ਧੂਰੀ, 27 ਅਪ੍ਰੈਲ (ਪੰਜਾਬ ਪੋਸਟ- ਪਰਵੀਨ ਗਰਗ) – ਸਥਾਨਕ ਆਰੀਆ ਸਮਾਜ ਬਲਾਕ ‘ਚ ਗੀਤਾ ਭਵਨ ਦੇ ਨੇੜੇ ਸੜਕ ਵਿੱਚ ਸੀਵਰੇਜ ਢੱਕਣ ਧਸਣ ਨਾਲ ਪਏ ਡੂੰਘੇ ਟੋਏ ਕਾਰਨ ਮੁਹੱਲਾ ਵਾਸੀਆਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਦਾ ਹੈ।ਇਸ ਸਬੰਧੀ ਮੁਹੱਲਾ ਵਾਸੀਆਂ ਸੁਨੀਲ ਕੁਮਾਰ, ਨਿਤਿਨ, ਤਰਸੇਮ ਸ਼ਰਮਾ, ਪੁਸ਼ਪਿੰਦਰ ਅੰਤਰੀ, ਸ਼ਿਵ ਕੁਮਾਰ ਲੋਮਤ, ਮੋਹਨ ਲਾਲ ਨੇ ਦੱਸਿਆ ਕਿ ਸੀਵਰੇਜ ਪਾਉਣ ਨਾਲ ਮੁਹੱਲਾ ਵਾਸੀਆਂ ਨੂੰ ਸਹੂਲਤ ਮਿਲਣ ਵਾਲੀ ਸੀ, ਪ੍ਰੰਤੂ ਸੀਵਰੇਜ ਦੇ ਢੱਕਣ ਧਸਣ ਮਗਰੋਂ ਸੜਕ ਵਿਚ ਡੂੰਘੇ ਖੱਡੇ ਪੈ ਗਏ ਹਨ।ਜਿਸ ਕਰ ਕੇ ਵਾਹਨਾਂ ਅਤੇ ਪੈਦਲ ਜਾਣ ਵਾਲੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਉਨਾਂ ਕਿਹਾ ਕਿ ਇਨ੍ਹਾਂ ਟੋਇਆਂ ਵਿਚ ਕਈ ਵਾਰ ਸਕੂਟਰ, ਮੋਟਰ ਸਾਈਕਲ ਡਿੱਗ ਜਾਣ ਕਾਰਨ ਵਹੀਕਲ ਸਵਾਰ ਜ਼ਖਮੀ ਵੀ ਹੋਏ ਹਨ, ਪ੍ਰੰਤੂ ਨਗਰ ਕੌਸ਼ਲ ਵੱਲੋਂ ਇਸ ਦੱੱਬੇ ਢੱਕਣ ਦਾ ਕੋਈ ਠੋਸ ਹੱਲ ਨਹੀਂ ਕੱਢਿਆ ਜਾ ਰਿਹਾ।ਜਿਸ ਕਾਰਨ ਮੁਹੱਲਾ ਵਾਸੀਆਂ ਨੇ ਨਗਰ ਕੌਸ਼ਲ ਖ਼ਿਲਾਫ਼ ਨਾਅਰੇਬਾਜ਼ੀ ਕਰ ਕੇ ਰੋਸ ਪ੍ਰਗਟ ਕੀਤਾ।
Check Also
ਸਿੱਖਿਆ ਵਿਭਾਗ ਵਲੋਂ ਜ਼ੋਨ ਕਰਮਪੁਰਾ ਪੱਧਰੀ ਖੇਡ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵਲੋਂ ਰਾਜ ਨੂੰ ‘ਰੰਗਲਾ ਪੰਜਾਬ’ ਬਣਾਉਣ ਅਤੇ …