Saturday, July 26, 2025
Breaking News

ਡੇਅਰੀ ਵਿਭਾਗ ਵਲੋਂ ਸਿਖਲਾਈ ਕੋਰਸ ਲਈ ਅਰਜ਼ੀਆਂ ਦੀ ਮੰਗ

ਅੰਮ੍ਰਿਤਸਰ, 15 ਮਾਰਚ (ਪੰਜਾਬ ਪੋਸਟ- ਮਨਜੀਤ ਸਿੰਘ) – ਡਾਇਰੈਕਟਰ ਡੇਅਰੀ ਵਿਕਾਸ ਵਿਭਾਗ ਪੰਜਾਬ ਵੱਲੋਂ ਪੜੇ ਲਿਖੇ ਬੇਰੋਜਗਾਰ ਵਿਅਕਤੀਆਂ ਨੂੰ ਸਵੈ Joginder S deputy director dairyਰੋਜਗਾਰ ਅਧੀਨ ਡੇਅਰੀ ਕਿੱਤੇ ਲਈ ਤਿਆਰ ਕਰਨ ਵਾਸਤੇ 15 ਦਿਨਾਂ ਡੇਅਰੀ ਸਿਖਲ਼ਾਈ ਕੋਰਸ ਅੰਮ੍ਰਿਤਸਰ ਵਿਚ ਸ਼ੁਰੂ ਕੀਤਾ ਜਾ ਰਿਹਾ ਹੈ।ਜਿਸ ਵਿੱਚ ਕੋਈ ਲੜਕਾ ਜਾਂ ਲੜਕੀ ਜਿਸਦੀ ਉਮਰ ਘੱਟੋ ਘੱਟ 18 ਸਾਲ ਦੀ ਹੋਵੇ ਅਤੇ ਵੱਧ ਤੋ ਵੱਧ 50 ਸਾਲ ਹੋਵੇ, ਪੰਜਵੀ ਪਾਸ ਹੋਵੇ, ਬੇਰੋਜਗਾਰ ਹੋਵੇ ਅਤੇ ਪੇਂਡੂ ਇਲਾਕੇ ਨਾਲ ਸਬੰਧਤ ਹੋਵੇ, ਇਸ ਟ੍ਰੇਨਿੰਗ ਕੋਰਸ ਵਿੱਚ ਭਾਗ ਲੈ ਸਕਦਾ ਹੈ।ਇਹ ਜਾਣਕਾਰੀ ਦਿੰਦੇ ਡਿਪਟੀ ਡਾਇਰੈਟਰ ਡੇਅਰੀ ਜੋਗਿੰਦਰ ਸਿੰਘ ਨੇ ਦੱਸਿਆ ਕਿ ਇਹ ਟ੍ਰੇਨਿੰਗ ਕੋਰਸ ਡੇਅਰੀ ਸਿਖਲਾਈ ਅਤੇ ਵਿਸਥਾਰ ਕੇਂਦਰ ਵੇਰਕਾ, ਜਿਲ੍ਹਾ ਅੰਮ੍ਰਿਤਸਰ ਵਿਖੇ 19 ਮਾਰਚ ਨੂੰ ਚਲਾਇਆ ਜਾਵੇਗਾ।ਉਨਾਂ ਦੱਸਿਆ ਕਿ ਡੇਅਰੀ ਫਾਰਮਿੰਗ ਦੀ ਸਿਖਲਾਈ ਲਈ ਅਪਲਾਈ ਕਰਨ ਦੀ ਆਖਰੀ ਮਿਤੀ ਵੀ 19 ਮਾਰਚ ਰੱਖੀ ਗਈ ਹੈ।ਉਨਾਂ ਚਾਹਵਾਨ ਵਿਅਕਤੀਆਂ ਨੂੰ ਅਪੀਲ ਕੀਤੀ ਕਿ ਉਹ ਦਫਤਰ ਡਿਪਟੀ ਡਾਇਰੈਕਟਰ ਡੇਅਰੀ ਜਿਲ੍ਹਾ ਅੰਮ੍ਰਿਤਸਰ ਵਿਖੇ ਆਪਣੇ ਨਾਲ ਪੰਜਵੀ ਜਾਂ ਅੱਠਵੀ ਜਾਂ ਦਸਵੀ ਜਿਹੜਾ ਵੀ ਸਰਟੀਫਿਕੇਟ, ਅਧਾਰ ਕਾਰਡ, ਰਿਹਾਇਸ਼ੀ ਸਬੂਤ ਅਤੇ ਇੱਕ ਪਾਸਪੋਰਟ ਸਾਈਜ ਫੋਟੋ ਲੈ ਕੇ ਆਉਣ।

Check Also

ਸਿੱਖਿਆ ਵਿਭਾਗ ਵਲੋਂ ਜ਼ੋਨ ਕਰਮਪੁਰਾ ਪੱਧਰੀ ਖੇਡ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵਲੋਂ ਰਾਜ ਨੂੰ ‘ਰੰਗਲਾ ਪੰਜਾਬ’ ਬਣਾਉਣ ਅਤੇ …

Leave a Reply