Tuesday, July 29, 2025
Breaking News

ਬਸੰਤ ਰਾਗ ਅਧਾਰਤ ਕੀਰਤਨ ਸਮਾਗਮ ਕੱਲ੍ਹ

ਨਵੀ ਦਿੱਲੀ, 27 ਫਰਵਰੀ (ਪੰਜਾਬ ਪੋਸਟ ਬਿਊਰੋ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਬਸੰਤ ਰਾਗ ਅਧਾਰਤ ਵਿਸ਼ੇਸ਼ rana-paramjit-singhਕੀਰਤਨ ਸਮਾਗਮ ਦਾ ਆਯੋਜਨ ਵੀਰਵਾਰ, 1, ਮਾਰਚ (18 ਫੱਗਣ) ਸ਼ਾਮ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਆਯੋਜਿਤ ਕੀਤਾ ਜਾ ਰਿਹਾ ਹੈ।ਇਹ ਜਾਣਕਾਰੀ ਦਿੰਦਿਆਂ ਧਰਮ ਪ੍ਰਚਾਰ ਕਮੇਟੀ (ਦਿ.ਸਿ.ਗੁ ਪ੍ਰਬੰਧਕ ਕਮੇਟੀ) ਦੇ ਚੇਅਰਮੈਨ ਰਾਣਾ ਪਰਮਜੀਤ ਸਿੰਘ ਨੇ ਦਸਿਆ ਕਿ ਇਸ ਮੌਕੇ ਰਹਰਾਸਿ ਸਾਹਿਬ ਦੇ ਪਾਠ ਉਪਰੰਤ ਵਿਦਿਆਰਥੀ ਗੁਰਮਤਿ ਵਿਦਿਆਲਾ (ਗੁ. ਰਕਾਬ ਗੰਜ ਸਾਹਿਬ), ਵਿਦਿਆਰਥੀ ਗੁਰਮਤਿ ਵਿਦਿਆਲਾ, (ਗੁ. ਬਾਲਾ ਸਾਹਿਬ), ਵਿਦਿਆਰਥੀ, ਮਾਤਾ ਸੁੰਦਰੀ ਕਾਲਜ ਫਾਰ ਵੁਮਨ, ਗੁ. ਸੀਸਗੰਜ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਮਨੋਹਰ ਸਿੰਘ ਗੁਰਿੰਦਰ ਸਿੰਘ, ਵਿਦਿਆਰਥੀ ਗੁਰਮਤਿ ਕਾਲਜ (ਗੁ. ਮਾਤਾ ਸੁੰਦਰੀ ਜੀ), ਵਿਦਿਆਰਥੀ ਗੁਰੂ ਨਾਨਕ ਦੇਵ ਕਾਲਜ (ਦੇਵ ਨਗਰ), ਵਿਦਿਆਰਥੀ ਗੁਰੂ ਗੋਬਿੰਦ ਸਿੰਘ ਕਾਲਜ ਆਫ ਕਾਮਰਸ (ਪੀਤਮਪੁਰਾ), ਵਿਦਿਆਰਥੀ ਗੁਰੂ ਤੇਗ ਬਹਾਦਰ ਕਾਲਜ (ਦਿੱਲੀ ਯੂਨੀਵਰਸਿਟੀ ਖੈਂਪਸ), ਵਿਦਿਆਰਥੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਦਿਆ ਕੇਂਦਰ (ਮਹਿਰੋਲੀ) ਅਤੇ ਭਾਈ ਹਰਜੋਤ ਸਿੰਘ ਜ਼ਖਮੀ (ਜਲੰਧਰ) ਦੇ ਕੀਰਤਨੀ ਜੱਥੇ ਗੁਰਬਾਣੀ ਦੇ ਰਸਭਿੰਨੇ ਕੀਰਤਨ ਰਾਹੀਂ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਨਗੇ।ਰਾਣਾ ਨੇ ਦਸਿਆ ਕਿ ਇਸ ਸਮਾਗਮ ਦਾ ਸਿੱਧਾ ਪ੍ਰਸਾਰਣ ਹੋਵੇਗਾ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply