ਅੰਮ੍ਰਿਤਸਰ, 20 ਮਈ (ਪੰਜਾਬ ਪੋਸਟ ਬਿਊਰੋ) – ਭਾਰਤ ਤੇ ਪਾਕਿਸਤਾਨ ਦਰਮਿਆਨ ਜੰਗ ਨੂੰ ਟਾਲਣ ਅਤੇ ਇਸ ਖਿੱਤੇ ਵਿਚ ਅਮਨ-ਸ਼ਾਂਤੀ ਸਥਾਪਿਤ ਕਰਨ, ਦੋਹਾਂ ਮੁਲਕਾਂ ਵਿਚ ਰਿਸ਼ਤਿਆਂ ਦੀ ਬਿਹਤਰੀ ਲਈ ਜੂਝਦੀ ਰਹੀ, ਪਾਕਿਸਤਾਨ ‘ਚ ਵੱਸਦੀਆਂ ਘੱਟ-ਗਿਣਤੀ ਕੌਮਾਂ, ਔਰਤਾਂ ਅਤੇ ਬੱਚਿਆਂ ਦੇ ਅਧਿਕਾਰਾਂ ਦੀ ਰਾਖੀ ਲਈ ਯਤਨਸ਼ੀਲ ਉਘੀ ਮਨੁੱਖੀ ਅਧਿਕਾਰ ਕਮਿਸ਼ਨ ਦੀ ਕਾਰਜਕਰਤਾ, ਪਾਕਿ ਸੁਪਰੀਮ ਕੋਰਟ ਦੀ ਉਘੀ ਵਕੀਲ ਆਸਮਾਂ ਜਹਾਂਗੀਰ ਨੂੰ ਸ਼ਰਧਾਂਜਲੀ ਦੇਣ ਹਿੱਤ ਭਾਰਤ ਤੋਂ ਇਕ 7 ਮੈਂਬਰੀ ਵਫਦ ਪਾਕਿਸਤਾਨ ਪੁੱਜਾ।
ਪ੍ਰੈਸ ਨੂੰ ਜਾਰੀ ਬਿਆਨ `ਚ ਫੋਕਲੋਰ ਰਿਸਰਚ ਅਕਾਦਮੀ (ਰਜਿ.) ਦੇ ਜਨਰਲ ਸਕੱਤਰ ਸਤੀਸ਼ ਝੀਂਗਣ ਨੇ ਦੱਸਿਆ ਕਿ ਅਕਾਦਮੀ ਦੇ ਪ੍ਰਧਾਨ ਰਮੇਸ਼ ਯਾਦਵ ਦੀ ਅਗਵਾਈ ਹੇਠ ਇਸ ਵਫ਼ਦ ਨੇ ਸੁਪਰੀਮ ਕੋਰਟ (ਪਾਕਿਸਤਾਨ) ਦੀ ਉਘੀ ਵਕੀਲ ਆਸਮਾਂ ਜਹਾਂਗੀਰ ਦੇ ਜੱਦੀ ਘਰ ਪਹੁੰਚ ਕੇ ਉਨ੍ਹਾਂ ਦੇ ਪਤੀ ਚੌਧਰੀ ਤਾਰਿਕ ਜਹਾਂਗੀਰ ਅਤੇ ਵੱਡੀ ਬੇਟੀ ਮੁੰਨੀ ਜਾਈ ਅਤੇ ਪਰਿਵਾਰਕ ਮੈਂਬਰਾਂ ਨਾਲ ਅਫਸੋਸ ਜਾਹਰ ਕੀਤਾ।ਇਸ ਦੇ ਨਾਲ ਹੀ ਆਸਮਾਂ ਜਹਾਂਗੀਰ ਦੇ ਸੰਘਰਸ਼ਮਈ ਜੀਵਨ ਬਾਰੇ ਕਿਤਾਬ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਭੇਟ ਕੀਤੀ।ਇਸ ਵਫ਼ਦ ਮੈਂਬਰਾਂ ਚੌਧਰੀ ਮਨਜ਼ੂਰ ਅਹਿਮਦ ਸਾਬਕਾ ਮੈਂਬਰ ਐਮ.ਐਨ.ਏ ਕਸੂਰ, ਰਾਜਾ ਹਸਨ ਅਖ਼ਤਰ ਪ੍ਰਧਾਨ ਆਜ਼ਾਦ ਗਰੁੱਪ ਅਤੇ ਮੁਹੰਮਦ ਯਾਸੀਨ ਨੇ ਆਸਮਾਂ ਜਹਾਂਗੀਰ ਦੇ ਮਜ਼ਾਰ `ਤੇ ਫੁੱਲਾਂ ਦੀ ਚਾਦਰ ਚੜਾਈ ਅਤੇ ਵਿਛੜੀ ਰੂਹ ਦੀ ਆਤਮਿਕ ਸਾਂਤੀ ਲਈ ਪ੍ਰਾਥਨਾ ਕੀਤੀ।ਵਫਦ ਦੇ ਮੈਂਬਰਾਂ ਨੇ ਕਿਹਾ ਕਿ ਆਸਮਾਂ ਦੋਹੇਂ ਪਾਸੇ ਅਮਨ, ਸ਼ਾਂਤੀ ਤੇ ਭਾਈਚਾਰਕ ਸਾਂਝ ਲਈ ਲਹਿਰ ਚਲਾ ਰਹੀ ਸੀ।ਉਹ ਦੋਹਾਂ ਦੇਸ਼ਾਂ ਦਰਮਿਆਨ ਸੰਭਾਵੀ ਜੰਗ ਨੂੰ ਟਾਲਣ ਲਈ ਲਗਾਤਾਰ ਯਤਨਸ਼ੀਲ ਰਹੀ।ਉਸ ਨੇ ਘੱਟ ਗਿਣਤੀਆਂ ਦੀ ਰਾਖੀ, ਔਰਤਾਂ, ਬੱਚਿਆਂ ਅਤੇ ਦੱਬੇ-ਕੁੱਚਲੇ ਲੋਕਾਂ ਦੀ ਸਹਾਇਤਾ ਲਈ ਸਾਰਾ ਜੀਵਨ ਕੁਰਬਾਨ ਕਰ ਦਿੱਤਾ।ਆਸਮਾਂ ਜਹਾਂਗੀਰ ਦੀ ਬੇਵਕਤੀ ਮੌਤ ਨਾਲ ਇਸ ਖਿੱਤੇ ਵਿਚ ਚੱਲ ਰਹੀ ਅਮਨ ਦੀ ਲਹਿਰ ਨੂੰ ਵੱਡੀ ਠੇਸ ਪੁੱਜੀ ਹੈ।ਵਕੀਲ ਆਸਮਾਂ ਦੀ ਕਮੀ ਹਮੇਸ਼ਾਂ ਰੜਕਦੀ ਰਹੇਗੀ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …