ਅੰਮ੍ਰਿਤਸਰ, 3 ਜਨਵਰੀ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਨਵੇਂ ਸਾਲ ਦੀ ਸ਼ੁਰੂਆਤ `ਤੇ ਸਥਾਨਕ ਡੀ.ਏ.ਵੀ ਕਾਲਜ ਵਿਖੇ ਕਰਵਾਏ ਗਏ ਹਵਨ `ਚ ਕਾਲਜ ਦੇ ਟੀਚਿੰਗ ਤੇ ਨਾਨ ਸਟਾਫ ਸਮੇਤ ਪ੍ਰਿੰਸੀਪਲ ਡਾ. ਰਾਜੇਸ਼ ਕੁਮਾਰ ਸ਼ਾਮਲ ਹੋਏ।ਕਾਲਜ ਪ੍ਰਿੰਸੀਪਲ ਡਾ. ਰਾਜੇਸ਼ ਕੁਮਾਰ ਨੇ ਨਵੇਂ ਸਾਲ ਦੀ ਹਾਰਦਿਕ ਵਧਾਈ ਦਿੱਤੀ।ਉਨ੍ਹਾਂ ਨੇ ਵਿਦਿਆਰਥੀਆਂ ਨੂੰ ਨਵੀਂ ਊਰਜਾ ਤੇ ਨਵੇਂ ਵਿਸ਼ਵਾਸ ਨਾਲ ਅੱਗੇ ਵਧਣ ਅਤੇ ਸਕਰਾਤਮਕ ਸੋਚ ਰੱਖ ਦੀ ਪ੍ਰੇਰਨਾ ਕੀਤੀ।ਪ੍ਰਿੰਸੀਪਲ ਨੇ ਕਿਹਾ ਦੀ ਡੀ.ਏ.ਵੀ ਕਾਲਜ ਹਮੇਸ਼ਾਂ ਵੈਦਿਕ ਸੰਸਕ੍ਰਿਤੀ ਦਾ ਪਹਿਰੇਦਾਰ ਰਿਹਾ ਹੈ।ਇਸ ਮੌਕੇ ਵਾਈਸ ਪ੍ਰਿੰਸੀਪਲ ਡਾ. ਦਰਸ਼ਨਦੀਪ, ਕਾਲਜ ਪ੍ਰਬੰਧਕ ਡਾ. ਰਜਨੀ ਖੰਨਾ, ਡਾ. ਨੀਰਜ ਗੁਪਤਾ, ਪ੍ਰੋ. ਕਮਲ ਕਿਸ਼ੋਰ, ਪ੍ਰੋ. ਰਜਨੀਸ਼ ਪੋਪੀ, ਡਾ. ਰੁਪਿੰਦਰ ਕੌਰ ਆਦਿ ਮੌਜੂਦ ਸਨ।
Check Also
ਅਣ ਅਧਿਕਾਰਤ ਪਾਣੀ ਅਤੇ ਸੀਵਰੇਜ਼ ਦੇ ਕਨੈਕਸ਼ਨਾਂ ਨੂੰ ਕੀਤਾ ਗਿਆ ਰੈਗੂਲਰ – ਕਮਿਸ਼ਨਰ ਨਗਰ ਨਿਗਮ
ਕਿਹਾ, ਬਿਨਾਂ ਵਿਆਜ ਜੁਰਮਾਨੇ ਦੀਆਂ ਭਰੀਆਂ ਗਈਆਂ ਪ੍ਰਾਪਰਟੀ ਟੈਕਸ ਰਿਟਰਨਾਂ ਅੰਮ੍ਰਿਤਸਰ, 28 ਜੂਨ (ਸੁਖਬੀਰ ਸਿੰਘ) …