ਅੰਮ੍ਰਿਤਸਰ, 27 ਮਾਰਚ (ਪੰਜਾਬ ਪੋਸਟ- ਸ਼ੈਫੀ ਸੰਧੂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਗੁਰੂ ਹਰਗੋਬਿੰਦ ਐਸਟ੍ਰੋਟਰਫ ਹਾਕੀ ਸਟੇਡੀਅਮ ਵਿਖੇ ਲੜਕਿਆਂ ਦਾ 3 ਦਿਨਾਂ ਰਾਸ਼ਟਰ ਪੱਧਰੀ 13ਵਾਂ ਓ.ਐਨ.ਜੀ.ਸੀ ਮਹਾਰਾਜਾ ਰਣਜੀਤ ਸਿੰਘ ਗੋਲਡ ਕੱਪ ਹਾਕੀ ਟੂਰਨਾਮੈਂਟ ਸ਼ੁਰੂ ਹੋ ਗਿਆ।ਉੱਘੇ ਹਾਕੀ ਓੁਲੰਪੀਅਨ ਬਲਵਿੰਦਰ ਸਿੰਘ ਸੰਮੀ ਦੇ ਬੇਮਿਸਾਲ ਪ੍ਰਬੰਧਾਂ ਹੇਠ ਆਯੋਜਿਤ ਇਸ ਟੂਰਨਾਮੈਂਟ ਦਾ ਸ਼ੁਭਆਰੰਭ ਪੁਲਿਸ ਕਮਿਸ਼ਨਰ ਐਸ.ਐਸ ਸ਼੍ਰੀ ਵਾਸਤਵ ਆਈ.ਪੀ.ਐਸ ਨੇ ਕੀਤਾ।ਜਦੋਂ ਕਿ ਅੰਤਰਰਾਸ਼ਟਰੀ ਹਾਕੀ ਖਿਡਾਰੀ ਡੀ.ਸੀ.ਪੀ ਪੰਜਾਬ ਪੁਲਿਸ ਅਮਰੀਕ ਸਿੰਘ ਪਵਾਰ, ਗੈਸਟ ਆਫ ਆਨਰ ਗੁਰਦੀਪ ਸਿੰਘ ਕੰਧਾਰੀ ਐਮ.ਡੀ. ਵੇਵ ਗਰੁੱਪ, ਅਰਜਨ ਅਵਾਰਡੀ ਹਾਕੀ ਉਲੰਪੀਅਨ ਬ੍ਰਿਗੇਡੀਅਰ ਹਰਚਰਨ ਸਿੰਘ, ਉੱਘੇ ਖੇਡ ਪ੍ਰਮੋਟਰ ਹੱਡੀ ਮਾਹਰ ਡਾ. ਅਵਤਾਰ ਸਿੰਘ, ਉੱਘੇ ਖੇਡ, ਡਿੰਪਲ ਨਵਾਬ ਸ਼੍ਰੀ ਹਜ਼ੂਰ ਸਾਹਿਬ, ਮੱਖਣ ਸਿੰਘ ਸੰਧੂ ਅਮਰੀਕਾ, ਡਾ. ਇੰਦਰਬੀਰ ਸਿੰਘ ਨਿਝਰ, ਪ੍ਰਮੋਟਰ ਕਾਬਲ ਸਿੰਘ ਲਾਲੀ ਔਲਖ, ਰਣਜੀਤ ਸਿੰਘ ਹੁੰਦਲ ਪਾਖਰਪੁਰਾ, ਕੁਲਜੀਤ ਸਿੰਘ ਹੁੰਦਲ ਪਾਖਰਪੁਰਾ ਨੇ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰੀ ਭਰੀ।
