ਅੰਮ੍ਰਿਤਸਰ, 31 ਮਈ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਡੀ.ਏ.ਵੀ ਪਬਲਿਕ ਸਕੂਲ ਲਾਰੰਸ ਰੋਡ ਦੇ ਦੱਸਵੀਂ ਦੇ ਵਿਦਿਆਰਥੀ ਭਵਿਆਂਸ਼ ਸ਼ਰਮਾ ਨੂੰ ਉਸ ਦੀ ਸ਼ਾਨਦਾਰ ਕਾਰਗੁਜਾਰੀ ਲਈ ਐਨ.ਸੀ.ਸੀ ਏਅਰ ਵਿੰਗ ਜੇ.ਡੀ ਵੱਲੋਂ ਬੈਸਟ ਕੈਡਿਟ ਐਵਾਰਡ ਮਿਲਿਆ ਹੈ। ਵਿੰਗ ਕਮਾਂਡਰ ਲਲਿਤ ਭਾਰਦਵਾਜ, ਦੂਸਰੇ ਕਮਾਡਿੰਗ ਅਫ਼ਸਰ ਪੀ.ਬੀ ਏਅਰ ਸਕਵੈਡਰਨ ਨੇ ਉਸ ਨੂੰ 4500/- ਰੁਪਏ ਦਾ ਨਕਦ ਐਵਾਰਡ ਦਿੱਤਾ।ਚੇਅਰਪਰਸਨ ਪੰਜਾਬ ਸਟੇਟ ਕਮਿਸ਼ਨ ਫਾਰ ਵੂਮੈਨ ਸ਼੍ਰੀਮਤੀ ਮਨੀਸ਼ਾ ਗੁਲਾਟੀ ਅਤੇ ਮੈਂਬਰ ਪੰਜਾਬ ਸਟੇਟ ਕਮਿਸ਼ਨ ਫ਼ਾਰ ਵੂਮੈਨ ਸ੍ਰੀਮਤੀ ਕਿਰਨ ਧਾਮੀ ਨੇ ਵੀ ਬੱਚੇ ਦਾ ਹੌਂਸਲਾ ਅਫਜ਼ਾਈ ਕੀਤੀ ।
ਪੰਜਾਬ ਜ਼ੋਨ-ਏ ਦੇ ਖੇਤਰੀ ਨਿਰਦੇਸ਼ਕ ਡਾ. ਸ੍ਰੀਮਤੀ ਨੀਲਮ ਕਾਮਰਾ ਅਤੇ ਸਕੂਲ ਦੇ ਪ੍ਰਬੰਧਕ ਡਾ. ਰਾਜੇਸ਼ ਕੁਮਾਰ ਪਿ੍ਰੰਸੀਪਲ ਡੀ.ਏ.ਵ. ਕਾਲਜ ਨੇ ਵਿਦਿਆਰਥੀ ਨੂੰ ਆਪਣੀਆਂ ਸ਼ੁੱਭ ਸ਼ਕਾਮਨਾਵਾਂ ਭੇਜੀਆਂ।ਸਕੂਲ ਪਿ੍ਰੰਸੀਪਲ ਡਾ. ਨੀਰਾ ਸ਼ਰਮਾ ਨੇ ਵਿਦਿਆਰਥੀ ਨੂੰ ਵਧਾਈ ਦਿੱਤੀ ।
Check Also
ਸਿੱਖਿਆ ਵਿਭਾਗ ਵਲੋਂ ਜ਼ੋਨ ਕਰਮਪੁਰਾ ਪੱਧਰੀ ਖੇਡ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵਲੋਂ ਰਾਜ ਨੂੰ ‘ਰੰਗਲਾ ਪੰਜਾਬ’ ਬਣਾਉਣ ਅਤੇ …