ਬਠਿੰਡਾ, 13 ਜੁਲਾਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – ਆਈਲੈਟਸ ਦੇ ਖੇਤਰ ਵਿੱਚ ਮਾਲਵਾ ਇਲਾਕੇ ਵਿੱਚ ਨੰਬਰ ਵਨ ਸੈਂਟਰ ਈ-ਸਕੂਲ ਵੱਲੋਂ ਵਿਦਿਆਰਥੀਆਂ ਨੂੰ ਵਿਦੇਸ਼ ਭੇਜਣ ਅਤੇ ਆਈਲੈਟਸ ਦੀ ਵਧੀਆ ਪੜਾਈ ਪ੍ਰਦਾਨ ਕਰਨ ਲਈ ਹੁਣ ਈ ਸਕੂਲ ਆਈਲੈਟਸ ਕੋਚਿੰਗ ਸੈਂਟਰ ਸੰਗਰੂਰ ਦੀ ਸ਼ਾਨਦਾਰ ਸ਼ੁਰੂਆਤ ਕੀਤੀ ਗਈ ਹੈ ਜਿਸਦਾ ਉਦਘਾਟਨ ਆਈ.ਡੀ.ਪੀ ਡਾਈਰੈਕਟਰ ਆਈਲੈਟਸ ਓਪਰੇਸਨਜ ਸਾਊਥ ਏਸੀਆ, ਮਲਸ਼ੀਆ ਅਤੇ ਇੰਡੋਨੇਸ਼ੀਆ ਵਿਸਾਲ ਗੁਪਤਾ ਵਲੋਂ ਕੀਤਾ ਗਿਆ ਹੈ।ਇਸ ਸਬੰਧੀ ਖੁਸ਼ੀ ਜ਼ਾਹਿਰ ਕਰਦਿਆਂ ਐਮ.ਡੀ ਰੁਪਿੰਦਰ ਸਿੰਘ ਸਰਸੂਆ ਨੇ ਦੱਸਿਆ ਕਿ ਸਕੂਲ ਦੀਆਂ ਸੰਗਰੂਰ ਸਮੇਤ ਹੁਣ ਚਾਰ ਬਰਾਂਚਾਂ ਚੱਲ ਰਹੀਆਂ ਹਨ।ਸਾਲ 2008 ਵਿੱਚ ਈ-ਸਕੂਲ ਬਠਿੰਡਾ ਦੀ ਸੁਰੂਆਤ ਕੀਤੀ ਗਈ ਸੀ।ਫਿਰ ਸਾਲ 2016 ਵਿੱਚ ਈ ਸਕੂਲ ਬਰਨਾਲਾ, ਸਾਲ 2017 ਵਿੱਚ ਈ-ਸਕੂਲ ਅਬੋਹਰ ਅਤੇ ਸਾਲ 2018 ਵਿੱਚ ਈ-ਸਕੂਲ ਸੰਗਰੂਰ ਰਾਹੀ ਆਈਲੈਟਸ ਦੇ ਵਿਦਿਆਰਥੀਆਂ ਨੂੰ ਸਹੂਲਤਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ।ਉਹਨਾ ਦੱਸਿਆ ਕਿ ਈ ਸਕੂਲ ਨੂੰ ਇਸ ਸਾਲ ਆਈ.ਡੀ.ਪੀ ਵੱਲੋ ਇੰਡੀਆ ਬੈਸਟ ਆਈਲੈਟਸ ਬਿਜਨਸ ਪਾਰਟਨਰ ਦੇ ਐਵਾਰਡ, ਬ੍ਰਿਟਿਸ਼ ਕੌਸਿਲ ਵਲੋਂ ਪਲੈਟੀਨਮ ਪਲੱਸ ਮੈਂਬਰ ਦਾ ਐਵਾਰਡ, ਸਾਲ 2017-18 ਦਾ ਕੈਂਮਬਰਿਜ ਯੂਨੀਵਰਸਿਟੀ ਪ੍ਰੈਸ ਵੱਲੋ ਸਰਟੀਫਾਈਡ ਪਾਰਟਨਰ ਐਲਾਨ ਕੀਤਾ ਗਿਆ ਹੈ। ਉਨਾਂ ਕਿਹਾ ਕਿ ਈ-ਸਕੂਲ ਮਾਲਵਾ ਇਲਾਕੇ ਦਾ ਇਕੱਲਾ ਇੰਸਟੀਚਿਊਟ ਹੈ ਜਿਸ ਦੇ ਕੁੱਲ 150 ਤੋਂ ਵੱਧ ਵਿਦਿਆਰਥੀ ਅਲੱਗ ਅਲੱਗ ਵਿਭਾਗਾਂ ਵਿਚੋਂ 9 ਵਿੱਚੋ 9 ਬੈਂਡ ਹਾਸਿਲ ਕਰ ਚੁੱਕੇ ਹਨ ਅਤੇ ਪੜਾਉਣ ਵਾਲੇ ਕਈ ਅਧਿਆਪਕਾਂ ਨੇ ਵੀ 9 ਬੈਂਡ ਹਾਸਿਲ ਕੀਤੇ ਹਨ।
ਜਿਕਰਯੋਗ ਹੈ ਕਿ ਈ-ਸਕੂਲ ਆਈ.ਡੀ.ਪੀ ਅਤੇ ਬ੍ਰਿਟਿਸ ਕੌਸਿਲ ਵੱਲੋ ਮਾਨਤਾ ਪ੍ਰਾਪਤ ਰਜਿਸਟ੍ਰੇਸਨ ਸੈਂਟਰ ਹੈ।ਜਿਸ ਵਿੱਚ ਕੋਈ ਵੀ ਵਿਦਿਆਰਥੀ ਆਪਣਾ ਇਮਤਿਹਾਨ ਆਈਲੈਟਸ ਵਾਸਤੇ ਭਰ ਸਕਦਾ ਹੈ। ਇਸ ਮੌਕੇ ਵਿਸ਼ਾਲ ਗੁਪਤਾ ਨੇ ਰੁਪਿੰਦਰ ਸਿੰਘ ਦੀ ਕਾਰਗੁਜਾਰੀ ਦੀ ਪ੍ਰਸੰਸਾ ਕੀਤੀ ਅਤੇ ਈ-ਸਕੂਲ ਨਾਲ ਜੁੜੇ ਹਰ ਸਖਸ ਦਾ ਤਹਿ ਦਿਲੋਂ ਧੰਨਵਾਦ ਕੀਤਾ।
Check Also
ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀਆਂ ਵਿਦਿਆਰਥਣਾਂ ਦਾ ਇੰਟਰ ਖਾਲਸਾ ਸਕੂਲ ਮੁਕਾਬਲਿਆਂ ’ਚ ਸ਼ਾਨਦਾਰ ਪ੍ਰਦਰਸ਼ਨ
ਅੰਮ੍ਰਿਤਸਰ, 23 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੀਆਂ ਵਿਦਿਆਰਥਣਾਂ …