ਮੁੱਖ ਮਹਿਮਾਨ ਪੁਲਿਸ ਕਮਿਸ਼ਨਰ ਐਸ ਸ਼੍ਰੀ ਵਾਸਤਵ ਆਈ.ਪੀ.ਐਸ ਨੇ ਕਿਹਾ ਨਸ਼ਿਆਂ ਤੋਂ ਦੂਰੀ ਬਣਾ ਕੇ ਰੱਖਣ ਲਈ ਅਜਿਹੀਆਂ ਖੇਡ ਪ੍ਰਤੀਯੋਗਤਾਵਾਂ ਦਾ ਆਯੋਜਨ ਸਮੇਂ ਦੀ ਲੋੜ ਹੈ।ਸਾਨੂੰ ਅਜਿਹੇ ਉਪਰਾਲਿਆਂ ਦੇ ਵਿੱਚ ਆਪਣਾ ਬਣਦਾ ਯੋਗਦਾਨ ਪਾਉਣਾ ਚਾਹੀਦਾ ਹੈ।ਉਨ੍ਹਾਂ ਕਿਹਾ ਕਿ ਹਾਕੀ ਉਲੰਪੀਅਨ ਬਲਵਿੰਦਰ ਸਿੰਘ ਸੰਮੀ ਤੇ ਉਨ੍ਹਾਂ ਦੀ ਸਮੁੱਚੀ ਟੀਮ ਇਸ ਦੇ ਲਈ ਵਧਾਈ ਦੀ ਪਾਤਰ ਹੈ।
ਪ੍ਰਤੀਯੋਗਤਾ ਦਾ ਪਲੇਠਾ ਉਦਘਾਟਨੀ ਮੈਚ ਦੌਰਾਨ ਸੁਰਜੀਤ ਹਾਕੀ ਅਕੈਡਮੀ ਜਲੰਧਰ ਦੀ ਟੀਮ ਨੇ ਆਪਣੀ ਵਿਰੋਧੀ ਮਹਿਤਾ ਹਾਕੀ ਅਕੈਡਮੀ ਅੰਮ੍ਰਿਤਸਰ ਦੀ ਟੀਮ ਨੂੰ 5 -1 ਨਾਲ ਹਰਾ ਕੇ ਮੈਚ ਜਿੱਤਿਆ, ਜਦੋਂਕਿ ਦੂਸਰੇ ਮੈਚ ਵਿੱਚ ਪੀ.ਆਈ.ਐਸ. ਜਲੰਧਰ ਦੀ ਟੀਮ ਨੇ ਦੁੱਗਰੀ ਸਪੋਰਟਸ ਕਲੱਬ ਲੁਧਿਆਣਾ ਦੀ ਟੀਮ ਨੂੰ 5-0 ਨਾਲ ਕਰਾਰੀ ਹਾਰ ਦਿੱਤੀ।ਇਸੇ ਤਰ੍ਹਾਂ ਖਾਲਸਾ ਕਾਲਜ ਦੀ ਅੰਮ੍ਰਿਤਸਰ ਦੀ ਟੀਮ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਛੇਹਰਟਾ ਦੀ ਟੀਮ ਨੂੰ 5-3 ਦੇ ਫਰਕ ਨਾਲ ਹਰਾ ਕੇ ਜਿੱਤ ਦਰਜ ਕੀਤੀ। ਚੌਥੇ ਤੇ ਆਖਰੀ ਮੈਚ ਦੌਰਾਨ ਪੀ.ਐਸ.ਬੀ ਜਲੰਧਰ ਦੀ ਟੀਮ ਨੇ ਅੰਮ੍ਰਿਤਸਰ ਇਲੈਵਨ ਦੀ ਟੀਮ ਨੂੰ 1 ਦੇ ਮੁਕਾਬਲੇ 4 ਗੋਲਾਂ ਦੇ ਫਰਕ ਨਾਲ ਹਰਾ ਕੇ ਜਿੱਤ ਦਾ ਸਵਾਦ ਚੱਖਿਆ। ਉਪਰੋਕਤ ਚਾਰੇ ਮੈਚਾਂ ਦੇ ਦੌਰਾਨ ਬੈਸਟ ਪਲੇਅਰ ਚੁਣੇ ਗਏ ਗੁਰਸਾਹਿਬ ਸਿੰਘ, ਧਰਮਿੰਦਰ ਸਿੰਘ, ਜੋਬਨਪ੍ਰੀਤ ਸਿੰਘ, ਹਰਮਨਦੀਪ ਸਿੰਘ ਨੂੰ ਉਚੇਚੇ ਤੌਰ ਤੇ ਸਨਮਾਨਿਤ ਕੀਤਾ ਗਿਆ।
