Friday, August 8, 2025
Breaking News

ਫਾਜ਼ਿਲਕਾ ਸ਼ਹਿਰ ਦੇ ਵਸਨੀਕਾਂ ਨੂੰ ਸ਼ੁੱਧ ਪੀਣ ਵਾਲੇ ਪਾਣੀ ਦੀ ਸਹੁਲਤ ਵਿਚ ਵਾਧਾ ਕਰਨ ਲਈ 3 ਹੋਰ ਆਰ.ਓ. ਪਲਾਂਟ ਲੱਗਣਗੇ – ਬਰਾੜ

PPN13081411

ਫਾਜਿਲਕਾ 13 ਅਗਸਤ ( ਵਿਨੀਤ ਅਰੋੜਾ) : ਫਾਜ਼ਿਲਕਾ ਸ਼ਹਿਰ ਦੇ ਵਸਨੀਕਾਂ ਨੂੰ ਸ਼ੁੱਧ ਪੀਣ ਵਾਲੇ ਪਾਣੀ ਦੀ ਸਪਲਾਈ ਵਿਚ ਹੋਰ ਵਾਧਾ ਕਰਦਿਆਂ ਸ਼ਹਿਰ ਵਿਚ 3 ਹੋਰ ਨਵੇਂ ਆਰ.ਓ. ਪਲਾਂਟ ਲਗਾਏ ਜਾਣਗੇ ਤਾਂ ਜੋ ਸ਼ਹਿਰ ਵਾਸੀਆਂ ਨੂੰ ਪੀਣ ਵਾਲੇ ਪਾਣੀ ਸਬੰਧੀ ਕਿਸੇ ਤਰ੍ਹਾਂ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ । ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ. ਮਨਜੀਤ ਸਿੰਘ ਬਰਾੜ ਆਈ.ਏ.ਐਸ. ਨੇ ਦਿੱਤੀ ।  ਡਿਪਟੀ ਕਮਿਸ਼ਨਰ ਸ. ਮਨਜੀਤ ਸਿੰਘ ਬਰਾੜ ਨੇ ਦੱਸਿਆ ਕਿ ਪਹਿਲਾਂ ਸ਼ਹਿਰ ਵਾਸੀਆਂ ਲਈ ਡੀ.ਸੀ. ਦਫ਼ਤਰ ਕੰਪਲੈਕਸ ਸਾਹਮਣੇ ਸੁਵਿਧਾ ਸੈਂਟਰ ਆਰ.ਓ. ਪਲਾਂਟ ਚਲ ਰਿਹਾ ਹੈ । ਉਨ੍ਹਾਂ ਦੱਸਿਆ ਕਿ ਸ਼ਹਿਰ ਵਾਸੀਆਂ ਨੂੰ ਸ਼ੁੱਧ ਪੀਣ ਵਾਲਾ ਪਾਣੀ ਮੁਹੱਈਆ ਕਰਵਾਉਣ ਲਈ ਥਾਂਵਾਂ ਦੀ ਸ਼ਿਨਾਖਤ ਕਰ ਲਈ ਗਈ ਹੈ । ਇਕ ਆਰ.ਓ. ਪਲਾਂਟ ਅਨਾਜ ਮੰਡੀ ਫਾਜ਼ਿਲਕਾ ਵਿਖੇ ਤੇ ਦੂਜਾ ਆਰ.ਓ. ਪਲਾਂਟ ਰਾਜਾ ਸਿਨੇਮਾਂ ਨਜ਼ਦੀਕ ਅਗਰਵਾਲ ਭਵਨ ਵਿਖੇ ਕਮੇਟੀ ਦੀ ਥਾਂ ਵਿਖੇ ਲਗਾਇਆ ਜਾ ਰਿਹਾ ਹੈ ਅਤੇ ਤੀਜੇ ਆਰ.ਓ. ਲਈ ਜਲਦੀ ਹੀ ਥਾਂ ਦੀ ਚੋਣ ਕਰ ਲਈ ਜਾਵੇਗੀ ।  ਉਨ੍ਹਾਂ ਕਿਹਾ ਕਿ ਜਿਲ੍ਹਾ ਪ੍ਰਸ਼ਾਸਨ ਵੱਲੋਂ ਸ਼ਹਿਰ ਵਾਸੀਆਂ ਦੀ ਭਲਾਈ ਲਈ ਕੋਈ ਕਸਰ ਨਹੀ ਛੱਡੀ ਜਾਵੇਗੀ ।

Check Also

ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ

ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …

Leave a Reply