰੀ ਦੇ ਜ਼ੋਹਰ ਦਿਖਾਏ।ਇਸ ਨਾਟਕ ਦਾ ਖੂੁਬਸੂਰਤ ਸੰਗੀਤ ਲੋਪੋਕੇ ਭਰਾਵਾਂ ਵੱਲੋਂ ਦਿੱਤਾ ਗਿਆ।ਇਸ ਨਾਟਕ ਨੂੰ ਵੇਖਣ ਲਈ ਵਿਸ਼ੇਸ਼ ਤੌਰ ਤੇ ਐਸ.ਡੀ.ਐਮ ਰੋਹਿਤ ਗੁਪਤਾ, ਅਮਰੀਕਾ ਤੋਂ ਪਰਮਜੀਤ ਸਿੰਘ, ਰੇਨੂੰ ਸਿੰਘ, ਟੀ.ਐਸ ਰਾਜਾ, ਜਸਵੰਤ ਜੱਸ, ਕੁਲਵੰਤ ਗਿੱਲ, ਡਾ. ਬਿਕਰਮ, ਮੰਚਪ੍ਰੀਤ, ਸੁਮੀਤ ਸਿੰਘ, ਡਾ. ਸਾਹਿਬ ਸਿੰਘ, ਦੀਪ ਮਨਦੀਪ ਤੋਂ ਇਲਾਵਾ ਨਾਟਕ ਪ੍ਰੇਮੀ ਹਾਜ਼ਰ ਸਨ।

Check Also

ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ

ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …

Leave a Reply