ਹਾਕੀ ਉਲੰਪੀਅਨ ਬਲਵਿੰਦਰ ਸਿੰਘ ਸੰਮੀ ਨੇ ਦੱਸਿਆ ਕਿ 13ਵੇਂ ਮਹਾਰਾਜਾ ਰਣਜੀਤ ਸਿੰਘ ਗੋਲਡ ਕੱਪ ਹਾਕੀ ਟੂਰਨਾਮੈਂਟ ਦੇ ਦੋਵਾਂ ਵਰਗਾਂ ਦੇ ਜੇਤੂਆਂ ਤੇ ਉੱਪ ਜੇਤੂਆਂ ਨੂੰ ਨਗਦ ਰਾਸ਼ੀ ਤੇ ਸਨਮਾਨ ਚਿੰਨ੍ਹ ਦੇ ਕੇ ਨਵਾਜਣ ਦੇ ਨਾਲ-ਨਾਲ ਇਸ ਟੂਰਨਾਮੈਂਟ ਦੇ ਵਿੱਚ ਬੇਮਿਸਾਲ ਕਾਰਗੁਜ਼ਾਰੀ ਦਿਖਾਉਣ ਵਾਲੇ ਖਿਡਾਰੀਆਂ, ਖੇਡ ਪ੍ਰਮੋਟਰਾਂ, ਤੇ ਮੋਹਤਬਰਾਂ ਨੂੰ ਵੀ ਵਿਸ਼ੇਸ਼ ਤੌਰ ਤੇ ਨਵਾਜਿਆ ਜਾਵੇਗਾ।
ਇਸ ਮੌਕੇ ਅੰਤਰਰਾਸ਼ਟਰੀ ਹਾਕੀ ਖਿਡਾਰੀ ਬਲਬੀਰ ਸਿੰਘ ਰੰਧਾਵਾ, ਬਲਜੀਤ ਸਿੰਘ ਸੈਣੀ ਸਰਪੰਚ ਹਰਚਰਨ ਸਿੰਘ, ਨਿਰਮਲ ਸਿੰਘ ਨਿੰਮਾ ਰੇਲਵੇ, ਜਸਵੰਤ ਸਿੰਘ, ਗੁਰਿੰਦਰ ਸਿੰਘ, ਕੁਲਜੀਤ ਸਿੰਘ ਬਾਬਾ, ਗੁਰਦੀਪ ਸਿੰਘ ਕੋਕਾ ਕੋਲਾ, ਦਲੇਰ ਸਿੰਘ ਔਲਖ, ਮੈਡਮ ਸੁਖਜੀਤ ਸੰਮੀ, ਮੈਡਮ ਕੁਲਦੀਪ ਕੌਰ, ਅਮਨਦੀਪ ਕੌਰ, ਜੀ.ਐਸ. ਸੰਧੂ, ਹਰਸਾਹਿਸ ਸਿੰਘ ਸੰਮੀ ਆਦਿ ਹਾਜ਼ਰ ਸਨ।
Check Also
ਯੂਨੀਵਰਸਿਟੀ ਐਨ.ਐਸ.ਐਸ ਯੂਨਿਟਾਂ ਨੇ ਮਨਾਇਆ ਅੰਤਰਰਾਸ਼ਟਰੀ ਮਹਿਲਾ ਦਿਵਸ
ਅੰਮ੍ਰਿਤਸਰ, 13 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਐਨ.ਐਸ.ਐਸ ਯੂਨਿਟ 1 ਅਤੇ …