ਪਠਾਨਕੋਟ, 31 ਮਈ (ਪੰਜਾਬ ਪੋਸਟ ਬਿਊਰੋ) – ਪੰਜਾਬ ਨੈਸ਼ਨਲ ਬੈਂਕ ਵਲੋਂ ਜਿਲ੍ਹਾ ਪਠਾਨਕੋਟ ਦੇ ਸਰਕਾਰੀ ਸਕੂਲਾਂ ਦੇ ਬਾਹਰਵੀਂ ਕਲਾਸ ਦੇ 80 ਫੀਸਦ ਤੋਂ ਜਿਆਦਾ ਅੰਕ ਪ੍ਰਾਪਤ ਕਰਨ ਵਾਲੇ 70 ਵਿਦਿਆਰਥੀਆਂ ਨੂੰ ਵਿਸ਼ੇਸ ਰੂਪ `ਚ ਸਨਮਾਨ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ ਹੈ।ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ੍ਰੀਮਤੀ ਨੀਲਿਮਾ ਆਈ.ਏ.ਐਸ ਨੇ ਸਨਮਾਨ ਸਮਾਰੋਹ ਦੋਰਾਨ ਕੀਤਾ।ਇਸ ਸਮੇਂ ਅਸ਼ੋਕ ਕੁਮਾਰ ਸਹਾਇਕ ਕਮਿਸ਼ਨਰ ਜਨਰਲ, ਅਰਸਦੀਪ ਸਿੰਘ ਸਹਾਇਕ ਕਮਿਸ਼ਨਰ ਸਿਕਾਇਤਾਂ, ਪੀ.ਐਸ ਚੋਹਾਨ ਜੀ.ਐਮ ਪੰਜਾਬ ਜੋਨ ਪੰਜਾਬ ਨੇਸਨਲ ਬੈਂਕ, ਐਸ.ਪੀ ਸਿੰਘ ਚੀਫ ਹੈਡ ਪੰਜਾਬ ਨੇਸਨਲ ਬੈਂਕ ਕਪੂਰਥਲਾ, ਅਰੂਨ ਗੁਪਤਾ ਡਿਪਟੀ ਸਰਕਲ ਹੈਡ, ਰਾਜੇਸ਼ ਗੁਪਤਾ ਐਲ.ਡੀ.ਐਮ ਪਠਾਨਕੋਟ ਅਤੇ ਹੋਰ ਅਧਿਕਾਰੀ ਹਾਜ਼ਰ ਸਨ।
ਇਸ ਮੋਕੇ ਡਿਪਟੀ ਕਮਿਸ਼ਨਰ ਨੇ ਬੱਚਿਆਂ ਨੂੰ ਸੁਭ-ਕਾਮਨਾਵਾਂ ਦਿੱਤੀਆਂ ਅਤੇ ਉਨ੍ਹਾਂ ਨਾਲ ਭਵਿੱਖ ਦੇ ਲਈ ਕੀਤੇ ਗਏ ਪਲਾਨ `ਤੇ ਚਰਚਾ ਵੀ ਕੀਤੀ।ਉਨ੍ਹਾਂ ਬੱਚਿਆਂ ਨੂੰ ਕਿਹਾ ਕਿ ਉਹ ਆਸਾ ਕਰਦੇ ਹਨ ਕਿ ਜਿਵੇਂ ਬੱਚਿਆਂ ਨੇ ਇਸ ਟੀਚੇ ਤੇ ਪਹੁੰਚਣ ਦੇ ਲਈ ਸਖਤ ਮਿਹਨਤ ਕੀਤੀ ਹੈ।ਭਵਿੱਖ ਲਈ ਵੀ ਇਸੇ ਹੀ ਤਰ੍ਹਾਂ ਤਿਆਰ ਰਹਿਣਗੇ। ਉਨ੍ਹਾਂ ਕਿਹਾ ਕਿ ਮੰਜਿਲ ਤੇ ਪਹੁੰਚਣਾ ਕੋਈ ਵੀ ਅੋਖੀ ਗੱਲ ਨਹੀਂ, ਬੱਸ ਉਸ ਦੇ ਲਈ ਸਖਤ ਮਿਹਨਤ ਤੇ ਪੱਕੇ ਇਰਾਦੇ ਦੀ ਲੋੜ ਹੁੰਦੀ ਹੈ।ਉਨ੍ਹਾਂ ਪੰਜਾਬ ਨੈਸ਼ਨਲ ਬੈਂਕ ਦੇ ਇਸ ਉਪਰਾਲੇ ਲਈ ਸਟਾਫ ਅਤੇ ਅਧਿਕਾਰੀਆਂ ਦੀ ਪ੍ਰਸੰਸਾ ਕੀਤੀ।ਇਸ ਮੋਕੇ ਰਾਜੇਸ਼ ਗੁਪਤਾ ਐਲ.ਡੀ.ਐਮ ਪਠਾਨਕੋਟ ਨੇ ਦੱਸਿਆ ਕਿ ਪੰਜਾਬ ਨੈਸ਼ਨਲ ਬੈਂਕ ਇਸ ਤਰ੍ਹਾਂ ਨਾਲ ਪਹਿਲਾ ਵੀ ਬੱਚਿਆਂ ਨੂੰ ਸਨਮਾਨਿਤ ਕਰਦਾ ਰਿਹਾ ਹੈ ਅਤੇ ਅੱਗੇ ਵੀ ਹੋਣਹਾਰ ਬੱਚਿਆਂ ਨੂੰ ਇਸੇ ਹੀ ਤਰ੍ਹਾਂ ਸਨਮਾਨਿਤ ਕੀਤਾ ਜਾਵੇਗਾ।
Check Also
ਸਿੱਖਿਆ ਵਿਭਾਗ ਵਲੋਂ ਜ਼ੋਨ ਕਰਮਪੁਰਾ ਪੱਧਰੀ ਖੇਡ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵਲੋਂ ਰਾਜ ਨੂੰ ‘ਰੰਗਲਾ ਪੰਜਾਬ’ ਬਣਾਉਣ ਅਤੇ …