ਅੰਮ੍ਰਿਤਸਰ, 19 ਮਈ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂ) – ਖਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੀ ਸਰਪ੍ਰਸਤੀ ਅਧੀਨ ਚੱਲ ਰਹੇ ਮੁੱਖ ਅਦਾਰੇ ਸ੍ਰੀ ਗੁਰੂ ਹਰਿਕ੍ਰਿਸ਼ਨ ਸੀ.ਸੈ. ਪਬਲਿਕ ਸਕੂਲ ਜੀ.ਟੀ.ਰੋਡ ਦੇ ਗੁਰੂ ਅਰਜਨ ਦੇਵ ਆਡੀਟੋਰੀਅਮ ਵਿਖੇ ਸਕੂਲ ਦੇ ਸੀਨੀਅਰ ਵਿੰਗ ਦਾ ਇਨਾਮ ਵੰਡ ਸਮਾਗਮ ਆਯਜਿਤ ਕੀਤਾ ਗਿਆ।ਜਿਸ ਵਿਚ ਪੰਜਾਬ ਸਰਕਾਰ ਦੇ ਸਿੱਖਿਆ ਅਤੇ ਵਾਤਾਵਰਨ ਮੰਤਰੀ ਓਮ ਪ੍ਰਕਾਸ਼ ਸੋਨੀ ਬਤੌਰ ਮੁੱਖ ਮਹਿਮਾਨ ਅਤੇ ਸੁਰਜੀਤ ਸਿੰਘ ਕੋਹਲੀ ਵਿਸ਼ੇਸ਼ ਮਹਿਮਨਾ ਵਜੋਂ ਸ਼ਾਮਲ ਹੋਏ।ਦੀਵਾਨ ਦੇ ਪ੍ਰਧਾਨ ਡਾ. ਸੰਤੋਖ ਸਿੰਘ ਦੀ ਪ੍ਰਧਾਨਗੀ ਹੇਠ ਚੱਲ ਰਹੇ ਪੋ੍ਰਗਰਾਮ ਦਾ ਆਰੰਭ ਸਕੂਲ ਦੇ ਵਿਦਿਆਰਥੀਆਂ ਨੇ ਸ਼ਬਦ ਗਾਇਨ ਕਰਕੇ ਕੀਤਾ।ਮੁੱਖ ਮਹਿਮਾਨ ਤੇ ਹੋਰਨਾਂ ਮਹਿਮਾਨਾਂ ਵਲੋਂ ਸ਼ਮਾ ਰੋਸ਼ਨ ਕਰਨ ਉਪਰੰਤ ਰੰਗਾਰੰਗ ਪੋ੍ਰਗਰਾਮ ਦਾ ਆਰੰਭ ਹੋਇਆ।
ਪ੍ਰਿੰਸੀਪਲ/ ਡਾਇਰੈਕਟਰ ਡਾ. ਧਰਮਵੀਰ ਸਿੰਘ ਨੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆ ਆਖਿਆ। ਵਿਦਿਆਰਥੀਆਂ ਵੱਲੋਂ ਸੁਆਗਤੀ ਗੀਤ ਵੰਦਨਾ ਪੇਸ਼ ਕੀਤਾ ਗਿਆ।ਲਘੂ ਨਾਟਕ ਸਵੱਸ਼ ਭਾਰਤ ਦੇ ਨਾਲ ਨਾਲ ਡਾਂਸ ਨੇ ਸਰੋਤਿਆਂ ਦਾ ਖੂਬ ਮੰਨੋਰਜਨ ਕੀਤਾ।ਇਸ ਇਨਾਮ ਵੰਡ ਸਮਾਗਮ ਵਿੱਚ ਸੈਸ਼ਨ 2017-18 ਦੇ ਸੱਤਵੀਂ, ਅੱਠਵੀਂ, ਨੌਵੀਂ ਅਤੇ ਗਿਆਰਵੀਂ ਜਮਾਤ ਦੇ ਉਚ ਦਰਜੇ ਹਾਸਲ ਕਰਨ ਵਾਲੇ ਵਿਦਿਆਰਥੀਆਂ ਇਨਾਮ ਤਕਸੀਮ ਕੀਤੇ ਗਏ।ਸੀ.ਕੇ.ਡੀ ਇੰਟਰਨੈਸ਼ਨਲ ਕਾਲਜ ਦੇ ਪ੍ਰਿੰਸੀਪਲ ਡਾ. ਦਰਸ਼ਨ ਕੌਰ ਸੋਹੀ ਨੂੰ ਇੰਟਰਨੈਸ਼ਨਲ ਨਰਸਿੰਗ ਦਿਵਸ ਤੇ ਨੈਸ਼ਨਲ ਫਲੋਰੈਂਸ ਨਾਈਟਿੰਗੇਲ ਐਵਾਰਡ ਮਿਲਣ ਤੇ ਮੁੱਖ ਮਹਿਮਾਨ ਅਤੇ ਸੀ.ਕੇ.ਡੀ ਮੈਨੇਜਮੈਂਟ ਵੱਲੋਂ ਵਧਾਈ ਦਿੱਤੀ ਗਈ ਅਤੇ ਸਨਮਾਨਿਤ ਕੀਤਾ ਗਿਆ।ਕਾਮਨ ਵੈਲਥ ਖੇਡਾਂ 2018 ਵਿੱਚੋਂ ਡਿਸਕਸ ਥੌ੍ਰ ਵਿੱਚ ਤਾਂਬੇ ਦਾ ਤਗਮਾ ਹਾਸਲ ਕਰਕੇ ਦੇਸ਼, ਸ਼ਹਿਰ ਅਤੇ ਸਕੂਲ ਦਾ ਨਾਂ ਰੌਸ਼ਨ ਕਰਨ ਵਾਲੀ ਸਕੂਲ ਦੀ ਸਾਬਕਾ ਖਿਡਾਰਨ ਨਵਜੀਤ ਕੌਰ ਢਿਲੋਂ ਅਤੇ ਜੂਨੀਅਰ ਸਾਊਥ ਏਸ਼ੀਅਨ ਖੇਡਾਂ 2018 ਜੋ ਸ੍ਰੀ ਲੰਕਾ ਅਤੇ ਕਾਮਨ ਵੈਲਥ ਖੇਡਾਂ ਗੋਲਡ ਕੋਸਟ 2018 ਆਸਟਰੇਲੀਆ ਵਿਖੇ ਹੋਈਆਂ ਖੇਡਾਂ ਵਿੱਚੋ ਸੋਨੇ ਦਾ ਤਗਮਾ ਹਾਸਲ ਕਰਨ ਵਾਲੀ ਸਕੂਲ ਦੀ ਸਾਬਕਾ ਖਿਡਾਰਨ ਅਰਪਨਦੀਪ ਕੌਰ ਬਾਜਵਾ ਅਤੇ 10 ਅਧਿਆਪਕਾਵਾਂ ਨੂੰ ਬ੍ਰਿਟਿਸ਼ ਕੌਂਸਲ ਇੰਟਰਨੈਸ਼ਨਲ ਸਕੂਲ ਐਵਾਰਡ ਲਈ ਨਿਭਾਈਆਂ ਗਈਆਂ ਵਧੀਆਂ ਸੇਵਾਵਾਂ ਲਈ ਸਨਮਾਨਿਆ ਗਿਆ।
ਮੁੱਖ ਮਹਿਮਾਨ ਓਮ ਪ੍ਰਕਾਸ਼ ਸੋਨੀ ਨੇ ਆਪਣੇ ਸੰਬੋਧਨ ਵਿੱਚ ਅਧਿਆਪਕਾਂ ਨੂੰ ਆਪਣੇ ਫਰਜ਼ ਜਿੰਮੇਵਾਰੀ ਨਾਲ ਨਿਭਾਉਣ ਤੇ ਬੱਚਿਆਂ ਦੇ ਮਨਾਂ ਵਿੱਚ ਦੇਸ਼ ਭਗਤੀ ਤੇ ਸਮਾਜ ਪ੍ਰਤੀ ਪਿਆਰ ਦੀ ਭਾਵਨਾ ਪੈਦਾ ਕਰਨ ਲਈ ਪੇ੍ਰਰਿਆ।ਉਹਨਾਂ ਨੇ ਚੀਫ਼ ਖਾਲਸਾ ਵੱਲੋਂ ਵਿਦਿਆ ਦੇ ਖੇਤਰ ਵਿੱਚ ਨਿਭਾਈਆਂ ਜਾ ਰਹੀਆਂ ਸੇਵਾਵਾਂ ਦੀ ਸ਼ਲਾਘਾ ਕੀਤੀ।ਮੁੱਖ ਮਹਿਮਾਨ ਨੇ ਪੰਜਾਬ ਸਰਕਾਰ ਵੱਲੋਂ ਸੌਂਪੇ ਗਏੇ ਤਿੰਨ ਆਦਰਸ਼ ਸਕੂਲਾਂ ਵਿੱਚ ਚੀਫ਼ ਖਾਲਸਾ ਦੀਵਾਨ ਦੇ ਕੁਸ਼ਲ ਪ੍ਰੰਬਧਨ ਦੀ ਸ਼ਲਾਘਾ ਕੀਤੀ ਤੇ ਪੰਜਾਬ ਸਰਕਾਰ ਵੱਲਂੋ ਹੋਰ ਆਦਰਸ਼ ਸਕੂਲ ਚੀਫ਼ ਖਾਲਸਾ ਦੀਵਾਨ ਦੇ ਜਿੰਮੇਵਾਰ ਹੱਥਾਂ ਵਿੱਚ ਸਂੌਪਣ ਦੀ ਪੇਸ਼ਕਸ਼ ਕੀਤੀ।