ਅੰਮ੍ਰਿਤਸਰ, 30 ਅਗਸਤ (ਸੁਖਬੀਰ ਸਿੰਘ)- ਸਥਾਨਕ ਸੁਲਤਾਨਵਿੰਡ ਪਿੰਡ ਦੇ ਇੱਕ ਨੌਜਵਾਨ ਵਲੋਂ ਤੂਤ ਦੇ ਦਰੱਖਤ ਨਾਲ ਲਟਕ ਕੇ ਖੁਦਕੁਸ਼ੀ ਕਰ ਲਏ ਜਾਣ ਦੀ ਖਬਰ ਹੈ। ਮਿਲੀ ਜਾਣਕਾਰੀ ਅਨੁਸਾਰ ਸੁਲਤਨਵਿੰਡ ਲਿੰਕ ਰੋਡ ਸਤਿਤ ਸੁਭਾਸ਼ ਕਲੌਨੀ ਵਾਸੀ 18 ਸਾਲਾ ਨੌਜਵਾਨ ਹਰਜੀਤ ਸਿੰਘ ਹਨੀ ਸਪੁੱਤਰ ਹਰਪਾਲ ਸਿੰਘ ਦੇ ਸਪੁੱਤਰ ਨੂੰ ਕੁੱਝ ਦਿਨ ਪਹਿਲਾਂ ਗੋਹਲਵੜ ਥਾਣੇ ਦੀ ਪੁਲਿਸ ਨੇ ਚੋਰੀ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਸੀ ਅਤੇ ਉਹ ਕੱਲ ਹੀ ਕਿਸੇ ਤਰਾਂ ਆਪਣੇ ਘਰ ਵਾਪਸ ਆ ਗਿਆ ਅਤੇ ਅੱਜ ਸ਼ਾਮ 4 ਵਜੇਦੇ ਕਰੀਬ ਉੇਸ ਨੇ ਘਰ ਦੇ ਨੇੜੇ ਸਥਿਤ ਤੂਤ ਦੇ ਦਰੱਖਤ ਨਾਲ ਫਾਹਾ ਲਾ ਕੇ ਖੁਦਕੁਸ਼ੀ ਕਰ ਲਈ।ਮ੍ਰਿਤਕ ਦੇ ਪਿਤਾ ਹਰਪਾਲ ਸਿੰਘ ਨੇ ਦੱਸਿਆ ਕਿ ਉਸ ਦੇ ਪੁੱਤਰ ਹਨੀ ਨੂੰ ਤਰਨ ਤਾਰਨ ਜਿਲੇ ਦੀ ਗੋਹਲਵੜ ਥਾਣੇ ਦੀ ਪੁਲਿਸ ਨੇ ਚੋਰੀ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਸੀ ਜਿਸ ਨੂੰ ਉਨਾਂ ਨੇ ਛੁਡਾਉਣ ਦੀ ਕਾਫੀ ਕੋਸ਼ਿਸ਼ ਕੀਤੀ, ਪ੍ਰੰਤੂ ਇਸੇ ਦੌਰਾਨ ਜਦ ਹਨੀ ਘਰ ਵਾਪਸ ਆਇਆ ਤਾਂ ਉਹ ਕਾਫੀ ਡਰਿਆ ਹੋਇਆ ਸੀ ਤਾਂ ਉਸਨੇ ਹਨੀ ਨੂੰ ਕਿਹਾ ਕਿ ਉਹ ਮੋਹਤਬਾਰਾਂ ਨੂੰ ਨਾਲ ਲੈ ਕੇ ਥਾਣੇ ਜਾਣਗੇ।ਲੇਕਿਨ ਪੁਲਿਸ ਦੀ ਦਹਿਸ਼ਤ ਤੋਂ ਡਰੇ ਹੋਏ ਹਨੀ ਨੇ ਖੁਦਕੁਸ਼ੀ ਕਰ ਕੇ ਆਪਣੀ ਜੀਵਨ ਲੀਲਾ ਖਤਮ ਕਰ ਲਈ ।ਇਸ ਘਟਨਾ ਦੀ ਸੂਚਨਾ ਮਿਲਣ ‘ਤੇ ਏ.ਸੀ.ਪੀ ਬਾਲਕਿਸ਼ਨ ਸਿੰਗਲਾ, ਥਾਣਾ ਸੁਲਤਾਨਵਿੰਡ ਦੇ ਐਸ.ਐਚ.ਓ ਅਰੁਣ ਕੁਮਾਰ ਸ਼ਰਮਾ ਤੇ ਸੁਲਤਾਨਵਿੰਡ ਚੌਕੀ ਦੇ ਇੰਚਾਰਜ ਮਦਨ ਸਿੰਘ ਮੌਕੇ ਤੇ ਪਹੁੰਚ ਗਏ ਅਤੇ ਉਨਾਂ ਨੇ ਲਾਸ਼ ਕਬਜ਼ੇ ਵਿੱਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱੱਤੀ ਹੈ।
Check Also
ਪ੍ਰਕਾਸ਼ ਪੁਰਬ ਮੌਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਵੱਡੀ ਗਿਣਤੀ ’ਚ ਸੰਗਤਾਂ ਹੋਈਆਂ ਨਤਮਸਤਕ
ਅੰਮ੍ਰਿਤਸਰ, 6 ਜਨਵਰੀ (ਜਗਦੀਪ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸਰਬੰਸਦਾਨੀ, ਦਸਮ ਪਾਤਸ਼ਾਹ ਸ੍ਰੀ …