Tuesday, July 29, 2025
Breaking News

ਖਸਰਾ-ਰੁਬੈਲਾ ਦੀ ਰੋਕਥਾਮ ਲਈ ਮਾਪਿਆਂ ਨੇ ਬੱਚਿਆਂ ਨੂੰ ਲਗਵਾਏ ਟੀਕੇ

PPN0805201802 ਭੀਖੀ, 8 ਮਈ (ਪੰਜਾਬ ਪੋਸਟ – ਕਮਲ ਜਿੰਦਲ) – ਪੰਜਾਬ ਸਰਕਾਰ ਦੇ ਸਿਹਤ ਅਤੇ ਪਰਿਵਾਰ ਕਲਿਆਣ ਵਿਭਾਗ ਵੱਲੋਂ ਖਸਰੇ ਦੇ ਖਤਮੇ ਅਤੇ ਰੁਬੈਲਾ ਨੂੰੂ ਕਾਬੂ ਕਰਨ ਲਈ 9 ਮਹੀਨੇ ਤੋ 15 ਸਾਲ ਦੀ ਉਮਰ ਤੱਕ ਦੇ ਬੱਚਿਆ ਨੂੰ ਲਗਾਏ ਜਾ ਰਹੇ ਟੀਕੇ ਪ੍ਰਤੀ ਸੋਸਲ ਮੀਡੀਆ ਤੇ ਫੈੇਲਾਏ ਜਾ ਰਹੇ ਭਰਮ ਪ੍ਰਚਾਰ ਪ੍ਰਤੀ ਲੋਕਾਂ ਦੇ ਮਨ ਵਿੱਚ ਅਜੇ ਵੀ ਭੈਅ ਹੈ।ਇਸ ਭੈਅ ਨੂੰ ਦੂਰ ਕਰਦਿਆ ਅੱਜ ਸ੍ਰੀ ਤਾਰਾ ਚੰਦ ਸਰਵਹਿੱਤਕਾਰੀ ਵਿੱਦਿਆ ਭਾਰਤੀ ਮੰਦਰ ਭੀਖੀ ਵਿਖੇ ਮਾਪਿਆਂ ਨੇ ਖੁਦ ਅੱਗੇ ਆ ਕੇ ਆਪਣੇ ਬੱਚਿਆ ਦੇ ਟੀਕੇ ਲਗਵਾਏ।PPN0805201803
ਪ੍ਰਾਪਤ ਜਾਣਕਾਰੀ ਅਨੁਸਾਰ ਸਿਹਤ ਵਿਭਾਗ ਵੱਲੋ ਕਈ ਪਿੰਡਾਂ ਵਿੱਚ ਸਰਪੰਚਾਂ ਅਤੇ ਪਤਵੰਤੇ ਸੱਜਣਾਂ ਨਾਲ ਮੀਟਿੰਗਾਂ ਕਰਕੇ ਟੀਕਾਕਰਨ ਪ੍ਰਤੀ ਲੋਕਾਂ ਦੇ ਭੁਲੇਖੇ ਦੂਰ ਕਰਨ ਲਈ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ।ਡਾ.  ਹਰਜੋਤ ਕੋਰ ਨੇ ਦੱਸਿਆ ਕਿ ਹੁਣ ਤੱਕ ਲੜੀਵਾਰ ਸਿਲਵਰ ਵਾਟੀਕਾ ਸਕੂਲ ਵਿੱਚ 18 ਬੱਚਿਆ ਦੇ, ਮੈਰੀ ਇੰਟਰਨੈਸ਼ਨਲ ਸਕੂਲ ਵਿੱਚ 48, ਸਰਕਾਰੀ ਸੀਨਿਅਰ ਸੈਕੰਡਰੀ ਅਤੇ ਪ੍ਰਾਇਮਰੀ ਸਕੂਲ (ਲੜਕੇ) ਭੀਖੀ ਵਿੱਚ 226, ਸਰਕਾਰੀ ਸੀਨੀਅਰ ਸੈਕੰਡਰੀ ਅਤੇ ਪ੍ਰਇਮਰੀ ਸਕੂਲ ਲੜਕਿਆਂ `ਚ 190, ਸਰਕਾਰੀ ਸਕੂਲ ਸਮਾਓੁ `ਚ 30, ਸਰਕਾਰੀ ਸਕੂਲ ਕੋਟੜਾਂ ਕਲਾਂ ਵਿੱਚ 36 ਅਤੇ ਸ੍ਰੀ ਤਾਰਾ ਚੰਦ ਸਰਵਹਿੱਤਕਾਰੀ ਵਿੱਦਿਆ ਭਾਰਤੀ ਮੰਦਰ ਭੀਖੀ ਦੇ 216 ਬੱਚਿਆਂ ਨੂੰ ਹੁਣ ਤੱਕ ਟੀਕੇ ਲਗਾਏ ਗਏ ਹਨ।ਮੈਡੀਕਲ ਅਫ਼ਸਰ ਹਰਜੋਤ ਕੌਰ ਦੀ ਨਿਗਰਾਨੀ ਵਿੱਚ ਸੁਪਰਵਾਇਜਰ ਸੁਰਿੰਦਰ ਕੌਰ, ਨਰਸ ਸਿਮਰਜੀਤ ਕੌਰ, ਹਰਜੀਤ ਕੌਰ ਅਤੇ ਸਟਾਫ਼ ਨੇ ਟੀਕੇ ਲਗਾਏ।ਇਸ ਮੌਕੇ ਪ੍ਰਿੰਸੀਪਲ ਰਿਤੇਸ਼ ਜਸਵਾਲ, ਸੰਗੀਤਾ ਸ਼ਰਮਾ, ਸਾਰਾ ਸਕੂਲ ਸਟਾਫ਼ ਅਤੇ ਅਮ੍ਰਿਤਪਾਲ ਕੋਟੜਾ, ਮਨੀਸ ਕਾਲਾ, ਕ੍ਰਿਸਨ ਕੁਮਾਰ ਧਲੇਵਾਂ, ਨਰੇਸ਼ ਕੁਮਾਰ ਸਾਬਕਾ ਐਮ.ਸੀ ਆਦਿ ਬੱਚਿਆ ਦੇ ਮਾਤਾ ਪਿਤਾ ਮੌਜੂਦ ਸਨ।

Check Also

ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ

ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …

Leave a Reply