ਪ੍ਰਧਾਨ ਡਾ. ਸੰਤੋਖ ਸਿੰਘ ਨੇ ਵਿਦਿਆਰਥੀਆਂ ਨੂੰ ਸ਼ਾਨਦਾਰ ਪ੍ਰਾਪਤੀ `ਤੇ ਦਿੱਤੀ। ਉਹਨਾਂ ਸੇਵਾ ਤੇ ਸਿੱਖਿਆ ਵਿੱਚ ਮੋਹਰੀ ਚੀਫ਼ ਖਾਲਸਾ ਦੀਵਾਨ ਦੇ ਸ਼ਾਨਦਾਰ ਇਤਿਹਾਸ ਬਾਰੇ ਦੱਸਿਆ ਤੇ ਸ੍ਰੀ ਓਮ ਪ੍ਰਕਾਸ਼ ਸੋਨੀ ਦੀ ਵਿਲੱਖਣ ਸਖ਼ਸ਼ੀਅਤ ਤੇ ਵੀ ਚਾਨਣਾ ਪਾਇਆ।
ਪ੍ਰੋਗਰਾਮ ਦੇ ਅੰਤ ਵਿੱਚ ਸਕੂਲ ਦੇ ਮੈਂਬਰ ਇੰਚਾਰਜ ਹਰਮਿੰਦਰ ਸਿੰਘ ਜੀ ਨੇ ਆਏ ਹੋਏ ਮੁੱਖ ਮਹਿਮਾਨ, ਵਿਦਿਆਰਥੀ ਦੇ ਮਾਪਿਆਂ, ਬਾਕੀ ਸਭ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕਰਦੇ ਹੋਏ ਅੱਗੇ ਤੋਂ ਉੱਚੀਆਂ ਬੁਲੰਦੀਆਂ ਨੂੰ ਪ੍ਰਾਪਤ ਕਰਨ ਲਈ ਵਿਦਿਆਰਥੀਆਂ ਨੂੰ ਅਸ਼ੀਰਵਾਦ ਦਿੱਤਾ।
ਇਸ ਮੌਕੇ ਪ੍ਰਧਾਨ ਡਾ. ਸੰਤੋਖ ਸਿੰਘ, ਮੀਤ ਪ੍ਰਧਾਨ ਧੰਨਰਾਜ ਸਿੰਘ ਤੇ ਸਰਬਜੀਤ ਸਿੰਘ, ਸਥਾਨਕ ਪ੍ਰਧਾਨ ਨਿਰਮਲ ਸਿੰਘ, ਆਨਰੇਰੀ ਸਕੱਤਰ ਨਰਿੰਦਰ ਸਿੰਘ ਖੁਰਾਨਾ ਤੇ ਸੁਰਿੰਦਰ ਸਿੰਘ ਰੁਮਾਲਿਆ ਵਾਲੇ, ਆਨਰੇਰੀ ਸਕੱਤਰ ਐਜੂਕੇਸ਼ਨ ਕਮੇਟੀ ਡਾ. ਜਸਵਿੰਦਰ ਸਿੰਘ ਢਿੱਲੋ, ਸਕੂਲ ਮੈਂਬਰ ਇੰਚਾਰਜ ਹਰਮਿੰਦਰ ਸਿੰਘ, ਸੰਤੋਖ ਸਿੰਘ ਸੇਠੀ, ਮਨਜੀਤ ਸਿੰਘ ਨਰੂਲਾ, ਮੁੱਖ ਅਧਿਆਪਕਾ ਸ੍ਰੀਮਤੀ ਕਵਲਪ੍ਰੀਤ ਕੌਰ, ਸ੍ਰੀਮਤੀ ਰੇਣੂ ਅਹੂਜਾ, ਸ੍ਰੀਮਤੀ ਨਿਸਚਿੰਤ ਕਾਹਲੋਂ, ਸ੍ਰੀਮਤੀ ਰਵਿੰਦਰ ਨਰੂਲਾ, ਸ੍ਰੀਮਤੀ ਕਿਰਨਜੋਤ ਕੌਰ, ਖੇਡ ਸੁਪਰਵਾਈਜ਼ਰ ਸ੍ਰੀਮਤੀ ਅੰਮ੍ਰਿਤਪਾਲ ਕੌਰ, ਅਧਿਆਪਕ, ਵਿਦਿਆਰਥੀਆਂ ਦੇ ਮਾਪੇ ਅਤੇ ਵੱਡੀ ਗਿਣਤੀ ਵਿਚ ਵਿਦਿਆਰਥੀ ਹਾਜ਼ਰ ਸਨ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …