Thursday, July 3, 2025
Breaking News

ਕੁੰਦਨ ਲਾਲ ਆਈ.ਟੀ.ਆਈ ਵਲੋਂ ਸਰਟੀਫਿਕੇਟ ਵੰਡ ਸਮਾਰੋਹ ਦਾ ਆਯੋਜਨ

ਧੂਰੀ, 22 ਦਸੰਬਰ (ਪੰਜਾਬ ਪੋਸਟ- ਪ੍ਰਵੀਨ ਗਰਗ) -ਸਥਾਨਕ ਕੁੰਦਨ ਲਾਲ ਆਈ.ਟੀ.ਆਈ ਵਲੋਂ ਕਾਲਜ ਦੇ ਚੇਅਰਮੈਨ ਟੇਕ ਚੰਦ ਜਿੰਦਲ ਦੀ ਅਗਵਾਈ `ਚ PUNJ2212201808ਸਰਟੀਫਿਕੇਟ ਵੰਡ ਸਮਾਰੋਹ ਆਯੋਜਿਤ ਕੀਤਾ ਗਿਆ। ਜਿਸ ਵਿੱਚ ਸੈਸ਼ਨ 2018 ਵਿੱਚ ਕੋਪਾ, ਫੈਸ਼ਨ ਟੈਕਨਾਲਜੀ, ਇਲੈਕਟ੍ਰੀਸ਼ਨ ਅਤੇ ਪਲ਼ੰਬਰ ਟਰੇਡ ਦੇ ਪਾਸਆਊਟ ਵਿਦਿਆਰਥੀਆਂ ਨੂੰ ਸਰਟੀਫਿਕੇਟ ਸੌਂਪੇ ਗਏ।ਵਿਦਿਆਰਥੀਆਂ ਨੇ ਨਸ਼ਿਆਂ ਸਬੰਧੀ ਜਾਗਰੂਕ ਕਰਨ ਬਾਰੇ ਨਾਟਕ ਪੇਸ਼ ਕਰਨ ਦੇ ਨਾਲ-ਨਾਲ ਡਾਂਸ, ਭੰਗੜਾ ਆਦਿ ਆਇਟਮਾਂ ਪੇਸ਼ ਕਰਕੇ ਖੂਬ ਵਾਹ-ਵਾਹ ਖੱਟੀ।ਪ੍ਰੋਗਰਾਮ ਵਿੱਚ ਆਪਣੀ ਕਲਾ ਦਾ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਟਰੱਸਟ ਵੱਲੋਂ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਟਰੱਸਟੀ ਛਵੀ ਪ੍ਰਕਾਸ਼, ਪ੍ਰਦੀਪ ਕੁਮਾਰ, ਜਗਦੇਵ ਕੁਮਾਰ, ਦਵਿੰਦਰ ਕੁਮਾਰ ਅਤੇ ਨਰਪਿੰਦਰ ਜਿੰਦਲ ਆਦਿ ਵੀ ਹਾਜ਼ਰ ਸਨ।

Check Also

ਨਿਗਮ ਵਲੋਂ ਲਗਾਏ ਹਫਤਾਵਾਰ ਕੈਂਪਾਂ ਵਿੱਚ ਭਰੀਆਂ ਗਈਆਂ ਪ੍ਰਾਪਰਟੀ ਟੈਕਸ ਰਿਟਰਨਾਂ

200 ਦੇ ਕਰੀਬ ਪਾਣੀ ਅਤੇ ਸੀਵਰੇਜ ਦੇ ਨਜਾਇਜ਼ ਕਨੈਕਸ਼ਨ ਕੀਤੇ ਗਏ ਰੈਗੂਲਰ – ਵਧੀਕ ਕਮਿਸ਼ਨਰ …

Leave a Reply