Saturday, March 15, 2025
Breaking News

ਸ੍ਰੀ ਰਾਮ ਨੌਂਮੀ ਦੇ ਸ਼ੁਭ ਮੌਕੇ ਵਿਸ਼ਾਲ ਜਾਗਰਣ ਕਰਵਾਇਆ

PPN2703201809ਧੂਰੀ, 27 ਮਾਰਚ (ਪੰਜਾਬ ਪੋਸਟ- ਪ੍ਰਵੀਨ ਗਰਗ) – ਸਥਾਨਕ ਮੰਗਲਾ ਆਸ਼ਰਮ (ਗਊਸ਼ਾਲਾ) ਵਿਖੇ ਬਜ਼ਰੰਗ ਦਲ ਪੰਜਾਬ ਦੀ ਧੂਰੀ ਇਕਾਈ ਵੱਲੋਂ ਸ੍ਰੀ ਰਾਮ ਨੌਂਮੀ ਦੇ ਸ਼ੁਭ ਮੌਕੇ ਵਿਸ਼ਾਲ ਜਾਗਰਣ ਕਰਵਾਇਆ ਗਿਆ। ਜਿਸ ਵਿੱਚ ਦੇਵ ਰਾਜ ਐਂਡ ਪਾਰਟੀ ਧੂਰੀ ਵੱਲੋਂ ਭਗਵਾਨ ਪੁਰਸ਼ੋਤਮ ਸ਼੍ਰੀਰਾਮ ਜੀ ਦੀ ਜੀਵਨ ਲੀਲਾ ਨੂੰ ਮਨਮੋਹਕ ਝਾਕੀਆਂ ਦੇ ਰੂਪ ਵਿੱਚ ਪੇਸ਼ ਕਰਕੇ ਪ੍ਰਭੂ ਗੁਨਗਾਣ ਕੀਤਾ ਗਿਆ।ਇਸ ਮੌਕੇ ਗਨੇਸ਼ ਪੂਜਨ ਦੀ ਰਸਮ ਅੰਮ੍ਰਿਤ ਲਾਲ ਸੈਕਟਰੀ ਇੰਡਸਟਰੀ ਚੈਂਬਰ, ਜੋਤੀ ਪ੍ਰਚੰਡ ਦੀ ਰਸਮ ਮੇਹਰ ਚੰਦ, ਝੰਡਾ ਰਸਮ ਵਿਕਾਸ ਜੈਨ ਸਾਬਕਾ ਪ੍ਰਧਾਨ ਬੀ.ਜੇ.ਪੀ ਮੰਡਲ ਧੂਰੀ ਅਤੇ ਚੁੰਨਰੀ ਦੀ ਰਸਮ ਸੋਮ ਨਾਥ ਗਰਗ ਨੇ ਅਦਾ ਕੀਤੀ।ਸੰਸਥਾ ਵੱਲੋਂ ਅਤੁੱਟ ਭੰਡਾਰਾ ਵੀ ਵਰਤਾਇਆ ਗਿਆ।
 ਇਸ ਮੌਕੇ ਸੰਸਥਾ ਮੈਂਬਰ ਮਹੰਤ ਰਵੀ ਕਾਂਤ, ਟਿੰਕੂ ਜਿੰਦਲ ਪ੍ਰਧਾਨ, ਵਾਇਸ ਪ੍ਰਧਾਨ ਸੰਜੀਵ ਬਾਂਸਲ, ਸੈਕਟਰੀ ਸੰਜੇ ਸਰਮਾ, ਮਨਜੀਤ ਸਿੰਘ ਬਖਸ਼ੀ ਸਾਬਕਾ ਡੀ.ਪੀ.ਆਰ.ਓ ਅਤੇ ਵਿਸ਼ਾਲ ਗਰਗ ਆਦਿ ਤੋਂ ਇਲਾਵਾ ਭਾਰੀ ਗਿਣਤੀ ਵਿੱਚ ਲੋਕ ਹਾਜਰ  ਸਨ । 

Check Also

ਯੂਨੀਵਰਸਿਟੀ ਐਨ.ਐਸ.ਐਸ ਯੂਨਿਟਾਂ ਨੇ ਮਨਾਇਆ ਅੰਤਰਰਾਸ਼ਟਰੀ ਮਹਿਲਾ ਦਿਵਸ

ਅੰਮ੍ਰਿਤਸਰ, 13 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਐਨ.ਐਸ.ਐਸ ਯੂਨਿਟ 1 ਅਤੇ …

Leave a Reply