ਅੰਮ੍ਰਿਤਸਰ, 16 ਅਪ੍ਰੈਲ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵਿਖੇ ਇੰਡੀਅਨ ਸੋਸਾਇਟੀ ਆਫ਼ ਇੰਡਸਟੀਰੀਅਲ ਐਂਡ  ਅਪਲਾਇਡ ਮੈਥੈਮੇਟਿਕਸ ਅਤੇ ਗਣਿਤ ਵਿਭਾਗ ਵੱਲੋਂ 7 ਦਿਨਾਂ ਦੀ ਇੰਟਰਨੈਸ਼ਨਲ ਵਰਕਸ਼ਾਪ ਆਨ ਮੈਥੈਮੇਟਿਕਲ ਸਾਫ਼ਟਵੇਅਰ ਦਾ ਆਯੋਜਨ ਕੀਤਾ ਗਿਆ।ਵਰਕਸ਼ਾਪ ’ਚ ਵੱਖ-ਵੱਖ ਦੇਸ਼ਾਂ ਦੇ ਰਿਸਰਚ ਸਕੋਲਰਜ਼ ਅਤੇ ਅਧਿਆਪਕਾਂ ਨੇ ਹਿੱਸਾ ਲਿਆ।
ਅਪਲਾਇਡ ਮੈਥੈਮੇਟਿਕਸ ਅਤੇ ਗਣਿਤ ਵਿਭਾਗ ਵੱਲੋਂ 7 ਦਿਨਾਂ ਦੀ ਇੰਟਰਨੈਸ਼ਨਲ ਵਰਕਸ਼ਾਪ ਆਨ ਮੈਥੈਮੇਟਿਕਲ ਸਾਫ਼ਟਵੇਅਰ ਦਾ ਆਯੋਜਨ ਕੀਤਾ ਗਿਆ।ਵਰਕਸ਼ਾਪ ’ਚ ਵੱਖ-ਵੱਖ ਦੇਸ਼ਾਂ ਦੇ ਰਿਸਰਚ ਸਕੋਲਰਜ਼ ਅਤੇ ਅਧਿਆਪਕਾਂ ਨੇ ਹਿੱਸਾ ਲਿਆ।
    ਇਸ ਮੌਕੇ ਪ੍ਰੋ. ਪੈਮੀ ਮਨਚੰਦਾ, ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਨੇ ਇਸ ਮੌਕੇ ਵਰਕਸ਼ਾਪ ਦੀ ਮੱਹਤਤਾ ਬਾਰੇ ਦੱਸਦੇ ਹੋਏ ਕਾਲਜ ਵੱਲੋਂ ਇਸ ਪ੍ਰੌਗਰਾਮ ਨੂੰ ਕਰਵਾਉਣ ਦੀ ਸ਼ਲਾਘਾ ਕੀਤੀ ਅਤੇ ਇਹ ਵੀ ਦੱਸਿਆ ਕਿ ਇਸ ਵਰਕਸ਼ਾਪ ਦੌਰਾਨ ਸਿਖਾਏ ਜਾਣ ਵਾਲੇ ਮੈਥੈਮੇਟਿਕਲ ਸਾਫ਼ਟਵੇਅਰ ਹਰ ਰਿਸਰਚ ਸੋਕਲਰ ਲਈ ਖ਼ਾਸ ਮੱੱਹਤਤਾ ਰੱਖਦੇ ਹਨ।
    ਪ੍ਰਿੰ: ਡਾ. ਮਹਿਲ ਸਿੰਘ ਨੇ ਮੈਥੈਮੇਟਿਕਸ ਵਿਭਾਗ ਦੇ ਮੁੱਖੀ ਰਜਿੰਦਰ ਪਾਲ ਕੌਰ ਅਤੇ ਸਮੂਹ ਸਟਾਫ਼ ਮੈਥੈਮੇਟਿਕਸ ਵਿਭਾਗ ਨੂੰ ਇਸ ਵਰਕਸ਼ਾਪ ਦੀ ਵਧਾਈ ਦਿੰਦੇ ਹੋਏ ਦੱਸਿਆ ਕਿ ਇਹ ਵਰਕਸ਼ਾਪ ਵਰਤਮਾਨ ਸਮੇਂ ਦੀ ਜ਼ਰੂਰਤ ਹੈ ਅਤੇ ਇਸ ਤਰ੍ਹਾਂ ਦੀਆਂ ਵਰਕਸ਼ਾਪਾਂ ਹਰ ਇੱਕ ਰਿਸਰਚਰ ਨੂੰ ਸਮੇਂ ਦਾ ਹਾਣੀ ਬਣਾਉਂਦੀਆਂ ਹਨ। ਮੈਥੈਮੇਟਿਕਸ ਵਿਭਾਗ ਦੇ ਮੁੱਖੀ ਰਜਿੰਦਰ ਪਾਲ ਕੌਰ ਨੇ ਇਸ ਮੌਕੇ ਆਏ ਹੋਏ ਸਾਰੇ ਪਾਰਟੀਸੀਪੈਂਟਸ, ਰਿਸੋਰਸਪਰਸਨ, ਪ੍ਰਿੰਸੀਪਲ ਸਹਿਬਾਨ ਅਤੇ ਆਏ ਹੋਏ ਸਾਰੇ ਮਹਿਮਾਨਾਂ ਨੂੰ ਜੀ ਆਇਆਂ ਆਖਦੇ ਹੋਏ ਉਨ੍ਹਾਂ ਪ੍ਰਿ੍ਰੰ: ਡਾ. ਮਹਿਲ ਸਿੰਘ ਵੱਲੋਂ ਮੈਥੈਮੇਟਿਕਸ ਵਿਭਾਗ ਨੂੰ ਹਮੇਸ਼ਾ ਅਜਿਹੇ ਪ੍ਰੋਗਰਾਮ ਆਯੋਜਿਤ ਕਰਨ ਲਈ ਸਮੇਂ-ਸਮੇਂ ’ਤੇ ਉਤਸ਼ਾਹਿਤ ਕਰਨਾ ਅਤੇ ਪ੍ਰੋਗਰਾਮਾਂ ਨੂੰ ਸੁੱਚਜੇ ਅਤੇ ਸੁਚਾਰੂ ਢੰਗ ਨਾਲ ਕਰਵਾਉਣ ਲਈ ਆਪਣੀ ਵੱਡਮੁਲੀ ਅਗਵਾਈ ਦੇਣ ਲਈ ਧੰਨਵਾਦ ਕੀਤਾ।
ਇਸ ਮੌਕੇ ਇੰਜ: ਪੰਕਜ ਬੱਗਾ, ਫ਼ਰਾਂਸ ਨੇ ਵਰਕਸ਼ਾਪ ਦੇ ਪਹਿਲੇ ਦਿਨ ਮੈਟਲੇਬ ਸਾਫ਼ਟਵੇਅਰ  ਦੀ ਮੱਹਤਤਾ ਦੱਸਦੇ ਹੋਏ ਆਪਣਾ ਲੈਕਚਰ ਦਿੱਤਾ। ਇਸ ਮੌਕੇ ਪ੍ਰੋ: ਐਮ.ਐਸ ਬੱੱਤਰਾ, ਪ੍ਰੋ: ਹਰਵਿੰਦਰ ਕੋਰ, ਪ੍ਰੋ: ਜੇ.ਐਸ ਅਰੋੜਾ, ਪ੍ਰੋ: ਹਰਭਜਨ ਸਿੰਘ, ਪ੍ਰੋ: ਜਸਜੀਤ ਕੌਰ (ਸਾਰੇ ਮੁੱਖੀ ਵੱਖ-ਵੱਖ ਵਿਭਾਗ), ਪ੍ਰੋ: ਅਨੂਜ ਕੁਮਾਰ ਸ਼ਰਮਾ, ਪ੍ਰੋ: ਤਮਿੰਦਰ ਸਿੰਘ ਭਾਟੀਆ ਅਤੇ ਸਮੂਹ ਸਟਾਫ਼ ਮੈਥੈਮੇਟਿਕਸ ਵਿਭਾਗ ਹਾਜ਼ਰ ਸਨ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …
 Punjab Post Daily Online Newspaper & Print Media
Punjab Post Daily Online Newspaper & Print Media
				 
			 
			 
						
					 
						
					 
						
					